ਤਿੜਕੇ ਰਿਸ਼ਤੇ ਦੀ ਖ਼ੌਫ਼ਨਾਕ ਕੀਮਤ: ਵੱਡੇ ਭਰਾ ਦੇ ਘਰ ਦੀ ਅੱਗ ‘ਚ ਸੜਿਆ ਛੋਟਾ ਵੀਰ!

Advertisement
Spread information

ਰਿਸ਼ਤੇ ‘ਚ ਆਈ ਕੁੜੱਤਣ-FIR ਨੰਬਰ 13 ਤੋਂ ਸ਼ੁਰੂ ਹੋਈ ਜੰਗ ਆਖਿਰ ਧਾਰਾ 108 ਤੱਕ ਪਹੁੰਚੀ..!

ਹਰਿੰਦਰ ਨਿੱਕਾ, ਬਰਨਾਲਾ, 30 ਜੂਨ 2026 

      ਵਿਆਹੁਤਾ ਜੀਵਨ ਦੇ ਰਿਸ਼ਤਿਆਂ ‘ਚ ਪੈਦਾ ਹੋਈ ਕੁੜੱਤਣ,ਪਰਿਵਾਰਕ ਕਲੇਸ਼ ਅਤੇ ਪੁਲਿਸ ਕਾਰਵਾਈ ਦਾ ਡਰ ਇੱਕ ਹੱਸਦੇ-ਖੇਡਦੇ ਘਰ ਨੂੰ ਬਰਬਾਦ ਕਰ ਸਕਦੇ ਹਨ, ਇਸ ਦੀ ਇੱਕ ਬੇਹੱਦ ਦਰਦਨਾਕ ਮਿਸਾਲ ਬਰਨਾਲਾ ਦੇ ਗੋਬਿੰਦ ਕਲੋਨੀ ਇਲਕਾੇ ਵਿੱਚ, ਉਦੋਂ  ਦੇਖਣ ਨੂੰ ਮਿਲੀ, ਜਦੋਂ ਇੱਥੇ ਦੇ ਇੱਕ 31 ਸਾਲਾ ਨੌਜਵਾਨ ਪ੍ਰਵੀਨ ਗਰਗ ਪੁੱਤਰ ਦਰਸ਼ਨ ਕੁਮਾਰ ਨੇ ਲੰਘੀ ਰਾਤ ਆਪਣੇ ਹੀ ਘਰ ਦੇ ਕਮਰੇ ਵਿੱਚ ਛੱਤ ਪੱਖੇ ਨਾਲ ਝੂਲ ਕੇ ਆਪਣੀ ਜਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ ‘ਤੇ ਮ੍ਰਿਤਕ ਦੀ ਭਾਬੀ ਸਣੇ ਉਸ ਦੇ ਪੇਕੇ ਪਰਿਵਾਰ ਦੇ 6 ਜਣਿਆਂ ਖ਼ਿਲਾਫ਼ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ।

ਵਿਆਹੁਤਾ ਕਲੇਸ਼ ਦੀ ਸ਼ਿਖਰ

      ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਪਿਤਾ ਦਰਸ਼ਨ ਕੁਮਾਰ (58) ਨੇ ਆਪਣੇ ਦਿਲ ਦੇ ਦਰਦ ਨੂੰ ਬਿਆਂ ਕਰਦਿਆਂ ਦੱਸਿਆ ਕਿ ਇਹ ਸਾਰਾ ਵਿਵਾਦ ਉਸ ਦੇ ਵੱਡੇ ਪੁੱਤਰ ਮੋਹਿਤ ਗਰਗ ਦੇ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਸੀ। ਮੋਹਿਤ ਦਾ ਵਿਆਹ ਕਰੀਬ ਸਵਾ ਸਾਲ ਪਹਿਲਾਂ ਸੰਗਰੂਰ ਦੀ ਰਹਿਣ ਵਾਲੀ ਕਿੰਮੀ ਸਿੰਗਲਾ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਘਰ ਵਿੱਚ ਕਲੇਸ਼ ਰਹਿਣ ਲੱਗਾ, ਜਿਸ ਕਾਰਨ ਲੰਘੀ 7 ਅਪ੍ਰੈਲ 2026 ਨੂੰ ਕਿੰਮੀ ਨੇ ਮੋਹਿਤ ਗਰਗ ਉੱਪਰ ਥਾਣਾ ਵੂਮੈਨ ਸੈਲ ਸੰਗਰੂਰ ਵਿਖੇ ਮੁਕੱਦਮਾ ਦਰਜ ਕਰਵਾ ਦਿੱਤਾ। ਇਸ ਤੋਂ ਬਾਅਦ ਲਗਾਤਾਰ ਕਿੰਮੀ ਤੇ ਉਸ ਦੇ ਪਰਿਵਾਰ ਵੱਲੋਂ ਮ੍ਰਿਤਕ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸਦੀ ਆਂਚ ਨੇ ਛੋਟੇ ਭਰਾ ਪ੍ਰਵੀਨ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ। ਉਨਾਂ ਕਿਹਾ ਕਿ ਅੱਜ ਸਵੇਰੇ ਕਰੀਬ 4:00 ਵਜੇ ਜਦੋਂ ਪਰਿਵਾਰ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਕੋਈ ਜਵਾਬ ਨਹੀਂ ਮਿਲਿਆ। ਜਦੋਂ ਕਮਰੇ ‘ਚ ਦੇਖਿਆ ਤਾਂ ਪੱਖੇ ਨਾਲ ਪ੍ਰਵੀਨ ਦੀ ਲਾਸ਼ ਲਟਕ ਰਹੀ ਸੀ। ਮ੍ਰਿਤਕ ਆਪਣੇ ਪਿੱਛੇ ਇੱਕ ਸੁਸਾਈਡ ਨੋਟ ਅਤੇ ਵੀਡੀਓ ਸਬੂਤ ਵੀ ਛੱਡ ਗਿਆ ਹੈ।

ਰਿਸ਼ਤਿਆਂ ਦੀ ਤ੍ਰਾਸਦੀ

     ਇਹ ਘਟਨਾ ਸਮਾਜਿਕ ਰਿਸ਼ਤਿਆਂ ਦੇ ਟੁੱਟਣ ਅਤੇ ਉਸ ਤੋਂ ਪੈਦਾ ਹੋਣ ਵਾਲੇ ਭਿਆਨਕ ਨਤੀਜਿਆਂ ਦਾ ਪ੍ਰਤੀਕ ਹੈ। ਇੱਕ ਪਾਸੇ ਜਿੱਥੇ ਵੱਡੇ ਪੁੱਤਰ ਦਾ ਵਿਆਹੁਤਾ ਜੀਵਨ ਬਰਬਾਦ ਹੋਇਆ, ਉੱਥੇ ਹੀ ਉਸ ਕਲੇਸ਼ ਨੇ ਮਾਸੂਮ ਛੋਟੇ ਭਰਾ ਦੀ ਜਾਨ ਵੀ ਲੈ ਲਈ, ਜਿਸ ਦਾ ਇਸ ਵਿਵਾਦ ਨਾਲ ਸਿੱਧਾ ਕੋਈ ਲੈਣਾ-ਦੇਣਾ ਵੀ ਨਹੀਂ ਸੀ। ਮ੍ਰਿਤਕ ਦੇ ਭਰਾ ਦੇ ਸਹੁਰੇ ਪਰਿਵਾਰ ਵੱਲੋਂ ਅਮਰੀਕਾ ਅਤੇ ਨੋਇਡਾ ਵਰਗੀਆਂ ਦੂਰ-ਦਰਾਜ਼ ਥਾਵਾਂ ਤੋਂ ਦਿੱਤੀਆਂ ਜਾ ਰਹੀਆਂ ਕਥਿਤ ਧਮਕੀਆਂ ਅਤੇ ਮਾਨਸਿਕ ਤਸ਼ੱਦਦ ਨੇ ਪ੍ਰਵੀਨ ਨੂੰ ਇਸ ਕਦਰ ਤੋੜ ਦਿੱਤਾ ਕਿ ਉਸਨੂੰ ਮੌਤ ਗਲੇ ਲਗਾਉਣਾ ਹੀ ਇੱਕੋ-ਇੱਕ ਰਸਤਾ ਨਜ਼ਰ ਆਇਆ। ਅੱਜ ਦੋਵੇਂ ਪਰਿਵਾਰ ਅਦਾਲਤੀ ਚੱਕਰਾਂ, ਪੁਲਿਸ ਕਾਰਵਾਈਆਂ ਅਤੇ ਜਵਾਨ ਪੁੱਤ ਦੇ ਚਲੇ ਜਾਣ ਦੇ ਕਦੇ ਨਾ ਪੂਰੇ ਹੋਣ ਵਾਲੇ ਘਾਟੇ ਨਾਲ ਜੂਝ ਰਹੇ ਹਨ। ਰਿਸ਼ਤਿਆਂ ਦੀ ਇਹ ਕੁੜੱਤਣ ਹੁਣ ਦੋਵਾਂ ਪਰਿਵਾਰਾਂ ਲਈ ਅਜਿਹੀ ਮੁਸ਼ਕਿਲ ਬਣ ਚੁੱਕੀ ਹੈ, ਜਿਸ ਦਾ ਹੱਲ ਸ਼ਾਇਦ ਉਮਰਾਂ ਦੇ ਰੋਣੇ ਵਿੱਚ ਬਦਲ ਗਿਆ ਹੈ।

