ਸੈਲੀਬ੍ਰਿਟੀਜ਼ ਅਤੇ ਵਪਾਰੀ ਸਨ ਨਿਸ਼ਾਨੇ ‘ਤੇ: ਮੋਗਾ-ਬਰਨਾਲਾ ਹਾਈਵੇਅ ‘ਤੇ ਪੁਲਿਸ ਦੀ ਰੇਡ, ਹਥਿਆਰਾਂ ਤੇ ਲਗਜ਼ਰੀ ਕਾਰ ਸਮੇਤ 3 ਖ਼ਤਰਨਾਕ ਮੁਲਜ਼ਮ ਗ੍ਰਿਫ਼ਤਾਰ
ਹਰਿੰਦਰ ਨਿੱਕਾ, ਬਰਨਾਲਾ 12 ਜਨਵਰੀ 2026
ਬਰਨਾਲਾ ਪੁਲਿਸ ਨੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ‘ਤੇ ਹਮਲਾ ਕਰਨ ਅਤੇ ਸੈਲੀਬ੍ਰਿਟੀਜ਼ ਤੋਂ ਫਿਰੌਤੀਆਂ ਮੰਗਣ ਦੀ ਯੋਜਨਾ ਬਣਾ ਰਹੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਟੀਮ ਨੇ ਇਸ ਮਾਮਲੇ ਵਿੱਚ ਤਿੰਨ ਕਥਿਤ ਦੋਸ਼ੀਆਂ ਨੂੰ ਭਾਰੀ ਅਸਲੇ ਅਤੇ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਸਮੇਂਤ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਨੂੰ ਇਹ ਜਾਣਕਾਰੀ ਐਸਐਸਪੀ ਮੁਹੰਮਦ ਸਰਫਰਾਜ ਆਲਮ, IPS ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਡੀਜੀਪੀ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਹੋਰ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਜਿਸ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਅਤੇ ਪੁਲਿਸ ਦੀ ਮੁਸਤੈਦੀ ਨੇ ਵੱਡੀ ਵਾਰਦਾਤ ਅੰਜਾਮ ਦੇਣ ਤੋਂ ਪਹਿਲਾਂ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ।
ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਸ਼ੋਕ ਕੁਮਾਰ SP(D) ਬਰਨਾਲਾ, ਸਤਵੀਰ ਸਿੰਘ ਬੈਂਸ PPS ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ, ਬਰਨਾਲਾ ਦੀ ਯੋਗ ਅਗਵਾਈ ਹੇਠ SI ਚਰਨਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਬਰਨਾਲਾ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਜਿੰਦਰ ਸਿੰਘ ਉਰਫ ਕਿੰਦਾ ਵਗੈਰਾ ਨੇ ਮਿਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਵਪਾਰੀਆਂ/ਸੈਲੀਬ੍ਰਿਟੀ ਆਦਿ ਤੋਂ ਫਿਰੌਤੀਆਂ ਲੈਣ ਦੇ ਆਦੀ ਹਨ, ਜਿਨ੍ਹਾਂ ਖਿਲਾਫ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹਨ। ਜੋ ਮੋਗਾ-ਬਰਨਾਲਾ ਬਾਈਪਾਸ ਚੌਂਕ, ਦੇ ਨਜ਼ਦੀਕ ਬੈਠੇ ਕਿਸੇ ਸੈਲੀਬ੍ਰਿਟੀ ਪਰ ਹਮਲਾ ਕਰਕੇ ਦਬਾ ਬਣਾ ਕੇ ਫਿਰੌਤੀ ਲੈਣ ਦੀ ਤਾਕ ਵਿੱਚ ਹਨ। ਅਗਰ ਇਹਨਾਂ ਪਰ ਰੇਡ ਕੀਤਾ ਜਾਵੇ ਤਾਂ ਇਹ ਨਜਾਇਜ਼ ਹਥਿਆਰਾਂ ਅਤੇ ਗੱਡੀ ਸਮੇਤ ਕਾਬੂ ਆ ਸਕਦੇ ਹਨ। ਜਿਸ ਪਰ ਪੁਲਿਸ ਨੇ ਅਧੀਨ ਜੁਰਮ 111, 351 (2), (3), 308 (2), 3 (5) ਬੀ.ਐਨ.ਐਸ. ਅਤੇ 25/54/59 ਅਸਲਾ ਐਕਟ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਮੌਕਾ ਤੋਂ ਅਸਲਾ/ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ।
