ਹਰਿੰਦਰ ਨਿੱਕਾ, ਪਟਿਆਲਾ 3 ਨਵੰਬਰ 2026
ਜਿਲੇ ਦੇ ਐਸਐਸਪੀ ਹਰਮਨਦੀਪ ਸਿੰਘ ਹਾਂਸ, ਨੇ ਦੱਸਿਆ ਕਿ ,ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਡੀ.ਆਈ.ਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਉਸ ਵਕਤ ਕਾਮਯਾਬੀ ਮਿਲੀ ਜਦੋਂ ਐਸ ਪੀ ਜਾਂਚ ਰਜੇਸ਼ ਛਿੱਬੜ ਤੇ ਡੀਐਸਪੀ ਜਾਂਚ ਗੁਰਵੀਰ ਸਿੰਘ ਗਿੱਲ, ਸਿਮਰਜੀਤ ਸਿੰਘ ਸੇਰਗਿੱਲ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਟੀਮ ਵੱਲੋਂ ਹੈਰੋਇਨ ਦੀ ਸਪਲਾਈ ਕਰਨ ਵਾਲੇ ਰੋਹਿਤ ਕੁਮਾਰ ਗਾਗਟ ਪੁੱਤਰ ਰਾਜਪਾਲ ਵਾਸੀ ਨਿਊ ਬਿਸ਼ਨ ਨਗਰ ਥਾਣਾ ਲਾਹੌਰੀ ਗੇਟ ਪਟਿਆਲਾ ਅਤੇ ਵਿਨੋਦ ਕੁਮਾਰ ਉਰਫ ਗੰਜਾ ਪੁੱਤਰ ਕਿਸੋਰੀ ਲਾਲ ਵਾਸੀ ਸਹੀਦ ਭਗਤ ਸਿੰਘ ਕਲੋਨੀ ਬੰਨਾ, ਬਿਸਨ ਨਗਰ ਥਾਣਾ ਲਾਹੌਰੀ ਗੇਟ ਪਟਿਆਲਾ ਨੂੰ ਸਿਆਜ ਕਾਰ ਨੰਬਰੀ PB11DP-2870 ‘ਤੇ ਕਾਬੂ ਕਰਕੇ ਇਹਨਾ ਦੇ ਕਬਜ਼ੇ ਵਿਚੋਂ 270 ਗ੍ਰਾਮ ਹੈਰੋਇਨ 2 ਲੱਖ ਰੂਪੈ ਡਰਗ ਮਨੀ ਸਮੇਤ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਗ੍ਰਿਫਤਾਰੀ ਅਤੇ ਬ੍ਰਾਮਦਗੀ: ਐਸਐਸਪੀ ਹਾਂਸ ਨੇ ਦੱਸਿਆ ਕਿ ਮਿਤੀ 15.10.2026 ਨੂੰ ਏ.ਐਸ.ਆਈ. ਤੇਜਿੰਦਰ ਸਿੰਘ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਪੁਰਾਣੇ ਬੱਸ ਅੱਡਾ ਵਿਖੇ ਮੌਜੂਦ ਸੀ ਜਿੱਥੇ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਰੋਹਿਤ ਕੁਮਾਰ ਗਾਗਟ ਅਤੇ ਵਿਨੋਦ ਕੁਮਾਰ ਉਰਫ ਗੰਜਾ ਜੋ ਕਿ ਆਪਸ ਵਿੱਚ ਰਲਕੇ ਸਿਆਜ ਗੱਡੀ ਪੀਬੀ-11ਡੀਪੀ-2870 ਪਰ ਸਵਾਰ ਹੋਕੇ ਆਪਣੇ ਗਾਹਕਾਂ ਨੂੰ ਹੈਰੈਇਨ(ਚਿੱਟਾ) ਦੇਣ ਲਈ ਆ ਰਹੇ ਹਨ।