ਧੀ ਚੀਕਦੀ ਰਹੀ..! ਪਰ, ਕੋਲ ਖੜ੍ਹੀ ਮਾਂ ਨੇ ਜੋ ਕੀਤਾ… ਸੁਣ ਕੇ ਕੰਬ ਜਾਵੇਗੀ ਰੂਹ!

Advertisement
Spread information
ਹਰਿੰਦਰ ਨਿੱਕਾ, ਪਟਿਆਲਾ 25 ਅਗਸਤ 2026
     ਦੁਨੀਆਂ ਭਰ ‘ਚ ਜੇਕਰ ਕੋਈ ਅਜਿਹਾ ਰਿਸ਼ਤਾ ਹੈ ਜਿਸ ‘ਤੇ ਅੱਖਾਂ ਮੀਚ ਕੇ ਭਰੋਸਾ ਕੀਤਾ ਜਾ ਸਕਦਾ ਹੈ, ਤਾਂ ਉਹ ਹੈ ਮਾਂ ਦਾ ਰਿਸ਼ਤਾ । ਇੱਕ ਮਾਂ ਆਪਣੀ ਔਲਾਦ ‘ਤੇ ਆਈ ਛੋਟੀ ਤੋਂ ਛੋਟੀ ਆਂਚ ਵੀ ਆਪਣੇ ਪਿੰਡੇ ‘ਤੇ ਹੰਢਾ ਲੈਂਦੀ ਹੈ। ਪਰ ਜ਼ਰਾ ਸੋਚੋ, ਜੇਕਰ ਉਹੀ ਮਾਂ ਆਪਣੀ ਹੀ ਧੀ ਲਈ ਜੱਲਾਦ ਬਣ ਜਾਵੇ? ਜੇਕਰ ਧੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਦਾ ਸਾਥ ਪੁਲਿਸ ਜਾਂ ਕੋਈ ਬੇਗਾਨਾ ਨਹੀਂ, ਸਗੋਂ ਉਸ ਦੀ ਆਪਣੀ ਮਾਂ ਹੀ ਦੇਵੇ? ਅਜਿਹੀ ਕਲਪਨਾ ਕਰਕੇ ਹੀ ਰੂਹ ਕੰਬ ਜਾਂਦੀ ਹੈ, ਪਰ ਇਹ ਖੌਫ਼ਨਾਕ ਸੱਚਾਈ ਹੈ, ਪਟਿਆਲਾ ਜ਼ਿਲ੍ਹੇ ਦੇ ਥਾਣਾ ਘੱਗਾ ਅਧੀਨ ਪੈਂਦੇ ਇੱਕ ਪਿੰਡ ‘ਚ ਅਜਿਹੀ ਘਟਨਾ ਵਾਪਰੀ, ਜਿਸ ਨੇ ਪੂਰੇ ਇਲਾਕੇ ਵਿੱਚ ਤਰਥੱਲੀ ਮਚਾ ਦਿੱਤੀ ਹੈ।

ਇਹ ਫੋਟੋ ਅਸਲੀ ਨਹੀਂ, ਸਿਰਫ ਕਾਲਪਨਿਕ ਦ੍ਰਿਸ਼ ਚਿਤਰਨ ਹੈ,
ਦੁਪਹਿਰ ਸਮੇਂ  ਵਾਪਰਿਆ ਭਿਆਨਕ ਕਾਂਡ
     ਘਟਨਾ 23 ਅਗਸਤ ਦੁਪਹਿਰ ਦੀ ਹੈ। ਲਗਭਗ 1 ਵਜੇ ਦਾ ਸਮਾਂ ਸੀ। ਪੀੜਤ ਕੁੜੀ ਆਪਣੇ ਘਰ ਦੇ ਕਮਰੇ ਵਿੱਚ ਬੈਠੀ ਸੀ। ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਜਿਸ ਘਰ ਨੂੰ ਉਹ ਆਪਣੀ ਸਭ ਤੋਂ ਸੁਰੱਖਿਅਤ ਥਾਂ ਮੰਨਦੀ ਹੈ, ਉੱਥੇ ਹੀ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਖੌਫ਼ਨਾਕ ਮੰਜ਼ਰ ਖੇਡਿਆ ਜਾਣ ਵਾਲਾ ਹੈ। ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਅੰਦਰ ਦਾਖਲ ਹੁੰਦਾ ਹੈ ਅੰਗਰੇਜ਼ ਸਿੰਘ (ਪੁੱਤਰ ਗੁਰਨਾਮ ਸਿੰਘ, ਵਾਸੀ ਡੇਰਾ ਗੁਰਦਾਸਪੁਰੀਆ, ਪਿੰਡ ਸਿਵਨ, ਜ਼ਿਲ੍ਹਾ ਕੈਥਲ, ਹਰਿਆਣਾ)।
   ਇਹ ਉਹੀ ਅੰਗਰੇਜ਼ ਸਿੰਘ ਸੀ ਜੋ ਪਿਛਲੇ ਲਗਭਗ ਇੱਕ ਸਾਲ ਤੋਂ ਕੁੜੀ ਦੀ ਮਾਂ ਸਰਬਜੀਤ ਕੌਰ (ਪਤਨੀ ਅਜੈਬ ਸਿੰਘ, ਨਾਲ ਉਸ ਦੇ ਹੀ ਘਰ ਵਿੱਚ ਰਹਿ ਰਿਹਾ ਸੀ।
ਇੱਜ਼ਤ ਬਚਾਉਣ ਲਈ ਤੜਫਦੀ ਰਹੀ ਧੀ..
