ਹਰਿੰਦਰ ਨਿੱਕਾ, ਬਰਨਾਲਾ 28 ਅਗਸਤ 2026
ਬੇਸ਼ੱਕ ਵੱਡੇ ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਫ਼ਿਰੌਤੀਆਂ ਲੈਣ ਜਾਂ ਮੰਗਣ ਦੀਆਂ ਘਟਨਾਵਾਂ ਅਕਸਰ ਹੀ ਚਰਚਾ ਵਿੱਚ ਰਹਿੰਦੀਆਂ ਹਨ। ਪਰੰਤੂ ਹੁਣ ਬਰਨਾਲਾ ਪੁਲਿਸ ਨੇ ਪਿੰਡ ਕੋਟਦੁੱਨਾ ਦੇ ਇੱਕ ਗੁਰੁਦਵਾਰਾ ਸਾਹਿਬ ਦੇ ਗੱਦੀਨਸ਼ੀਨ ਸੰਤ ਤੋਂ ਡੇਢ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਿਆਂ ਨੂੰ ਉਦੋਂ ਗਿਰਫ਼ਤਾਰ ਕਰ ਲਿਆ, ਜਦੋਂ ਉਹ ਸੰਤ ਤੋਂ 20 ਲੱਖ ਰੁਪਏ ਫਿਰੌਤੀ ਦੀ ਕਿਸ਼ਤ ਲੈਣ ਗੁਰਦੁਆਰਾ ਸਾਹਿਬ ਪਹੁੰਚੇ। ਪੁਲਿਸ ਵੱਲੋਂ ਮੌਕੇ ਤੋਂ ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚ ਆਮ ਆਦਮੀ ਪਾਰਟੀ ਦਾ ਆਗੂ ਤੇ ਪਿੰਡ ਕੋਟਦੁੱਨਾ ਦਾ ਸਰਪੰਚ ਬਲਜਿੰਦਰ ਸਿੰਘ ਉਰਫ ਕਿੰਦਾ, ਪੰਧੇਰ ਪਿੰਡ ਦਾ ਪੰਚ ਜਸਵਿੰਦਰ ਸਿੰਘ ਅਤੇ ਨਿਹੰਗ ਨਰਾਇਣ ਸਿੰਘ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ ਐਸ ਪੀ ਮੁਹੰਮਦ ਸਰਫਰਾਜ ਆਲਮ IPS ਨੇ ਦੱਸਿਆ ਕਿ ਦੋ ਹਫ਼ਤੇ ਪਹਿਲਾਂ, ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ (ਸੁਭਾਨਾ) ਜਲੰਧਰ ਦੇ ਗੱਦੀਨਸ਼ੀਨ ਸੰਤ ਬਾਬਾ ਸੁਰਿੰਦਰ ਸਿੰਘ, ਆਪਣੇ ਗੁਰਦੁਆਰਾ ਸਾਹਿਬ ਕੋਟਦੁੱਨਾ ਵਿਖੇ ਬਰਸੀ ਸਮਾਗਮ ਦੀਆਂ ਤਿਆਰੀਆਂ ਲਈ ਆਏ ਸਨ । ਉਦੋਂ ਨਿਹੰਗਾਂ ਦੇ ਬਾਣੇ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪਹੁੰਚੇ ਨਾਮਜ਼ਦ ਦੋਸ਼ੀਆਂ (ਜਿਨ੍ਹਾਂ ਵਿੱਚ ਸਰਪੰਚ ਬਲਜਿੰਦਰ ਸਿੰਘ ਕਿੰਦਾ, ਜਸਵਿੰਦਰ ਸਿੰਘ ਪੰਚ ਅਤੇ ਬਿੰਦਰ ਸਿੰਘ ਵੀ ਸ਼ਾਮਲ ਸਨ) ਨੇ ਸੰਤ ਸੁਰਿੰਦਰ ਸਿੰਘ ਅਤੇ ਹੋਰ ਸੇਵਾਦਾਰਾਂ ਨੂੰ ਹਥਿਆਰਾਂ ਦੀ ਨੋਕ ‘ਤੇ ਗੁਰੂ ਘਰ ਵਿੱਚ ਹੀ ਬੰਦੀ ਬਣਾ ਲਿਆ। ਉਨ੍ਹਾਂ ਨੇ ਸੁਰਿੰਦਰ ਸਿੰਘ ਨੂੰ ਬੇਅਦਬੀ ਦੇ ਝੂਠੇ ਇਲਜ਼ਾਮ ਵਿੱਚ ‘ਸੋਧਾ ਲਗਾਉਣ’ ਦੀ ਧਮਕੀ ਦਿੱਤੀ। ਜਾਨ ਬਖਸ਼ਣ ਬਦਲੇ ਪਹਿਲਾਂ 5 ਕਰੋੜ ਰੁਪਏ ਅਤੇ 2 ਕਿਲੋ ਸੋਨੇ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਸੌਦਾ 1.5 ਕਰੋੜ ਰੁਪਏ ਵਿੱਚ ਤੈਅ ਹੋਇਆ।
ਇਸ ਗੈਂਗ ਨੇ ਹਥਿਆਰਾਂ ਦੇ ਜੋਰ ‘ਤੇ ਸੰਤ ਸੁਰਿੰਦਰ ਸਿੰਘ ਤੋਂ ਖਾਲੀ ਲੈਟਰ ਪੈਡਾਂ ‘ਤੇ ਦਸਤਖਤ ਕਰਵਾਏ, ਗੁਰਦੁਆਰਾ ਸਾਹਿਬ ਛੱਡ ਕੇ ਜਾਣ ਦੀ ਧਮਕੀ ਦਿੱਤੀ, 30,000 ਰੁਪਏ ਨਕਦ ਅਤੇ ਮੋਬਾਈਲ ਵੀ ਝਪਟ ਲਿਆ। ਇਸ ਤੋਂ ਇਲਾਵਾ ਦੋਸ਼ੀਆਂ ਨੇ ਹਥਿਆਰਾਂ ਦੀ ਨੋਕ ‘ਤੇ ਉਸ ਤੋਂ ਉਸ ਦੇ 2 ਏ.ਟੀ.ਐਮ. ਕਾਰਡਾਂ ਦੇ ਪਾਸਵਰਡ ਪੁੱਛ ਕੇ ਉਨ੍ਹਾਂ ਖਾਤਿਆਂ ਵਿੱਚੋਂ 3 ਲੱਖ 50 ਹਜ਼ਾਰ ਰੁਪਏ ਵੀ ਕਢਵਾ ਲਏ।
ਉਨ੍ਹਾਂ ਦੱਸਿਆ ਕਿ ਸੰਤ ਸੁਰਿੰਦਰ ਸਿੰਘ ਨੇ ਆਪਣੀ ਜਾਨ ਬਚਾਉਣ ਲਈ 17 ਅਗਸਤ ਦੀ ਸ਼ਾਮ ਨੂੰ ਬਰਨਾਲਾ ਆ ਕੇ ਦੋਸ਼ੀਆਂ ਨੂੰ 5 ਲੱਖ ਰੁਪਏ ਪਹਿਲੀ ਕਿਸ਼ਤ ਵਜੋਂ ਦੇ ਵੀ ਦਿੱਤੇ ਸਨ। ਉਨ੍ਹਾਂ ਫਿਰੌਤੀ ਦੀ ਦੂਜੀ ਕਿਸ਼ਤ 25 ਅਗਸਤ ਨੂੰ ਦੇਣ ਦਾ ਵਾਅਦਾ ਕਰ ਲਿਆ । ਆਖਿਰ ਡਰੇ ਸਹਿਮੇ ਸੰਤ ਸੁਰਿੰਦਰ ਸਿੰਘ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਜਦੋਂ ਦੋਸ਼ੀ 20 ਲੱਖ ਰੁਪਏ ਦੀ ਅਗਲੀ ਕਿਸ਼ਤ ਲੈਣ ਗੁਰਦੁਆਰਾ ਸਾਹਿਬ ਵਿਖੇ ਲੈਣ ਪਹੁੰਚੇ ਤਾਂ ਐਸ ਪੀ ਡੀ ਸੰਜੀਵ ਗੋਇਲ ਦੀ ਅਗਵਾਈ ਵਿੱਚ ਪੁਲਿਸ ਨੇ ਜਾਲ ਵਿਛਾ ਕੇ ਮੌਕੇ ਤੋਂ ਹੀ 14 ਜਣਿਆਂ ਨੂੰ ਰਾਇਫਲਾਂ, ਕਾਰਤੂਸ, ਕਿਰਪਾਨਾਂ ਅਤੇ ਹੋਰ ਮਾਰੂ ਹਥਿਆਰਾਂ ਸਣੇ ਦਬੋਚ ਲਿਆ।
ਗਿਰਫਤਾਰ ਦੋਸ਼ੀ ਅਤੇ ਉਨ੍ਹਾਂ ਦਾ ਅਪਰਾਧਿਕ ਪਿਛੋਕੜ
1. ਸਰਪੰਚ ਬਲਜਿੰਦਰ ਸਿੰਘ ਉਰਫ ਕਿੰਦਾ ਪੁੱਤਰ ਦਰਸ਼ਨ ਸਿੰਘ (ਪਰ ਦਰਜ ਕੁੱਲ ਮੁਕੱਦਮੇ =16)