ਇਸੇ ਦੋਰਾਨ ਨਾਕਾਬੰਦੀ ਪਰ ਰੋਹਿਤ ਕੁਮਾਰ ਗਾਗਟ ਅਤੇ ਵਿਨੋਦ ਕੁਮਾਰ ਉਰਫ ਗੰਜਾਂ ਉਕਤਾਨ ਸਿਆਜ ਗੱਡੀ ਪਰ ਕਾਬੂ ਕੀਤਾ ਗਿਆ ਜਿਹਨਾ ਪਾਸੋਂ 270 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪੈ ਡਰੰਗ ਮਨੀ ਬਰਾਮਦ ਹੋਈ ਜਿਸ ਤੇ ਦੋਸੀਆਨ ਦੇ ਖਿਲਾਫ ਮੁਕੱਦਮਾ ਨੰਬਰ 194 ਮਿਤੀ 02.11.2026 ਅ/ਧ 21/61/85 ਐਨ.ਡੀ.ਪੀ.ਐਸ.ਐਕਟ ਥਾਣਾ ਲਾਹੌਰੀ ਗੇਟ ਦਰਜ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ
ਅਪਰਾਧਿਕ ਪਿਛੋਕੜ :
ਐਸਐਸਪੀ ਹਾਂਸ ਨੇ ਦੱਸਿਆ ਕਿ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੇਸੀਆਨ ਉਕਤਾਨ ਰੋਹਿਤ ਕੁਮਾਰ ਗਾਗਟ ਦੇ ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਸ. ਐਕਟ ਅਤੇ ਲੋਕਲ ਐਂਡ ਸਪੈਸਲ ਲਾਅ ਅਧੀਨ ਜਿਲਾ ਪਟਿਆਲਾ ਦੇ ਵੱਖ-ਵੱਖ ਥਾਣਿਆਂ ਵਿੱਚ ਕਰੀਬ 8 ਮੁਕੱਦਮੇ ਦਰਜ ਹਨ, ਜਿਸ ਤੇ ਕਈ ਵਾਰੀ ਜੇਲ ਵੀ ਜਾ ਚੁੱਕਾ ਹੈ ਅਤੇ 2 ਮੁਕੱਦਮਿਆਂ ਵਿੱਚ ਸਜਾ ਜਾਫਤਾ ਹੈ ਅਤੇ ਇਸ ਦੇ ਸਾਥੀ ਵਿਨੋਦ ਕੁਮਾਰ ਉਰਫ ਗੰਜਾ ਉਕਤ ਦੇ ਖਿਲਾਫ ਵੀ 2 ਮੁਕੱਦਮੇ ਦਰਜ ਹਨ। ਰੋਹਿਤ ਕੁਮਾਰ ਗਾਗਟ ਅਤੇ ਸਾਥੀ ਵਿਨੋਦ ਕੁਮਾਰ ਉਰਫ ਗੰਜਾ ਉਕਤ ਨਾਲ ਮਿਲਕੇ ਪਿਛਲੇ 6-7 ਮਹੀਨਿਆ ਤੋ ਹੈਰੋਇਨ(ਚਿੱਟਾ) ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ ।
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚੋਂ ਦੋਸ਼ੀਆਂ ਦਾ ਪੁਲਿਸ ਰਿਮਾਡ ਹਾਸਲ ਕਰਕੇ ਬਰਾਮਦਾ ਹੈਰੋਇਨ ਤੇ 2 ਲੱਖ ਰੂਪੈ ਡਰੱਗ ਮਨੀ ਬਾਰੇ ਦੋਸੀਆਂ ਪਾਸੋਂ ਇਹਨਾ ਦੇ ਅਗਲੇ-ਪਿਛਲੇ ਸਬੰਧਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਦੋਸੀਆਨ ਕਿਹੜੇ ਕਿਹੜੇ ਵਿਅਕਤੀ ਨੂੰ ਹੈਰੋਇਨ ਸਪਲਾਈ ਕਰਦੇ ਸੀ ਅਤੇ ਕਿਹੜੇ ਵਿਅਕਤੀ ਪਾਸੋਂ ਲੈਕੇ ਆਉਂਦੇ ਸੀ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।