ਇਹ ਨੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਦੋਸ਼ੀ:-
-
ਸਰਪੰਚ ਬਲਜਿੰਦਰ ਸਿੰਘ ਉਰਫ ਕਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਨੇੜੇ ਪੁਰਾਣਾ ਬੱਸ ਸਟੈਂਡ ਕੋਟਦੁੱਨਾ।
-
ਬਲਵਿੰਦਰ ਸਿੰਘ ਉਰਫ ਬਿੰਦਰ ਮਾਨ ਪੁੱਤਰ ਬਲਦੇਵ ਸਿੰਘ ਵਾਸੀ ਮਾਨ ਪੋਲਟਰੀ ਫਾਰਮ ਕੋਟਦੁੱਨਾ।
-
ਗੁਰਵਿੰਦਰ ਸਿੰਘ ਉਰਫ ਗਿੱਲ ਪੁੱਤਰ ਗੁਰਜੰਟ ਸਿੰਘ ਵਾਸੀ ਗਿੱਲ ਪੱਤੀ ਜੋਗਾ ਰੋਡ ਕੋਟਦੁੱਨਾ
ਗਾਇਕ ਨੂੰ ਲਾਈਵ ਹੋ ਕੇ ਦਿੱਤੀ ਸੀ ਧਮਕੀ
ਪੁਲਿਸ ਜਾਂਚ ਵਿੱਚ ਮੁੱਖ ਮੁਲਜ਼ਮ ਬਲਜਿੰਦਰ ਸਿੰਘ ਉਰਫ ਕਿੰਦਾ (ਸਰਪੰਚ) ਕੋਟਦੁੱਨਾ ਨੇ ਮੰਨਿਆ ਹੈ ਕਿ ਪੰਜਾਬੀ ਗਾਇਕ ਗੁਲਾਬ ਸਿੱਧੂ ਵਾਸੀ ਫਰਵਾਹੀ ਨੇ ਸਰਪੰਚਾਂ ਦਾ ਨਾਮ ਲੈ ਕੇ ਗਾਣਾ ਗਾਇਆ ਸੀ,ਜਿਸ ਤੋਂ ਖਫਾ ਹੋ ਕੇ ਉਸ ਨੇ ਸੋਸ਼ਲ ਮੀਡੀਆ ਪਰ ਲਾਈਵ ਹੋ ਕੇ ਪੰਜਾਬੀ ਸਿੰਗਰ ਗੁਲਾਬ ਸਿੱਧੂ ਖਿਲਾਫ ਧਮਕੀ ਭਰੀ ਵੀਡੀਓ ਵੀ ਪਾਈ ਸੀ। ਜੋ ਪੰਜਾਬੀ ਸਿੰਗਰ ਗੁਲਾਬ ਸਿੱਧੂ ਪਰ ਜਾਨਲੇਵਾ ਹਮਲਾ ਕਰਨ ਦੀ ਪਲੈਨਿੰਗ ਕਰ ਰਹੇ ਸਨ। ਪੁਲਿਸ ਤਫਤੀਸ਼ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਤਿੰਨੋਂ ਮੁਲਜ਼ਮ, ਗੁਲਾਬ ਸਿੱਧੂ ‘ਤੇ ਜਾਨਲੇਵਾ ਹਮਲਾ ਕਰਕੇ ਜੁਰਮ ਦੀ ਦੁਨੀਆਂ ਵਿੱਚ ਆਪਣਾ ਵੱਡਾ ਨਾਮ ਬਣਾਉਣਾ ਚਾਹੁੰਦੇ ਸਨ ਤਾਂ ਜੋ ਬਾਅਦ ਵਿੱਚ ਵੱਡੇ ਵਪਾਰੀਆਂ ਤੋਂ ਮੋਟੀਆਂ ਫਿਰੌਤੀਆਂ ਵਸੂਲ ਸਕਣ।
ਮੋਗਾ-ਬਰਨਾਲਾ ਬਾਈਪਾਸ ‘ਤੇ ਹੋਈ ਗ੍ਰਿਫ਼ਤਾਰੀ
ਪੁਲਿਸ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਇਹ ਗਰੋਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਗਾ-ਬਰਨਾਲਾ ਬਾਈਪਾਸ ਕੋਲ ਘਾਤ ਲਗਾ ਕੇ ਬੈਠਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਰੇਡ ਕੀਤੀ ਅਤੇ ਬਲਜਿੰਦਰ ਸਿੰਘ ਉਰਫ ਕਿੰਦਾ, ਬਲਵਿੰਦਰ ਸਿੰਘ ਉਰਫ ਬਿੰਦਰ ਮਾਨ ਅਤੇ ਗੁਰਵਿੰਦਰ ਸਿੰਘ ਉਰਫ ਗਿੱਲ ਨੂੰ ਕਾਬੂ ਕਰ ਲਿਆ।
ਦੋਸ਼ੀਆਂ ਤੋਂ ਹੋਈ ਬਰਾਮਦਗੀ
-
ਇੱਕ ਦੇਸੀ ਪਿਸਤੌਲ 32 ਬੋਰ (ਸਮੇਤ ਮੈਗਜ਼ੀਨ ਅਤੇ 3 ਜਿੰਦਾ ਕਾਰਤੂਸ)
-
ਇੱਕ ਡੰਮੀ ਪਿਸਤੌਲ
-
4 ਮੋਬਾਇਲ ਫੋਨ ਅਤੇ ਇੱਕ ਲੱਕੜ ਦੀ ਲਾਠੀ
-
ਵਾਰਦਾਤ ਲਈ ਵਰਤੀ ਜਾਣ ਵਾਲੀ ਸਵਿਫਟ ਕਾਰ (PB 19 N 0758) ਬਰਾਮਦ ਕੀਤੀ ਹੈ।
ਦੋਸ਼ੀਆਂ ਖਿਲਾਫ ਦਰਜ਼ ਕੇਸਾਂ ਦੀ ਫਹਰਿਸ਼ਤ ਲੰਬੀ……….