ਵੀਡੀਓ ਵਿੱਚ ਕੈਦ ਹੋਇਆ ਆਖ਼ਰੀ ਦਰਦ

      ਮੌਤ ਤੋਂ ਪਹਿਲਾਂ ਪ੍ਰਵੀਨ ਕੁਮਾਰ ਨੇ ਬੇਹੱਦ ਭਾਵੁਕ ਲਹਿਜੇ ‘ਚ ਵੀਡੀਓ ਰਿਾਕਰਡ ਕੀਤੀ,ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਉਸ ਦੀ ਭਾਬੀ ਕਿੰਮੀ, ਉਸ ਦਾ ਪਿਤਾ,ਮਾਤਾ ਅਤੇ ਦੋ ਭੈਣਾ ਤੇ ਭਰਾ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਤੰਗ ਕਰ ਰਹੇ ਸਨ।

ਪ੍ਰਵੀਨ ਦੀ ਮੌਤ ਨੂੰ ਗਲ ਲਾਉਣ ਤੋਂ ਪਹਿਲਾਂ ਦੀ ਆਖਿਰੀ ਫੋਟੋ..

ਉਹ ਉਸ ਨੂੰ ਚੰਡੀਗੜ੍ਹ ਆ ਕੇ ਜਾਨ ਤੋਂ ਮਰਵਾ ਦੇਣ ਦੀਆਂ ਧਮਕੀਆਂ ਦਿੰਦੇ ਹਨ। ਉਹ ਕਹਿੰਦੇ ਸਨ ਕਿ ਜਾਂ ਉਨਾਂ ਨੂੰ 70 ਲੱਖ ਰੁਪਏ ਦੇਵੋ ਜਾਂ ਫਿਰ ਇਸ ਦਾ ਅੰਜਾਮ ਭੁਗਤਣ ਲਈ ਤਿਆਰ ਰਹੋ। ਉਹ ਇਹ ਵੀ ਕਹਿੰਦੇ ਰਹੇ ਕਿ ਉਨਾਂ ਦੀ ਪੁਲਟੀਕਲ ਪਹੁੰਚ ਹੈ, ਪੁਲਿਸ ਵਿੱਚ ਪੂਰੀ ਚਲਦੀ ਹੈ, ਮੰਦਿਰ ਦਾ ਪ੍ਰਧਾਨ ਹੈ,ਜੇ ਉਹ ਕੁੱਝ ਝੂਠ ਵੀ ਕਹਿ ਦੇਵੇਗਾ, ਉਹੀ ਸੱਚ ਮੰਨਿਆ ਜਾਊ। ਪ੍ਰਵੀਨ ਨੇ ਕਿਹਾ ਕਿ ਮੈਂ ਇਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਤੋਂ ਤੰਗ ਆ ਕੇ, ਆਤਮ ਹੱਤਿਆ ਦਾ ਫੈਸਲਾ ਕੀਤਾ ਹੈ। ਉਨਾਂ ਸਰਕਾਰ, ਪ੍ਰਸ਼ਾਸ਼ਨ ਅਤੇ ਜੱਜ ਨੂੰ ਅਪੀਲ ਕੀਤੀ ਕਿ ਸਾਡੇ ਖਿਲਾਫ ਦਹੇਜ ਦਾ ਝੂਠਾ ਕੇਸ ਦਰਜ ਕਰਵਾਉਣ ਵਾਲਿਆਂ ਅਤੇ ਮੈਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਵਿਅਕਤੀ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਨਾ ਹੋਣਾ ਪਵੇ,

