Barnala ‘ਚ ‘ਲਾਈਵ ਐਕਸ਼ਨ’: ਗੋਲੀਆਂ ਦੀ ਗੂੰਜ ‘ਚ ਪੁਲਿਸ ਨੇ ਫੜੇ 2 ਖ਼ਤਰਨਾਕ ਸ਼ੂਟਰ..!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 21 ਜੁਲਾਈ 2026

     ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਸਥਿਤ ਮਹਿਲ ਕਲਾਂ ਟੋਲ ਪਲਾਜ਼ਾ ਅੱਜ ਤੜਕੇ ਗੋਲੀਆਂ ਦੀ ਗੂੰਜ ਨਾਲ ਦਹਿਲ ਗਿਆ, ਜਦੋਂ ਨਾਕਾਬੰਦੀ ਕਰਕੇ ਖੜ੍ਹੀ ਪੁਲਿਸ ਟੀਮ ‘ਤੇ ਖੂੰਖਾਰ ਗੈਂਗਸਟਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਹਾਲਾਂਕਿ, ਪੁਲਿਸ ਨੇ ਮੁਸਤੈਦੀ ਅਤੇ ਬਹਾਦਰੀ ਦਾ ਸਬੂਤ ਦਿੰਦਿਆਂ ਇਲਾਕੇ ਦੇ ਨਾਮੀ ਗੈਂਗਸਟਰ ਅਰਸ਼ਦੀਪ ਸਿੰਘ ਅਰਸ਼ੀ ਨੂੰ ਉਸ ਦੇ ਇੱਕ ਹੋਰ ਸਾਥੀ ਸਮੇਤ ਨਾਜਾਇਜ਼ ਅਸਲੇ ਨਾਲ ਮੌਕੇ ‘ਤੇ ਹੀ ਦਬੋਚ ਲਿਆ।

ਤੜਕੇ 5:30 ਵਜੇ ਹੋਇਆ ਡਰਾਮਾ

ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ ਸਾਢੇ ਪੰਜ ਵਜੇ ਸੀ.ਆਈ.ਏ. ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਟੀਮ, ਥਾਣਾ ਮਹਿਲ ਕਲਾਂ ਦੀ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਇੱਕ ਪੁਖਤਾ ਇਤਲਾਹ ਦੇ ਆਧਾਰ ‘ਤੇ ਟੋਲ ਪਲਾਜ਼ਾ ‘ਤੇ ਬੁਲਟਪ੍ਰੂਫ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮਹਿਲ ਕਲਾਂ ਵਾਲੇ ਪਾਸਿਓਂ ਆ ਰਹੀ ਇੱਕ ਸ਼ੱਕੀ ਵਰਨਾ ਗੱਡੀ ਨੂੰ ਜਦੋਂ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ, ਤਾਂ ਗੱਡੀ ਸਵਾਰ ਬਦਮਾਸ਼ਾਂ ਨੇ ਹਵਾ ਵਿੱਚ ਗੋਲੀਆਂ ਚਲਾਉਂਦਿਆਂ ਭੱਜਣ ਦੀ ਕੋਸ਼ਿਸ਼ ਕੀਤੀ।

ਖਤਾਨਾਂ ‘ਚ ਫਸੀ ਕਾਰ, ਪੁਲਿਸ ਨੇ ਘੇਰ ਕੇ ਦਬੋਚੇ

      ਪੁਲਿਸ ਤੋਂ ਬਚ ਕੇ ਨਿਕਲਣ ਦੀ ਹੜਬੜਾਹਟ ਵਿੱਚ ਗੈਂਗਸਟਰਾਂ ਦੀ ਵਰਨਾ ਕਾਰ ਸੜਕ ਕਿਨਾਰੇ ਡੂੰਘੇ ਖਤਾਨਾਂ ਵਿੱਚ ਜਾ ਵੜੀ। ਜਦੋਂ ਪੁਲਿਸ ਪਾਰਟੀ ਨੇ ਗੱਡੀ ਨੂੰ ਘੇਰਾ ਪਾਇਆ ਤਾਂ ਬਦਮਾਸ਼ਾਂ ਨੇ ਇੱਕ ਹੋਰ ਫਾਇਰ ਕਰ ਦਿੱਤਾ। ਪਰ ਪੁਲਿਸ ਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੋਵਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਬਰਨਾਲਾ ਇਲਾਕੇ ਦੇ ਖ਼ਤਰਨਾਕ ਗੈਂਗਸਟਰ ਅਰਸ਼ਦੀਪ ਸਿੰਘ ਅਰਸ਼ੀ (ਵਾਸੀ ਬਖਤਗੜ੍ਹ) ਅਤੇ ਗੁਰਸ਼ਰਨ ਸਿੰਘ (ਵਾਸੀ ਰੌਂਤਾ, ਜ਼ਿਲ੍ਹਾ ਮੋਗਾ) ਵਜੋਂ ਹੋਈ ਹੈ।             

ਭਾਰੀ ਮਾਤਰਾ ‘ਚ ਹਥਿਆਰ ਅਤੇ ਕਾਰਤੂਸ ਬਰਾਮਦ

ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ‘ਚੋਂ:

  • 1 ਪਿਸਤੌਲ (30 ਬੋਰ)

  • 1 ਪਿਸਤੌਲ (32 ਬੋਰ)

  • ਜਿਊਂਦੇ ਕਾਰਤੂਸ

  • ਵਾਰਦਾਤ ‘ਚ ਵਰਤੀ ਗਈ ਵਰਨਾ ਕਾਰ ਬਰਾਮਦ ਕੀਤੀ ਹੈ।

ਪੁਲਿਸ ਦਾ ਦਾਅਵਾ:

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰ ਅਰਸ਼ਦੀਪ ਸਿੰਘ ਅਰਸ਼ੀ ਖਿਲਾਫ ਬਰਨਾਲਾ ਜ਼ਿਲ੍ਹੇ ‘ਚ ਪਹਿਲਾਂ ਵੀ ਕਈ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਕਈ ਕੇਸਾਂ ਵਿੱਚ ਲੰਬੇ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ। ਦੋਵਾਂ ਖਿਲਾਫ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਇਹ ਅਸਲਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਇਹ ਗੈਂਗਸਟਰ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ

Advertisement
Advertisement
Advertisement
Advertisement
error: Content is protected !!