Skip to content
- Home
- ਉੱਠਿਆ ਸਿਆਸੀ ਤੂਫ਼ਾਨ: ਅਰਵਿੰਦ ਖੰਨਾ ਦੀ ‘ਘਰ ਵਾਪਸੀ’, ਸੁਖਬੀਰ ਬਾਦਲ ਨੇ ਖੇਡੀ ਵੱਡੀ ਚਾਲ..!
Advertisement

ਭਾਜਪਾ ਨੂੰ ਲੱਗਿਆ ਜ਼ਬਰਦਸਤ ਝਟਕਾ, ਖੰਨਾ ਅਕਾਲੀ ਦਲ ‘ਚ ਸ਼ਾਮਲ
ਰਿੰਕੂ ਝਨੇੜੀ, ਸੰਗਰੂਰ 15 ਫਰਵਰੀ 2026
ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਭੂਚਾਲ ਆ ਗਿਆ, ਜਦੋਂ ਭਾਜਪਾ ਦੇ ਦਿੱਗਜ ਆਗੂ ਅਤੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਕੇਸਰੀ ਰੰਗ ਅਤੇ ਕਮਲ ਦੇ ਫੁੱਲ ਨੂੰ ਤਿਆਗ ਕੇ ‘ਨੀਲਾ ਰੰਗ’ (ਸ਼੍ਰੋਮਣੀ ਅਕਾਲੀ ਦਲ) ਤੱਕੜੀ ਦਾ ਪੱਲੜਾ ਫੜ ਲਿਆ।
ਇਹ ਸਿਰਫ਼ ਇੱਕ ਆਗੂ ਦਾ ਜਾਣਾ ਨਹੀਂ , ਸਗੋਂ ਅਰਵਿੰਦ ਖੰਨਾ ਨੇ ਆਪਣੇ ਨਾਲ ਸੰਗਰੂਰ ਭਾਜਪਾ ਦੀ ਪੂਰੀ ਦੀ ਪੂਰੀ ਫ਼ੌਜ ਅਤੇ ਚੋਟੀ ਦੀ ਲੀਡਰਸ਼ਿਪ ਨੂੰ ਅਕਾਲੀ ਦਲ ਦੀ ਝੋਲੀ ਵਿੱਚ ਪਾ ਦਿੱਤਾ। 
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਦਾ ਸ਼ਾਹੀ ਸਵਾਗਤ ਕਰਦਿਆਂ ਉਨ੍ਹਾਂ ਨੂੰ ਤੁਰੰਤ ਸੰਗਰੂਰ ਦਾ ਹਲਕਾ ਇੰਚਾਰਜ ਥਾਪ ਦਿੱਤਾ। ਬਾਦਲ ਨੇ ਵਿਰੋਧੀਆਂ ਨੂੰ ਲਲਕਾਰਦਿਆਂ ਕਿਹਾ, “ਅੱਜ ਤੋਂ ਉਹ ਤੂਫ਼ਾਨ ਸ਼ੁਰੂ ਹੋ ਗਿਆ ਹੈ ਜੋ ਦਿੱਲੀ ਦੀਆਂ ਪਾਰਟੀਆਂ ਨੂੰ ਪੰਜਾਬ ਦੀ ਧਰਤੀ ਤੋਂ ਹੂੰਝ ਕੇ ਬਾਹਰ ਸੁੱਟ ਦੇਵੇਗਾ!”
ਖੰਨਾ ਨੇ ਦਿੱਤੀ ਦਲੀਲ – “ਇਹ ਹੈ ਅਸਲੀ ਘਰ ਵਾਪਸੀ”
ਅਰਵਿੰਦ ਖੰਨਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਸਿਆਸੀ ਸਫ਼ਰ ਅਕਾਲੀ ਦਲ ਤੋਂ ਹੀ ਸ਼ੁਰੂ ਹੋਇਆ ਸੀ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਹੁਣ ਮੌਜੂਦਾ ਸਰਕਾਰ ਦੀ ‘ਗੁੰਡਾਗਰਦੀ’ ਅਤੇ ‘ਅਰਾਜਕਤਾ’ ਤੋਂ ਤੰਗ ਆ ਚੁੱਕੇ ਹਨ ਅਤੇ ਅਕਾਲੀ ਦਲ ਦੇ ਵਿਕਾਸ ਵਾਲੇ ਸੁਨਹਿਰੀ ਦਿਨਾਂ ਨੂੰ ਵਾਪਸ ਦੇਖਣਾ ਚਾਹੁੰਦੇ ਹਨ।
ਭਾਜਪਾ ਅਤੇ ਕਾਂਗਰਸ ਦੇ ਕਿਲੇ ‘ਚ ਸੰਨ੍ਹ!
ਸਿਰਫ਼ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ ਹੀ ਨਹੀਂ, ਸਗੋਂ ਮਹਿਲਾ ਮੋਰਚਾ ਦੀ ਪ੍ਰਧਾਨ ਮੰਜੁਲਾ ਸ਼ਰਮਾ, ਕਈ ਸਾਬਕਾ ਕੌਂਸਲ ਪ੍ਰਧਾਨ ਅਤੇ ਦਿੜ੍ਹਬਾ, ਸੁਨਾਮ ਤੇ ਬਰਨਾਲਾ ਦੇ ਕਈ ਕਾਂਗਰਸੀ ਤੇ ਭਾਜਪਾ ਆਗੂ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਬਾਦਲ ਨੇ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਸੂਬੇ ਨੂੰ ਨਸ਼ਿਆਂ ਅਤੇ ਗੈਂਗਸਟਰ ਕਲਚਰ ਦੀ ਭੇਟ ਚੜ੍ਹਾ ਦਿੱਤਾ ਹੈ, ਜਿਸ ਦਾ ਅੰਤ ਹੁਣ ਨੇੜੇ ਹੈ।


Advertisement

Advertisement

Advertisement

Advertisement

error: Content is protected !!