ਲੋਟੂ ਟ੍ਰੈਵਲ ਏਜੰਟਾਂ ਨੂੰ ਕਾਂਬਾ ਛੇੜਨ ਵਾਲੇ ਜਿੰਮੀ ਦੇ ਮੋਢਿਆਂ ‘ਤੇ ਅਕਾਲੀ ਦਲ ਨੇ ਪਾਈ ਵੱਡੀ ਜ਼ਿੰਮੇਵਾਰੀ..!

Advertisement
Spread information

ਸੋਨੀਆ ਸੰਧੂ, ਚੰਡੀਗੜ੍ਹ 15 ਅਕਤੂਬਰ 2026

    ਸਿਆਸਤ ‘ਚ ਉਹੀ ਆਗੂ ਲੰਮੀ ਰੇਸ ਦਾ ਘੋੜਾ ਬਣਦਾ ਹੈ, ਜਿਸ ਦੀ ਜੜ੍ਹ ਜ਼ਮੀਨ ਨਾਲ ਜੁੜੀ ਹੋਵੇ ਅਤੇ ਜਿਸ ਦਾ ਨਾਂਅ ਸੁਣਦਿਆਂ ਹੀ ਵਿਰੋਧੀਆਂ ਦੇ ਸਾਹ ਸੂਤੇ ਜਾਣ। ਕੁਝ ਅਜਿਹਾ ਹੀ ਦਮਦਾਰ ਰੁਤਬਾ ਰੱਖਦੇ ਹਨ ਜਤਿੰਦਰ ਜਿੰਮੀ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲ ਦਾ ਕੌਮੀ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।     ਇਸ ਅਹਿਮ ਐਲਾਨ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ ਕਿਉਂਕਿ ਜਿੰਮੀ ਦੀ ਇਹ ਨਿਯੁਕਤੀ ਮਹਿਜ਼ ਇੱਕ ਅਹੁਦਾ ਨਹੀਂ, ਸਗੋਂ ਉਨ੍ਹਾਂ ਦੇ ਲੰਮੇ ਸੰਘਰਸ਼ ਅਤੇ ਲੋਕ ਸੇਵਾ ਦੀ ਵੱਡੀ ਮਾਨਤਾ ਹੈ।

ਆਖਿਰ ਕਿਉਂ ਖਾਸ ਹੈ ਇਹ ਨਿਯੁਕਤੀ?

   ਕਾਬਿਲੇ-ਜ਼ਿਕਰ ਹੈ ਕਿ ਜਤਿੰਦਰ ਜਿੰਮੀ ਦਾ ਪ੍ਰਭਾਵ ਸਿਰਫ਼ ਇੱਕ ਹਲਕੇ ਤੱਕ ਸੀਮਤ ਨਹੀਂ ਹੈ, ਸਗੋਂ ਮੋਹਾਲੀ, ਬਰਨਾਲਾ, ਭਦੌੜ, ਮਹਿਲਕਲਾਂ ਅਤੇ ਮਲੇਰਕੋਟਲਾ ਵਰਗੇ ਅਹਿਮ ਵਿਧਾਨ ਸਭਾ ਹਲਕਿਆਂ ਵਿੱਚ ਉਨ੍ਹਾਂ ਦਾ ਮਜ਼ਬੂਤ ਵੋਟ ਬੈਂਕ ਅਤੇ ਡੂੰਘਾ ਅਸਰ-ਰਸੂਖ ਹੈ। ਇੰਨਾ ਹੀ ਨਹੀਂ, ਅਫ਼ਸਰਸ਼ਾਹੀ ਵਿੱਚ ਵੀ ਉਨ੍ਹਾਂ ਦੀ ਚੰਗੀ ਪਹੁੰਚ ਮੰਨੀ ਜਾਂਦੀ ਹੈ, ਜੋ ਕਿ ਕਿਸੇ ਵੀ ਸਿਆਸੀ ਆਗੂ ਲਈ ਵੱਡੀ ਤਾਕਤ ਹੁੰਦੀ ਹੈ। ਪਰ ਜਿਸ ਗੱਲ ਨੇ ਜਤਿੰਦਰ ਜਿੰਮੀ ਨੂੰ ਆਮ ਲੋਕਾਂ ਦਾ ਅਸਲ ਹੀਰੋ ਬਣਾਇਆ ਹੈ, ਉਹ ਹੈ ਉਨ੍ਹਾਂ ਦਾ ਨਿਡਰ ਅਤੇ ਲੋਕ-ਪੱਖੀ ਕਿਰਦਾਰ।

ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਵਾਉਣ ਵਾਲਾ ‘ਮਸੀਹਾ‘

   ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗਣ ਵਾਲੇ ਲੋਟੂ ਟਰੈਵਲ ਏਜੰਟਾਂ ਅਤੇ ਏਜੰਸੀਆਂ ਦੀਆਂ ਨੀਂਦਾਂ ਹਰਾਮ ਕਰਨ ਵਾਲੇ ਜਤਿੰਦਰ ਜਿੰਮੀ ਨੇ ਅਜਿਹੇ ਠੱਗਾਂ ਦੇ ਚੁੰਗਲੋਂ ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਵਾਏ ਹਨ।

