ਪਿਓ ਪੁੱਤ ਦੀ ਕੁੱਟ ਮਾਰ ਕੇਸ ਵਿੱਚੋਂ ਦੋ ਵਿਅਕਤੀ ਬਾਇੱਜ਼ਤ ਬਰੀ |

Advertisement
Spread information

18 ਅਕਤੂਬਰ 2026, ਰਘਵੀਰ ਹੈਪੀ


 ਜੁਡੀਸ਼ੀਅਲ ਮਜਿਸਟਰੇਟ ਮਿਸ ਗਿਤਾਂਸੂ ਜੀ ਦੀ ਅਦਾਲਤ ਨੇ ਬੀਤੇ ਦਿਨ ਪਿਓ ਪੁੱਤਰ ਦੀ ਕੁੱਟਮਾਰ ਦੇ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਨਾਮਜਦ ਦੋ ਵਿਅਕਤੀਆਂ ਚਮਕੌਰ ਸਿੰਘ ਅਤੇ ਗੇਜਾ ਸਿੰਘ ਵਾਸੀ ਵਜੀਦਕੇ ਕਲਾਂ ਨੂੰ ਬਚਾਅ ਪੱਖ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਅਤੇ ਐਡਵੋਕੇਟ ਕਮਲਜੀਤ ਕੌਰ ਸੋਹਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾਇੱਜਤ ਬਰੀ ਕਰ ਦਿੱਤਾ ਗਿਆ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਐਡਵੋਕੇਟ ਅਰਸ਼ਦੀਪ ਸਿੰਘ ਅਤੇ ਐਡਵੋਕੇਟ ਕਮਲਜੀਤ ਕੌਰ ਸੋਹਲ ਨੇ ਦੱਸਿਆ ਕਿ ਨਿਰਭੈ ਸਿੰਘ ( ਸਕਾਇਤ ਕਰਤਾ ) ਵੱਲੋਂ ਠੂੱਲੀਵਾਲ ਪੁਲਿਸ ਨੂੰ ਮਿਤੀ 16-11-2022 ਨੂੰ ਬਿਆਨ ਦਰਜ ਕਰਵਾ ਕੇ ਚਮਕੌਰ ਸਿੰਘ ਤੇ ਗੇਜਾ ਸਿੰਘ ਉੱਪਰ U/S 323, 325, 201,34 IPC ਧਾਰਾ ਤਹਿਤ FiR No 53 ਦਰਜ ਕਰਵਾਈ ਸੀ। ਕਿ ਪਹਿਲਾਂ ਹੀ ਚਲਦੀ ਆ ਰਹੀ ਲਾਗਡਾਟ ਕਾਰਨ ਬੇਸਵਾਲ ਅਤੇ ਕਿਰਪਾਨ ਨਾਲ ਹਮਲਾ ਕੀਤਾ ਤੇ ਸੱਟਾਂ ਮਾਰੀਆਂ।

ਐਡਵੋਕਕੇਟ ਕਮਲਜੀਤ ਕੌਰ ਸੋਹਲ ਧਨੌਲਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਦੀਆਂ ਤਸਵੀਰਾਂ।
ਐਡਵੋਕਕੇਟ ਕਮਲਜੀਤ ਕੌਰ ਸੋਹਲ ਧਨੌਲਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ

ਮਾਨਯੋਗ ਆਦਲਤ ਵਿੱਚ ਚਲਾਨ ਪੇਸ਼ ਹੋਣ ਤੋਂ ਬਾਅਦ ਬਚਾਅ ਪੱਖ ਦੇ ਐਡਵੋਕੇਟ ਕਮਲਜੀਤ ਕੌਰ ਸੋਹਲ ਅਤੇ ਅਰਸ਼ਦੀਪ ਸਿੰਘ ਵਕੀਲਾਂ ਦੀਆਂ ਦਿੱਤੀਆਂ ਦਲੀਲਾਂ ਕਿ ਮੌਜੂਦ ਸੱਟਾਂ ਮਾਰੂ ਹਥਿਆਰ ਬੇਸਵਾਲ ਅਤੇ ਕਿਰਪਾਨ ਦੀਆਂ ਨਹੀਂ ਸਨ ਅਤੇ ਹੋਰ ਵੀ ਡਾਕਟਰ ਰਿਕਾਰਡ ਵਿੱਚ ਕਾਫੀ ਖਾਮੀਆਂ ਸਨ। ਐਡਵੋਕੇਟ ਸਾਹਿਬਾਨਾ ਦੀਆਂ ਦਿੱਤੀਆਂ ਦਲੀਲਾਂ ਨੇ ਮਾਨਯੋਗ ਅਦਾਲਤ ਵਿੱਚ ਸਾਬਿਤ ਕਰ ਦਿੱਤਾ ਕਿ ਦੋਸ਼ੀਆਂ ਨੇ ਸਕਾਇਤ ਕਰਤਾ ਤੇ ਉਸ ਦੇ ਪੁੱਤਰ ਤੇ ਕੋਈ ਹਮਲਾ ਹੀ ਨਹੀਂ ਸੀ ਕੀਤਾ। ਜਿਸ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਦਾਲਤ ਜੁਡੀਸ਼ੀਅਲ ਮਜਿਸਟਰੇਟ ਮਿਸ ਗਿਤਾਂਸੂ ਜੀ ਨੇ ਦੋਵਾਂ ਵਿਅਕਤੀਆਂ ਗੇਜਾ ਸਿੰਘ ਅਤੇ ਚਮਕੌਰ ਸਿੰਘ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

Advertisement
Advertisement
Advertisement
Advertisement
error: Content is protected !!