ਹਾਰਡ ਡਿਸਕ ਦਾ ਸੱਚ: ਰਾਤ ਦੇ ਹਨ੍ਹੇਰੇ ‘ਚ ਸਟ੍ਰੌਂਗ ਰੂਮ ਦੇ ਬੈਲਟ ਬੌਕਸਾਂ ਨਾਲ ਕੀ ਹੋਇਆ..?

Advertisement
Spread information
ਹਰਿੰਦਰ ਨਿੱਕਾ, ਚੰਡੀਗੜ੍ਹ 19 ਅਗਸਤ 2026
      ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਤੋਂ ਬਾਅਦ ਹੁਣ ਇੱਕ ਅਜਿਹਾ ਸਨਸਨੀਖੇਜ਼ ਖੁਲਾਸਾ ਹੋਇਆ ਹੈ, ਜਿਸ ਨੇ ਸਿਆਸੀ ਗਲਿਆਰਿਆਂ ਤੋਂ ਲੈ ਕੇ ਪ੍ਰਸ਼ਾਸਨਿਕ ਹਲਕਿਆਂ ਤੱਕ ਭੂਚਾਲ ਲਿਆ ਦਿੱਤਾ ਹੈ। ਆਰ.ਟੀ.ਆਈ. (RTI) ਰਾਹੀਂ ਹਾਸਲ ਕੀਤੀ ਗਈ ਸਟ੍ਰੌਂਗ ਰੂਮ ਦੀ ਸੀਸੀਟੀਵੀ ਫੂਟੇਜ ਅਤੇ ਹਾਰਡ ਡਿਸਕ ਦੇ ਸਾਹਮਣੇ ਆਉਂਦੇ ਹੀ ਚੋਣਾਂ ਦੀ ਨਿਸ਼ਪੱਖਤਾ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੋਟਾਂ ਤੋਂ ਬਾਅਦ ਰਾਤ ਦੇ ਹਨ੍ਹੇਰੇ ਵਿੱਚ ਸਟ੍ਰੌਂਗ ਰੂਮ ਦੇ ਅੰਦਰ ਬੈਲਟ ਬੌਕਸਾਂ ਨਾਲ ਸ਼ੱਕੀ ਗਤੀਵਿਧੀਆਂ ਹੋਈਆਂ ਹਨ।           
ਸੀਸੀਟੀਵੀ ਫੂਟੇਜ ਅਤੇ ਹਾਰਡ ਡਿਸਕ ਤੋਂ ਹੋਇਆ ਖੁਲਾਸਾ
    ਬਰਨਾਲਾ ਨਗਰ ਨਿਗਮ ਦੇ ਵਾਰਡ ਨੰਬਰ 2 ਅਤੇ ਵਾਰਡ ਨੰਬਰ 36 ਦੇ ਉਮੀਦਵਾਰਾਂ ਵੱਲੋਂ ਵੋਟਾਂ ਵਾਲੇ ਦਿਨ ਤੋਂ ਲੈ ਕੇ ਗਿਣਤੀ ਵਾਲੇ ਦਿਨ ਤੱਕ ਦੀ ਸਟ੍ਰੌਂਗ ਰੂਮ ਦੀ ਵੀਡੀਓ ਰਿਕਾਰਡਿੰਗ ਮੰਗੀ ਗਈ ਸੀ। ਹਾਈਕੋਰਟ ਦੇ ਵਕੀਲ ਕਿਰਤਪਾਲ ਸਿੰਘ ਧਾਲੀਵਾਲ ਰਾਹੀਂ ਪਾਈ ਗਈ ਪਟੀਸ਼ਨ ਅਤੇ ਨੋਟਿਸ ਤੋਂ ਬਾਅਦ, ਰੀਟਰਨਿੰਗ ਅਫ਼ਸਰ ਦੇ ਹੁਕਮਾਂ ‘ਤੇ ਸਹਾਇਕ ਰੀਟਰਨਿੰਗ ਅਫ਼ਸਰ ਵੱਲੋਂ ਇਹ ਸਾਰੀ ਵੀਡੀਓ ਫੂਟੇਜ ਹਾਰਡ ਡਿਸਕ ਵਿੱਚ ਪਾ ਕੇ ਉਮੀਦਵਾਰਾਂ ਨੂੰ ਦਿੱਤੀ ਗਈ। ਜਦੋਂ ਉਮੀਦਵਾਰਾਂ ਨੇ ਇਸ ਰਿਕਾਰਡਿੰਗ ਨੂੰ ਧਿਆਨ ਨਾਲ ਵੇਖਿਆ ਤਾਂ 28 ਤਰੀਕ ਦੀ ਰਾਤ ਨੂੰ ਸਟ੍ਰੌਂਗ ਰੂਮ ਵਿੱਚ ਰੱਖੇ ਬੈਲਟ ਬੌਕਸਾਂ ਨਾਲ ਛੇੜਛਾੜ ਹੁੰਦੀ ਜਾਪੀ, ਜਿਸ ਤੋਂ ਬਾਅਦ ਪੂਰਾ ਮਾਮਲਾ ਗਰਮਾ ਗਿਆ।                     
ਅਕਾਲੀ ਦਲ ਵੱਲੋਂ ਹਾਈਕੋਰਟ ਦਾ ਰੁੱਖ
    ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਇਹ ਮਾਮਲਾ ਤੁਰੰਤ ਪਾਰਟੀ ਪ੍ਰਧਾਨ ਸਃ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ। ਇਸ ਤੋਂ ਬਾਅਦ ਪਾਰਟੀ ਦੇ ਲੀਗਲ ਸੈੱਲ ਦੇ ਐਡਵਾਈਜ਼ਰ ਅਤੇ ਆਰ.ਟੀ.ਆਈ. ਦੇ ਸਟੇਟ ਪ੍ਰਧਾਨ ਐਡਵੋਕੇਟ ਪਰਮਬੀਰ ਸਿੰਘ (ਸੰਨੀ) ਅਤੇ ਐਡਵੋਕੇਟ ਕਿਰਤਪਾਲ ਸਿੰਘ ਧਾਲੀਵਾਲ ਵੱਲੋਂ ਮਾਣਯੋਗ ਹਾਈਕੋਰਟ ਚੰਡੀਗੜ੍ਹ ਵਿਖੇ ਰਿੱਟ ਪਟੀਸ਼ਨ (CWP 2643-2026) ਦਾਇਰ ਕੀਤੀ ਗਈ।
ਅਦਾਲਤ ਦਾ ਪ੍ਰਸ਼ਾਸਨ ‘ਤੇ ਸਖ਼ਤ ਰੁੱਖ: 10 ਅਧਿਕਾਰੀ ਤਲਬ
  ਮਾਣਯੋਗ ਹਾਈਕੋਰਟ ਦੇ ਜੱਜ HON’BLE Mr JUSTICE DEEPAK SIBAL ਅਤੇ HON’BLE Mr JUSTICE RUPINDERJIT CHAHAL ਦੀ ਬੈਂਚ ਵੱਲੋਂ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ 10 ਵੱਡੇ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ ਗਏ ਹਨ। ਅਦਾਲਤ ਨੇ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ 23/9/2026 ਨੂੰ ਪੁਖ਼ਤਾ ਸਬੂਤਾਂ ਸਮੇਤ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।
ਹਾਈਕੋਰਟ ਨੇ ਮੌਕੇ ਦੇ ਡੀਐਸਪੀ ਅਤੇ ਐਸ ਐਚ ਓ ਸਣੇ ਇਨ੍ਹਾਂ ਅਧਿਕਾਰੀਆਂ/ਧਿਰਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ:
  • ਪ੍ਰਿੰਸੀਪਲ ਸਕੱਤਰ, ਪੰਜਾਬ ਸਰਕਾਰ
  • ਪੰਜਾਬ ਰਾਜ ਚੋਣ ਕਮਿਸ਼ਨ
  • ਡਿਪਟੀ ਕਮਿਸ਼ਨਰ, ਬਰਨਾਲਾ
  • ਵਿਵੇਕ ਮੋਦੀ, ਸਹਾਇਕ ਡਿਪਟੀ ਕਮਿਸ਼ਨਰ
  • ਸੀਨੀਅਰ ਸੁਪਰਡੈਂਟ ਆਫ਼ ਪੁਲਿਸ (SSP), ਬਰਨਾਲਾ
  • ਮੋਨਿਕਾ ਬਾਂਸਲ, MC
  • ਜਸਵਿੰਦਰ ਸਿੰਘ, MC
  • ਐਕਸੀਅਨ (ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ) – ਸਹਾਇਕ ਰੀਟਰਨਿੰਗ ਅਫ਼ਸਰ
Advertisement
Advertisement
Advertisement
Advertisement
error: Content is protected !!