      ਉਸ ਨੇ ਆਖਿਰ ਵਿੱਚ ਕਿਹਾ, ਮਾਂ ਆਈ ਲਵ ਯੂ. ਤੂੰ ਰੋਈ ਨਾ, ਤੂੰ ਜਦੋਂ ਵੀ ਯਾਦ ਕਰੇਂਗੀ,ਮੈਨੂੰ ਆਪਣੇ ਕੋਲ ਮਹਿਸੂਸ ਕਰੇਂਗੀ। 

ਖਾਕੀ ਦਾ ਖੌਫ ਵੀ ਬਣਿਆਂ ਮੌਤ ਦੀ ਵਜ੍ਹਾ…! 

      ਨਗਰ ਨਿਗਮ ਬਰਨਾਲਾ ਦੇ ਕੌਂਸਲਰ ਵਰਿੰਦਰਜੀਤ ਸਿੰਘ ਬਰਾੜ ਅਨੁਸਾਰ ਗੱਲ ਕੇਸ ਦਰਜ ਕਰਵਾਉਣ ਤੇ ਵੀ ਖਤਮ ਨਹੀਂ ਹੋਈ, ਕਿੰਮੀ ਨੇ ਆਪਣੇ ਸਹੁਰੇ,ਸੱਸ ਅਤੇ ਦਿਉਰ ਪ੍ਰਵੀਨ ਕੁਮਾਰ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਵਾਉਣ ਲਈ ਯਤਨ ਤੇਜ਼ ਕਰ ਦਿੱਤੇ। ਦੋ ਕੁ ਹਫਤੇ ਪਹਿਲਾਂ ਹੀ ਸੰਗਰੂਰ ਦੇ ਇੱਕ ਐਸਪੀ ਨੇ, ਪ੍ਰਵੀਨ ਕੁਮਾਰ ਅਤੇ ਉਸ ਦੇ ਮਾਤਾ ਪਿਤਾ ਨੂੰ ਬੁਲਾ ਕੇ ਦੋ ਟੁੱਕ ਕਹਿ ਦਿੱਤਾ ਸੀ ਕਿ ਜਾਂ ਤਾਂ ਤੁਸੀਂ ਕਿੰਮੀ ਦੇ ਪਰਿਵਾਰ ਨੂੰ ਮੂੰਹੋਂ ਮੰਗੇ ਪੈਸੇ ਦੇ ਦਿਉਂ, ਨਹੀਂ ਫਿਰ ਤੁਹਾਨੂੰ ਵੀ ਕੇਸ ਵਿੱਚ ਦੋਸ਼ੀ ਨਾਮਜ਼ਦ ਕਰ ਦਿੱਤਾ ਜਾਵੇਗਾ। ਕੌਂਸਲਰ ਨੇ ਕਿਹਾ, ਇਸ ਮੌਕੇ ਉਹ ਵੀ ਪਰਿਵਾਰ ਦੇ ਨਾਲ ਗਿਆ ਹੋਇਆ ਸੀ।

ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ

      ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਨਾਮਜ਼ਦ ਦੋਸ਼ੀਆਂ ਕਿੰਮੀ ਸਿੰਗਲਾ, ਉਸ ਦੇ ਪਿਤਾ ਸੰਜੀਵ ਕੁਮਾਰ ਸਿੰਗਲਾ, ਮਾਤਾ ਬਬੀਤਾ, ਭੌਣ ਆਸਿਮਾ ਵਾਸੀ ਸੰਗਰੂਰ, ਭੌਣ ਅੰਕਿਤਾ ਵਾਸੀ ਨੋਇਡਾ, ਅਤੇ ਭਰਾ ਆਖਿਲ ਸਿੰਗਲਾ ਵਾਸੀ ਸ਼ਿਕਾਗੋ ਅਮਰੀਕਾ ਦੇ ਖਿਲਾਫ ਅਧੀਨ ਜੁਰਮ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 108 (ਆਤਮਹੱਤਿਆ ਲਈ ਉਕਸਾਉਣਾ) ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਲਾਂ ਕਿਹਾ ਕਿ ਦੋਸ਼ੀਆਂ ਦੀ ਗਿਰਫਤਾਰੀ ਲਈ ਵੱਖ ਵੱਖ ਟੀਮਾਂ ਭੇਜੀਆਂ ਗਈਆਂ ਹਨ। ਜਲਦ ਹੀ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
error: Content is protected !!