ਗੈਰ ਵਿੱਦਿਅਕ ਡਿਊਟੀਆਂ ਸੰਬੰਧੀ CM ਅਤੇ EM ਨੂੰ ਭੇਜਿਆ NOTICE

Advertisement
Spread information

ਸਕੂਲਾਂ ‘ਚ ਸਫਾਈ ਸੇਵਕਾਂ ਦੀ ਪੱਕੀ ਭਰਤੀ ਦੀ ਮੰਗ,  ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ

ਰਿੰਕੂ ਝਨੇੜੀ, 16 ਸਤੰਬਰ 2026
     ਪੰਜਾਬ ਦੀਆਂ ਸੰਘਰਸ਼ੀਲ ਅਧਿਆਪਕ ਜੱਥੇਬੰਦੀਆਂ ਵੱਲੋਂ ਸੂਬਾ ਪੱਧਰੀ ਸੱਦੇ ਅਨੁਸਾਰ ਅੱਜ ਸੰਗਰੂਰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕ ਆਗੂਆਂ ਗੁਰਜੰਟ ਸਿੰਘ ਬਾਲੀਆਂ, ਸੁਖਜਿੰਦਰ ਸਿੰਘ ਹਰੀਕਾ, ਜੋਤਿੰਦਰ ਸਿੰਘ, ਰਘਵੀਰ ਸਿੰਘ ਭਵਾਨੀਗੜ੍ਹ, ਦਾਤਾ ਸਿੰਘ, ਦੇਵੀ ਦਿਆਲ ਅਤੇ ਵਰਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਵਿੱਚ ਸਹਾਇਕ ਕਮਿਸ਼ਨਰ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਸੰਗਰੂਰ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਕੂਲ ਸਿੱਖਿਆ ਦੇ ਨਾਂ ਅਧਿਆਪਕਾਂ ਤੋਂ ਲਏ ਜਾ ਰਹੇ ਸਮੂਹ ਗੈਰ ਵਿੱਦਿਅਕ ਕੰਮ ਆਉਣ ਵਾਲੇ ਦਿਨਾਂ ਵਿੱਚ ਬੰਦ ਕਰਨ ਸੰਬੰਧੀ ਨੋਟਿਸ ਦਿੱਤਾ।
       ਨੋਟਿਸ ਰਾਹੀ ਮੰਗ ਕੀਤੀ ਗਈ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਅੜਿੱਕਾ ਬਣ ਰਹੇ ਅਧਿਆਪਕਾਂ ਤੋਂ ਲਏ ਜਾ ਰਹੇ ਹਰ ਤਰ੍ਹਾਂ ਦੇ ਗੈਰ ਵਿੱਦਿਅਕ ਕੰਮ ਬੰਦ ਕੀਤੇ ਜਾਣ।ਬੇਲੋੜੀਆਂ ਡਾਕਾਂ ਮੰਗਣੀਆਂ ਬੰਦ ਕੀਤੀਆਂ ਜਾਣ।ਬੱਚਿਆਂ ਦੀਆਂ ਸਕੂਲੀ ਖੇਡਾਂ ਲਈ ਖੇਡ ਫੰਡ ਜਾਰੀ ਕੀਤੇ ਜਾਣ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਕੂਲੀ ਵਿਦਿਆਰਥੀਆਂ ਦੀ ਜਬਰੀ ਰਜਿਸਟਰੇਸ਼ਨ ਬੰਦ ਕੀਤੀ ਜਾਵੇ।ਸਕੂਲਾਂ ਦੀ ਸਫਾਈ ਲਈ ਸਫਾਈ ਸੇਵਕਾਂ ਦੀ ਨਿਯੁਕਤੀ ਕੀਤੀ ਜਾਵੇ।ਅਧਿਆਪਕਾਂ ਵੱਲੋਂ ਪਿਛਲੇ ਪੰਜ ਮਹੀਨਿਆਂ ਵਿੱਚ ਮਿਡ ਡੇ ਮੀਲ ਲਈ ਕੀਤੇ ਗਏ ਖਰਚੇ ਦਾ ਭਗਤਾਨ ਕੀਤਾ ਜਾਵੇ ਅਤੇ ਮਿਡ ਡੇ ਮੀਲ ਦਾ ਰਾਸ਼ਨ ਅਤੇ ਫਲ਼ ਖਰੀਦਣ ਦੇ ਬਿੱਲਾਂ ‘ਤੇ ਜੀ ਐਸ ਟੀ ਦੀ ਸ਼ਰਤ ਹਟਾਈ ਜਾਵੇ।                                                       
      ਐਸਐਮਸੀ ਕਮੇਟੀਆਂ ਰਾਹੀਂ ਅਧਿਆਪਕਾਂ ਤੋਂ ਸਰਕਾਰ ਦੀਆਂ ਗੈਰ ਵਿੱਦਿਅਕ ਸਕੀਮਾਂ ਦਾ ਪ੍ਰਚਾਰ ਬੰਦ ਕਰਵਾਇਆ ਜਾਵੇ। ਅਧਿਆਪਕਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਹਫਤੇ ਵਿੱਚ ਉਪਰੋਕਤ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਦੇ ਸਮੂਹ ਅਧਿਆਪਕ ਉਪਰੋਕਤ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ ਸਿਰਫ ਬੱਚਿਆਂ ਨੂੰ ਪੜ੍ਹਾਉਣ ਦਾ ਹੀ ਕੰਮ ਕਰਨਗੇ। ਇਸ ਮੌਕੇ ਕੁਲਵੰਤ ਸਿੰਘ ਖਨੌਰੀ, ਹਰਕੀਰਤ ਸਿੰਘ, ਬੱਗਾ ਸਿੰਘ, ਜਗਦੀਸ ਗੱਗੜਪੁਰ ਅਤੇ ਹੋਰ ਮੌਜੂਦ ਸਨ।
Advertisement
Advertisement
Advertisement
Advertisement
error: Content is protected !!