    ਸਮਾਜ ਵਿੱਚ ਇਸ ਵੱਖਰੀ ਪਹਿਚਾਣ ਅਤੇ ਨਿਸ਼ਕਾਮ ਸੇਵਾ ਸਦਕਾ ਹੀ ਬੀਤੇ ਸਮੇਂ ਵਿੱਚ ਸੈਂਕੜੇ ਵਾਰ ਵੱਖ-ਵੱਖ ਸਮਾਜਿਕ ਜਥੇਬੰਦੀਆਂ, ਕਲੱਬਾਂ ਅਤੇ ਸਰਕਾਰੀ ਤੌਰ ‘ਤੇ ਜਤਿੰਦਰ ਜਿੰਮੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਚੁੱਕਾ ਹੈ।

ਸਿਆਸੀ ਸਫ਼ਰ: ਜ਼ਮੀਨ ਤੋਂ ਲੈ ਕੇ ਕੌਮੀ ਪੱਧਰ ਤੱਕ

    ਜਤਿੰਦਰ ਜਿੰਮੀ ਲਈ ਅਕਾਲੀ ਦਲ ਦੀ ਇਹ ਸੇਵਾ ਕੋਈ ਨਵੀਂ ਗੱਲ ਨਹੀਂ ਹੈ। ਉਹ ਇਸ ਤੋਂ ਪਹਿਲਾਂ ਵੀ ਪਾਰਟੀ ਵਿੱਚ ਕਈ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ:

  • ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ
  • ਸ਼ਹਿਰੀ ਪ੍ਰਧਾਨ, ਬਰਨਾਲਾ
  • 2 ਵਾਰ ਮੈਂਬਰ ਜਨਰਲ ਕੌਂਸਲ ਅਤੇ 2 ਵਾਰ ਪਾਰਟੀ ਸੰਯੁਕਤ ਸਕੱਤਰ
  • ਬਰਨਾਲਾ, ਭਦੌੜ ਅਤੇ ਮਹਿਲਕਲਾਂ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚੋਂ ਇਕੋ-ਇਕ ਮੈਂਬਰ ਸ਼ਿਕਾਇਤ ਨਿਵਾਰਨ ਕਮੇਟੀ
  • ਮੈਂਬਰ ਪੰਜਾਬ ਪੁਲਿਸ ਅਡਵਾਈਜ਼ਰੀ ਕਮੇਟੀ

ਲੀਡਰਸ਼ਿਪ ਦਾ ਧੰਨਵਾਦ, ਸੇਵਾ ਦਾ ਪ੍ਰਣ

   ਇਸ ਅਹਿਮ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਜਿੰਮੀ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ, ਅਰਸ਼ਦੀਪ ਸਿੰਘ ਕਲੇਰ, ਮਹੇਸ਼ਇੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ ਕੀਤੂ, ਹਰਿੰਦਰ ਸਿੰਘ ਸੈਣੀ ਅਤੇ ਸਮੁੱਚੀ ਸੀਨੀਅਰ ਅਕਾਲੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਵਾਂਗ ਹੀ ਪਾਰਟੀ ਪ੍ਰਤੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।

     ਇਸ ਨਿਯੁਕਤੀ ਲਈ ਸੰਜੀਵ ਸ਼ੋਰੀ, ਕੁਲਵੰਤ ਸਿੰਘ ਕੀਤੂ, ਜਥੇਦਾਰ ਪਰਮਜੀਤ ਸਿੰਘ ਖਾਲਸਾ, ਸਤਨਾਮ ਸਿੰਘ ਰਾਹੀਂ, ਪਰਵਿੰਦਰ ਸਿੰਘ ਸੋਹਾਣਾ, ਜ਼ਹਿਦਾ ਸੁਲੇਮਾਨ, ਅਨੀਤਾ ਮੱਟੂ, ਐਡਵੋਕੇਟ ਮੰਜੂ ਜਿੰਦਲ, ਬੇਅੰਤ ਕੌਰ ਬੀਹਲਾ, ਜਸਵਿੰਦਰ ਸ਼ੇਰਗਿੱਲ, ਬੇਅੰਤ ਸਿੰਘ, ਬੇਅੰਤ ਬਾਠ ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਜਤਿੰਦਰ ਜਿੰਮੀ ਨੂੰ ਇਸ ਨਵੀਂ ਪ੍ਰਾਪਤੀ ‘ਤੇ ਭਰਵੀਆਂ ਵਧਾਈਆਂ ਦਿੱਤੀਆਂ ਹਨ।

Advertisement
Advertisement
Advertisement
Advertisement
error: Content is protected !!