ਦੋਸ਼ੀ ਸਰਪੰਚ ਬਲਜਿੰਦਰ ਸਿੰਘ ਉਰਫ ਕਿੰਦਾ ਖਿਲਾਫ ਦਰਜ ਮੁਕੱਦਮੇ:-
-
ਮੁਕੱਦਮਾ ਨੰਬਰ 51 ਮਿਤੀ 03-07-2011 ਅ/ਧ 341,324,34 IPC ਥਾਣਾ ਰੂੜੇਕੇ ਬਰਨਾਲਾ।
-
ਮੁਕੱਦਮਾ ਨੰਬਰ 39 ਮਿਤੀ 24-09-2012 ਅ/ਧ 307,458,323,324,148,149 IPC ਥਾਣਾ ਰੂੜੇਕੇ ਬਰਨਾਲਾ।
-
ਮੁਕੱਦਮਾ ਨੰਬਰ 25 ਮਿਤੀ 01-01-2014 ਅ/ਧ 382 IPC ਥਾਣਾ ਨਥਾਣਾ ਬਠਿੰਡਾ।
-
ਮੁਕੱਦਮਾ ਨੰਬਰ 04 ਮਿਤੀ 05-01-2014 ਅ/ਧ 307,37 IPC & 25 Arms act ਥਾਣਾ ਸਿਟੀ ਬਰਨਾਲਾ।
-
ਮੁਕੱਦਮਾ ਨੰਬਰ 08 ਮਿਤੀ 12-01-2014 ਅ/ਧ 352,382 IPC ਥਾਣਾ ਦਿਆਲਪੁਰ ਬਠਿੰਡਾ।
-
ਮੁਕੱਦਮਾ ਨੰਬਰ 19 ਮਿਤੀ 11-03-2014 ਅ/ਧ 307,325,323,341,411,148,149,120 B IPC ਥਾਣਾ ਰੂੜੇਕੇ ਬਰਨਾਲਾ।
-
ਮੁਕੱਦਮਾ ਨੰਬਰ 64 ਮਿਤੀ 19-03-2014 ਅ/ਧ 307,323,506,148,149,120B IPC & 25/54/59 Arms Act ਥਾਣਾ ਸਿਟੀ ਬਰਨਾਲਾ।
-
ਮੁਕੱਦਮਾ ਨੰਬਰ 49 ਮਿਤੀ 27-03-2024 ਅ/ਧ 307,427,120B IPC ਥਾਣਾ ਸਿਟੀ ਸੁਨਾਮ ਸੰਗਰੂਰ।
-
ਮੁਕੱਦਮਾ ਨੰਬਰ 56 ਮਿਤੀ 29-03-2014 ਅ/ਧ 379,382,120B IPC ਥਾਣਾ ਸਿਵਲ ਲਾਈਨ ਬਠਿੰਡਾ।
-
ਮੁਕੱਦਮਾ ਨੰਬਰ 39 ਮਿਤੀ 02-04-2014 ਅ/ਧ 399,402,412,473 IPC ਥਾਣਾ ਸਦਰ ਬਰਨਾਲਾ।
-
ਮੁਕੱਦਮਾ ਨੰਬਰ 85 ਮਿਤੀ 01-07-2014 ਅ/ਧ 307,353,186,323,148,149 IPC ਥਾਣਾ ਧਨੌਲਾ।
-
ਮੁਕੱਦਮਾ ਨੰਬਰ 384 ਮਿਤੀ 02-09-2022 ਅ/ਧ 386,506,511,201 IPC & 25/54/59 Arms Act ਥਾਣਾ ਸਿਟੀ ਬਰਨਾਲਾ।
ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੱਲ ਖਿਲਾਫ ਦਰਜ ਮੁਕੱਦਮੇ:-
-
ਮੁਕੱਦਮਾ ਨੰਬਰ 27 ਮਿਤੀ 03-03-2020 ਅ/ਧ 295A, 294 IPC & 67 IT Act ਥਾਣਾ ਧਨੌਲਾ।
-
ਮੁਕੱਦਮਾ ਨੰਬਰ 384 ਮਿਤੀ 02-09-2022 ਅ/ਧ 386,506,511,120 B IPC & 25/54/59 Arms Act ਥਾਣਾ ਸਿਟੀ ਬਰਨਾਲਾ।
ਦੋਸ਼ੀ ਬਲਵਿੰਦਰ ਸਿੰਘ ਉਰਫ ਬਿੰਦਰ ਮਾਨ ਖਿਲਾਫ ਦਰਜ ਮੁਕੱਦਮੇ:-
-
ਮੁਕੱਦਮਾ ਨੰਬਰ 384 ਮਿਤੀ 02-09-2022 ਅ/ਧ 386,506,511,120 B IPC & 25/54/59 Arms Act ਥਾਣਾ ਸਿਟੀ ਬਰਨਾਲਾ।







