ਖੂਨੀ ਖੇਡ: ਠੇਕੇ ‘ਤੇ ਤਾੜ ਤਾੜ ਚੱਲੀਆਂ ਗੋਲੀਆਂ, ਸੇਲਜ਼ਮੈਨ ਕੀਤਾ ਢੇਰ, ਕੈਸ਼ ਲੈ ਉੱਡੇ ਲੁਟੇਰੇ!

Advertisement
Spread information
ਹਰਿੰਦਰ ਨਿੱਕਾ, ਬਠਿੰਡਾ 28 ਸਤੰਬਰ 2026
    ਜ਼ਿਲ੍ਹੇ ਦੇ ਪਿੰਡ ਬੀਬੀ ਵਾਲਾ ‘ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਦੁਪਹਿਰ ਬਾਅਦ ਕਰੀਬ 3:30 ਵਜੇ ਅਚਾਨਕ ਗੋਲੀਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ। ਖੂਨ ਦੀ ਪਿਆਸ ਨਾਲ ਆਏ ਅਣਪਛਾਤੇ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ‘ਤੇ ਬੈਠੇ ਮਾਸੂਮ ਸੇਲਜ਼ਮੈਨ ‘ਤੇ ਸਿੱਧਾ ਹਮਲਾ ਬੋਲ ਦਿੱਤਾ।       
ਗੋਲੀਆਂ ਨਾਲ ਵਿੰਨ੍ਹਿਆ ਸੀਨਾ, ਮੌਕੇ ‘ਤੇ ਹੀ ਤੜਫ-ਤੜਫ ਕੇ ਹੋਈ ਮੌਤ
   ਮੌਤ ਬਣਕੇ ਪਹੁੰਚੇ ਲੁਟੇਰਿਆਂ ਦੇ ਸਿਰ ‘ਤੇ ਹੱਤਿਆ ਦਾ ਭੂਤ ਸਵਾਰ ਸੀ। ਉਨ੍ਹਾਂ ਨੇ ਬਿਨਾਂ ਕੋਈ ਮੌਕਾ ਦਿੱਤੇ ਪਿੰਡ ਬੀਬੀ ਵਾਲਾ ਵਿੱਚ ਖੁੱਲੇ ਤਰਸੇਮ ਚੰਦ ਐਂਡ ਸੂਦ ਵਾਈਨ ਦੇ ਸੇਲਜ਼ਮੈਨ ‘ਤੇ ਇੱਕ ਤੋਂ ਬਾਅਦ ਇੱਕ ਕਰਕੇ ਤਿੰਨ ਗੋਲੀਆਂ ਦਾਗ ਦਿੱਤੀਆਂ। ਗੋਲੀਆਂ ਲੱਗਦਿਆਂ ਹੀ ਸੇਲਜ਼ਮੈਨ ਪ੍ਰਵਾਸੀ ਸੇਲਜ਼ਮੈਨ ਸੌਧਨ ਸਿੰਘ ਖੂਨ ਨਾਲ ਲੱਤਪੱਤ ਹੋ ਕੇ ਜ਼ਮੀਨ ‘ਤੇ ਡਿੱਗ ਪਿਆ ਅਤੇ ਮੌਕੇ ‘ਤੇ ਹੀ ਉਸ ਨੇ ਦਮ ਤੋੜ ਦਿੱਤਾ।
ਕੈਸ਼ ਵਾਲਾ ਗੱਲਾ ਲੈ ਕੇ ਫ਼ਰਾਰ ਹੋਏ ਦਰਿੰਦੇ
     ਕਤਲ ਦੀ ਇਸ ਖੂਨੀ ਖੇਡ ਨੂੰ ਅੰਜਾਮ ਦੇਣ ਤੋਂ ਬਾਅਦ, ਬੇਖੌਫ਼ ਲੁਟੇਰੇ ਠੇਕੇ ‘ਚ ਪਿਆ ਕੈਸ਼ ਵਾਲਾ ਗੱਲਾ ਚੁੱਕਿਆ ਅਤੇ ਪਲਕ ਝਪਕਦਿਆਂ ਹੀ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਨੂੰ ਦੇਖ ਕੇ ਸਾਫ਼ ਲੱਗਦਾ ਹੈ ਕਿ ਲੁਟੇਰੇ ਪੂਰੀ ਯੋਜਨਾ ਨਾਲ ਆਏ ਸਨ।
    ਪੁਲਿਸ ਪ੍ਰਸ਼ਾਸਨ ‘ਚ ਹੜਕੰਪ: CCTV ਫੁਟੇਜ ਖੰਗਾਲ ਰਹੀਆਂ ਟੀਮਾਂ
      ਖੂਨੀ ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਭਾਰੀ ਪੁਲਿਸ ਫੋਰਸ ਸਮੇਤ ਆਲਾ ਅਧਿਕਾਰੀ ਤੁਰੰਤ ਮੌਕਾ-ਏ-ਵਾਰਦਾਤ ‘ਤੇ ਪਹੁੰਚੇ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਪੁਲਿਸ ਹੁਣ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਬਾਰੀਕੀ ਨਾਲ ਖੰਗਾਲ ਰਹੀ ਹੈ ਤਾਂ ਜੋ ਇਹ ਬੇਖੌਫ਼ ਹਥਿਆਰੇ ਜਲਦ ਤੋਂ ਜਲਦ ਪੁਲਿਸ ਦੀ ਗ੍ਰਿਫ਼ਤ ‘ਚ ਹੋਣ।
Advertisement
Advertisement
Advertisement
Advertisement
error: Content is protected !!