    ਕਮਰੇ ਵਿੱਚ ਦਾਖਲ ਹੁੰਦੇ ਹੀ ਅੰਗਰੇਜ਼ ਸਿੰਘ ਦੀ ਨੀਅਤ ਖਰਾਬ ਹੋ ਗਈ। ਹਵਸ ਵਿੱਚ ਅੰਨ੍ਹੇ ਹੋਏ ਇਸ ਸ਼ਖਸ ਨੇ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਾਬਾਲਗ ਧੀ ਡਰ ਗਈ, ਪਰ ਉਸ ਨੇ ਹਿੰਮਤ ਨਹੀਂ ਹਾਰੀ। ਆਪਣੀ ਇੱਜ਼ਤ ਬਚਾਉਣ ਲਈ ਉਸ ਨੇ ਪੂਰੇ ਜ਼ੋਰ ਨਾਲ ਵਿਰੋਧ ਕੀਤਾ ਅਤੇ ਚੀਕਣਾ-ਚਿਲਾਉਣਾ ਸ਼ੁਰੂ ਕਰ ਦਿੱਤਾ। ਆਪਣੀ ਪੋਲ ਖੁੱਲ੍ਹਦੀ ਦੇਖ ਕੇ ਅੰਗਰੇਜ਼ ਸਿੰਘ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਮਾਂ ਦਾ ਚਿਹਰਾ ਦੇਖ ਕੇ ਉੱਡ ਗਏ ਹੋਸ਼
      ਧੀ ਦੀਆਂ ਚੀਕਾਂ ਸੁਣ ਕੇ ਕੋਲ ਹੀ ਖੜ੍ਹੀ ਉਸ ਦੀ ਮਾਂ ਸਰਬਜੀਤ ਕੌਰ ਅੱਗੇ ਆਈ। ਧੀ ਨੂੰ ਲੱਗਿਆ ਕਿ ਸ਼ਾਇਦ ਹੁਣ ਉਸ ਦੀ ਮਾਂ ਉਸ ਨੂੰ ਬਚਾ ਲਵੇਗੀ, ਪਰ ਅਗਲੇ ਹੀ ਪਲ ਜੋ ਹੋਇਆ, ਉਸ ਨੇ ਮਾਂ-ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਆਸ਼ਿਕ ਦੇ ਮੋਹ ਵਿੱਚ ਅੰਨ੍ਹੀ ਹੋ ਚੁੱਕੀ ਮਾਂ ਨੇ ਧੀ ਦੀ ਮਦਦ ਕਰਨ ਦੀ ਬਜਾਏ ਅੰਗਰੇਜ਼ ਸਿੰਘ ਦਾ ਸਾਥ ਦਿੱਤਾ। ਬੇਰਹਿਮ ਮਾਂ ਨੇ ਉਸੇ ਅੰਗਰੇਜ਼ ਸਿੰਘ ਨਾਲ ਮਿਲ ਕੇ ਆਪਣੀ ਹੀ ਧੀ ਨੂੰ ਦਰਿੰਦਿਆਂ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ।
ਪੁਲਿਸ ਕਾਰਵਾਈ ਅਤੇ ਗੰਭੀਰ ਧਾਰਾਵਾਂ
    ਇਸ ਸ਼ਰਮਨਾਕ ਘਟਨਾ ਤੋਂ ਬਾਅਦ ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਥਾਣਾ ਘੱਗਾ ਦੀ ਪੁਲਿਸ ਨੇ ਤੁਰੰਤ ਵੱਡੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਖ਼ਿਲਾਫ਼ BNS) ਦੀਆਂ ਧਾਰਾਵਾਂ 74, 115(2), 3(5) ਅਤੇ ਬੱਚਿਆਂ ਦੇ ਸ਼ੋਸ਼ਣ ਨਾਲ ਜੁੜੇ POCSO ਐਕਟ ਦੀ ਧਾਰਾ 8 ਦੇ ਤਹਿਤ ਸੰਗੀਨ ਮਾਮਲਾ ਦਰਜ ਕੀਤਾ ਗਿਆ ਹੈ।
    ਇਸ ਖੌਫ਼ਨਾਕ ਕਾਰੇ ਤੋਂ ਬਾਅਦ ਇਲਾਕੇ ‘ਚ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਹੈ। ਪੁਲਿਸ ਹੁਣ ਇਸ ਕਲਜੁਗੀ ਮਾਂ ਅਤੇ ਉਸ ਦੇ ਆਸ਼ਿਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪੱਬਾਂ ਭਾਰ ਹੋ ਗਈ ਹੈ।
Advertisement
Advertisement
Advertisement
Advertisement
error: Content is protected !!