ਅੰਨ੍ਹੇ ਕਤਲ ਗੁੱਥੀ ਸੁਲਝੀ, 2 ਦੋਸ਼ੀ ਫੜ੍ਹੇ , ਮਹਿਰੋਂ ਨੂੰ ਫੜ੍ਹਨ ਲਈ ਪੱਬਾਂ ਭਾਰ ਹੋਈ ਪੁਲਿਸ
ਹਰਿੰਦਰ ਨਿੱਕਾ, ਬਠਿੰਡਾ 13 ਜੂਨ 2025
ਇੰਸਟਾ ਕੁਈਨ ਦੇ ਤੌਰ ਤੇ ਹਮੇਸ਼ਾ ਸੋਸ਼ਲ ਮੀਡੀਆ ਤੇ ਛਾਈ ਰਹਿਣ ਅਤੇ ਵਿਵਾਦਾਂ ਵਿੱਚ ਘਿਰੀ ਕਮਲ ਭਾਬੀ ਉਰਢ ਕੰਚਨ ਕੁਮਾਰੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਦੋ ਹੱਤਿਆਰਿਆਂ ਨੂੰ ਫੜ੍ਹ ਲਿਆ ਅਤੇ ਹੱਤਿਆ ਦੇ ਮੁੱਖ ਸਾਜ਼ਿਸ਼ ਘਾੜੇ ਅਮ੍ਰਿਤਪਾਲ ਸਿੰਘ ਮਹਿਰੋਂ ਦੀ ਗਿਰਫਤਾਰੀ ਲਈ ਬਠਿੰਡਾ ਪੁਲਿਸ ਪੱਬਾਂ ਭਾਰ ਹੋਈ ਫਿਰਦੀ ਹੈ। 
ਹੱਤਿਆ ਸਬੰਧੀ ਖੁਲਾਸਾ ਕਰਦਿਆਂ ਅਮਨੀਤ ਕੌਂਡਲ ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਨੇ ਦੱਸਿਆ ਕਿ ਸ੍ਰੀ ਨਰਿੰਦਰ ਸਿੰਘ ਪੀ.ਪੀ.ਐਸ, ਐੱਸ.ਪੀ (ਸਿਟੀ) ਬਠਿੰਡਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਮਨਜੀਤ ਸਿੰਘ, ਪੀ.ਪੀ.ਐਸ. ਡੀ.ਐੱਸ.ਪੀ (ਹੋਮੀਸਾਈਡ ਅਤੇ ਫੋਰਾਂਸਿਕ) ਬਠਿੰਡਾ ਦੀ ਅਗਵਾਈ ਵਿੱਚ ਥਾਣਾ ਕੈਂਟ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਵਿੱਚ ਨਾਮਜ਼ਦ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 
ਐਸ਼ ਐਸ ਪੀ ਕੌਂਡਲ ਨੇ ਮੀਡੀਆ ਨੂੰ ਦੱਸਿਆ ਕਿ ਮਿਤੀ 11.06.2025 ਨੂੰ ਕੰਟਰੋਲ ਰੂਮ ਬਠਿੰਡਾ ਤੋਂ ਇੱਕ ਕਾਲ ਮੌਸੂਲ ਹੋਈ ਸੀ ਕਿ ਆਦੇਸ਼ ਹਸਪਤਾਲ ਭੁੱਚੋ ਦੀ ਪਾਰਕਿੰਗ ਵਿੱਚ ਖੜੀ ਇੱਕ ਗੱਡੀ ਵਿੱਚੋਂ ਬਦਬੂ ਆ ਰਹੀ ਹੈ, ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਗੱਡੀ FON ਨੰਬਰੀ PB10FW9179 ਦੀ ਚੈਕਿੰਗ ਕੀਤੀ। ਜਿਸ ਦੀ ਮੌਕੇ ਤੇ ਪਰ ਫੋਰਾਂਸਿਕ ਟੀਮ ਬੁਲਾ ਕਰ ਮੁਲਾਹਜਾ ਕੀਤਾ। ਜਿਸਦੀ ਕਾਰ ਦੀ ਪਿਛਲੀ ਸ਼ੀਟ ਤੇ ਇੱਕ ਔਰਤ ਉਮਰ 30-35 ਸਾਲ ਦੀ ਗਲੀ ਸੜੀ ਲਾਸ਼ ਪਈ ਸੀ। ਜੋ ਲਾਸ਼ ਦੇ ਵਾਰਸ ਮੌਕੇ ਤੇ ਨਾ ਹੋਣ ਕਾਰਨ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਬਠਿੰਡਾ ਰੱਖਿਆ ਗਿਆ। ਮਿਤੀ 12.6.25 ਨੂੰ ਉਕਤ ਮਰਨ ਵਾਲੀ ਔਰਤ ਦੀ ਸ਼ਨਾਖਤ ਵਿੱਚ ਉਸਦੀ ਮਾਤਾ ਗਿਰਜਾ ਦੇਵੀ ਵਾਸੀ ਲੁਧਿਆਣਾ ਨੇ ਬਿਆਨ ਦਰਜ ਕਰਾਇਆ, ਜਿਸਦੇ ਬਿਆਨਾਂ ਦੇ ਅਧਾਰ ਪਰ ਮੁੱਕਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਲੜਕੀ ਦੀ ਮਾਤਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਸਦੀ ਲੜਕੀ ਕੰਚਨ ਕੁਮਾਰੀ ਜੋ ਜਿਸਦੀ ਉਮਰ 30 ਸਾਲ ਹੈ ਅਤੇ ਸੋਸ਼ਲ ਮੀਡੀਆ ਇੰਸਟਾਗਰਾਮ ਤੇ ਕਮਲ ਕੌਰ ਭਾਬੀ ਦੇ ਨਾਮ ਤੇ ਆਈ.ਡੀ ਤੇ ਰੀਲਾਂ ਬਣਾ ਵੀਡਿਓ ਅਪਲੋਡ ਕਰਦੀ ਹੈ, ਜੋ ਅਕਸਰ ਹੀ ਵੀਡੀਓ ਅਤੇ ਰੀਲਾਂ ਦੀ ਸ਼ੂਟਿੰਗ ਲਈ ਘਰੋਂ ਬਾਹਰ ਜਾਂਦੀ ਰਹਿੰਦੀ ਹੈ। ਮਿਤੀ 8.6.2025 ਨੂੰ ਕਮਲ ਕੌਰ ਦੇ ਘਰ ਜੋ ਕਿ ਲਕਸ਼ਮਣ ਨਗਰ ਲੁਧਿਆਣਾ ਵਿਖੇ ਹੈ ਨੂੰ ਮਿਲਣ ਲਈ ਇੱਕ ਵਿਅਕਤੀ ਆਇਆ, ਜਿਸਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ। ਜਿਸਨੇ ਕੰਚਨ ਨੂੰ ਦੱਸਿਆ ਕਿ ਬਠਿੰਡਾ ਗੱਡੀਆਂ ਦੀ ਪ੍ਰੇਮੋਸ਼ਨ ਲਈ ਜਾਣਾ ਹੈ, ਪ੍ਰੰਤੂ ਕੰਚਨ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ, ਮਿਤੀ 09.6.2025 ਨੂੰ ਦੁਬਾਰਾ ਅੰਮ੍ਰਿਤਪਾਲ ਸਿੰਘ ਕੰਚਨ ਉਰਫ ਕਮਲ ਨੂੰ ਫੋਨ ਕਰ ਰਿਹਾ ਸੀ,ਕਮਲ 3.30 ਵਜੇ ਸ਼ਾਮ ਨੂੰ ਆਪਣੀ ਉਕਤ ਕਾਰ ਤੇ ਘਰ ਚਲੀ ਗਈ ਅਤੇ ਆਪਣੀ ਮਾਤਾ ਨੂੰ ਦੱਸ ਗਈ ਕਿ ਉਹ ਬਠਿੰਡਾ ਜਾ ਰਹੀ ਹੈ ਅਤੇ ਕੰਮ ਖਤਮ ਕਰਕੇ ਵਾਪਸ ਆ ਜਾਵੇਗੀ। ਪ੍ਰੰਤੂ ਉਸ ਦਿਨ ਰਾਤ। ਵਜੇ ਤੋਂ ਬਾਅਦ ਕੰਚਨ ਦੀ ਆਪਣੀ ਮਾਤਾ ਨਾਲ ਕੋਈ ਗੱਲ ਨਹੀ ਹੋਈ।
ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ। ਦੌਰਾਨੇ ਤਫਤੀਸ਼ ਅੰਮ੍ਰਿਤਪਾਲ ਸਿੰਘ ਜੋ ਮਿਤੀ 07/8.6.2025 ਨੂੰ ਕਮਲ ਦੇ ਘਰ ਗਿਆ ਸੀ, ਪ੍ਰੰਤੂ ਕਮਲ ਘਰ ਨਾ ਹੋਣ ਕਰਕੇ ਉਹ ਵਾਪਸ ਚਲਾ ਗਿਆ।
ਐਸ਼ ਐਸ ਪੀ ਕੌਂਡਲ ਨੇ ਦੱਸਿਆ ਕਿ ਮਿਤੀ 9.6.2025 ਨੂੰ ਕਾਰ ਪ੍ਰਮੋਸ਼ਨ ਦੇ ਬਹਾਨੇ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਧੂਰਕੋਟ ਟਾਹਲੀ ਵਾਲਾ ਚੌਂਕ ਪਿੰਡ ਮਹਿਰੋਂ ਜਿਲ੍ਹਾ ਮੋਗਾ, ਨਿਮਰਤਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਟੀ ਰੋਡ ਹਰੀਕੇ ਪੱਤਣ, ਜਿਲ੍ਹਾ ਤਰਨਤਾਰਨ ਸਕਾਰਪਿਓ ਗੱਡੀ ਪਰ ਕਮਲ ਨੂੰ ਨਾਲ ਲੈ ਕੇ ਬਠਿੰਡਾ ਆ ਗਏ ਅਤੇ ਉਸ ਦੀ ਗੱਡੀ ਨੂੰ ਠੀਕ ਕਰਨ ਲਈ ਗੈਰਜ ਵਿੱਚ ਲਗਾ ਦਿੱਤੀ, ਅਤੇ ਗੱਡੀ ਠੀਕ ਹੋਣ ਤੋਂ ਬਾਅਦ ਤਕਰੀਬਕ ਰਾਤ ਨੂੰ ਇੱਕ ਵਜੇ ਸੁੰਨਸਾਨ ਜਗ੍ਹਾ ਪਰ ਲਿਜਾ ਕੇ ਕਮਲ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਗੱਡੀ ਵਿੱਚ ਰੱਖ ਕੇ ਗੱਡੀ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਲਗਾ ਕੇ ਫਰਾਰ ਹੋ ਗਏ।
ਤਫਤੀਸ਼ ਦੌਰਾਨ ਦੋਸ਼ੀ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਧੂਰਕੋਟ ਟਾਹਲੀ ਵਾਲਾ ਚੌਂਕ ਪਿੰਡ ਮਹਿਰੋਂ ਜਿਲ੍ਹਾ ਮੋਗਾ, ਨਿਮਰਤਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਟੀ ਰੋਡ ਹਰੀਕੇ ਪੱਤਣ, ਜਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਸਕਾਰਪਿਓ ਰੰਗ ਚਿੱਟਾ ਨੰਬਰੀ HR 34-0012 ਵੀ ਬਰਾਮਦ ਕੀਤੀ ਗਈ ਹੈ।







