ਵੇਸਵਾ ਬੋਲ ਪਈ,,ਮੈਂ ਕੁੱਤਿਆਂ ਸੰਗ ਕੁੱਤੀ ਹਾਂ..!

Advertisement
Spread information

,,,,,,,,ਕਿੰਨ੍ਹੀ ਵਾਰੀ,
ਕਿੰਨ੍ਹਿਆਂ ਦੇ ਨਾਲ,
ਮੈਂ ਬਿਸਤਰ ਤੇ ਸੁੱਤੀ ਹਾਂ,,
ਲੋਕੀ ਭਾਵੇਂ, ਕੁੱਝ ਵੀ ਆਖਣ,
ਮੈਂ ਕੁੱਤਿਆਂ ਸੰਗ ਕੁੱਤੀ ਹਾਂ।

ਮੇਰੀ ਇੱਜ਼ਤ ਲੁੱਟਣ ਆਉਂਦੇ,
ਇੱਜ਼ਤ ਆਪਣੀ ਵੀ ਗੁਆਉਂਦੇ,
ਉਹ ਵੀ, ਸੱਚੇ-ਸੁੱਚੇ ਤਾਂ ਨਹੀਂ,
ਨਾ ਮੈਂ ਸੱਚੀ-ਸੁੱਚੀ ਹਾਂ ,,
ਮੈਂ ਕੁੱਤਿਆਂ ਸੰਗ ਕੁੱਤੀ ਹਾਂ,,,

ਇੱਕ-ਮਿੱਕ ਹੋਣਾ, ਸਭ ਦੀ ਲੋੜ,
ਕੋਈ ਨਾ ਕੋਈ, ਸਭ ਦੀ ਥੋੜ੍ਹ ,
ਭੁੱਖਿਆਂ ਦੀ ਮੈਂ ਭੁੱਖ ਮਿਟਾਵਾਂ,
ਪਰ, ਖ਼ੁਦ ਭੁੱਖੀ ਦੀ ਭੁੱਖੀ ਹਾਂ
ਮੈਂ ਕੁੱਤਿਆਂ ਸੰਗ ਕੁੱਤੀ ਹਾਂ,,

ਉਹ ਹਨ ਸਾਰੇ , ਇੱਜ਼ਤਦਾਰ,
ਕਹਿਣ ਔਰਤਾਂ ਨੂੰ ਬਦਕਾਰ,
ਖੁਦ ਨੂੰ ਚਿੱਟੀ ਚਾਦਰ ਦੱਸਦੇ,
ਪਰ ਮੈਂ, ਪੈਰ ਦੀ ਜੁੱਤੀ ਹਾਂ,,
ਮੈਂ ਕੁੱਤਿਆਂ ਸੰਗ ਕੁੱਤੀ ਹਾਂ,,

ਹੋਸ਼ ਟਿਕਾਣੇ ਕਰ ਲੈ ” ਨਿੱਕਿਆ “
ਭੁੱਲੀ ਨਹੀਂ, ਤੈਨੂੰ ਬਹੁਤੇ ਤਿੱਖਿਆ
ਇਹ ਗੱਲ ਭੋਰਾ ਝੂਠ ਨਹੀਂ,,
ਲੁੱਚਿਆਂ ਨਾਲ, ਮੈਂ ਲੁੱਚੀ ਹਾਂ,,
ਮੈਂ ਕੁੱਤਿਆਂ ਸੰਗ,,,,ਕੁੱਤੀ ਹਾਂ

ਹਰਿੰਦਰ ਨਿੱਕਾ
98550-03666

Advertisement
Advertisement
Advertisement
Advertisement
error: Content is protected !!