ਆਪਣੇ ਘਰਦਿਆਂ ਦਾ ਇਕਲੌਤਾ ਪੁੱਤ ਸੀ ਦਿਲਪ੍ਰੀਤ
ਰਘਬੀਰ ਹੈਪੀ, ਬਰਨਾਲਾ 8 ਜੂਨ 2025
ਜ਼ਿਲ੍ਹੇ ਦੇ ਪਿੰਡ ਸੁਖਪੁਰਾ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਨੇ ਕੈਨੇਡਾ ਜਾਣ ਲਈ ਵਿੱਢੇ ਯਤਨਾਂ ਨੂੰ ਬੂਰ ਨਾ ਪੈਣ ਤੇ ਪ੍ਰੇਸ਼ਾਨ ਹੋ ਕੇ, ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲ਼ੈ ਕੇ, ਮਾਮਲੇ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ 20 ਸਾਲ ਦੇ ਨੌਜਵਾਨ ਦਿਲਪ੍ਰੀਤ ਸਿੰਘ ਪੁੱਤਰ ਅਜਾਇਬ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ। ਜਿਸ ਨੇ ਆਪਣੀ ਪੜ੍ਹਾਈ ਤੋਂ ਬਾਅਦ ਕੈਨੇਡਾ ਜਾਣ ਕੋਸ਼ਿਸ਼ ਕੀਤੀ। ਪਰ ਰਿਫਿਊਜ਼ਲ ਆਉਣ ਕਾਰਨ ਉਹ ਕੈਨੇਡਾ ਨਹੀਂ ਜਾ ਸਕਿਆ , ਜਿਸ ਨੂੰ ਲੈ ਕੇ ਦਿਲਪ੍ਰੀਤ ਸਿੰਘ ਕਾਫੀ ਪਰੇਸ਼ਾਨ ਹੋ ਗਿਆ। ਉਸ ਨੇ ਅੱਜ ਸਵੇਰੇ ਆਪਣੇ ਘਰ ਵਿੱਚ ਪਈ ਲਾਇਸੰਸੀ 312 ਬੋਰ ਦੀ ਬੰਦੂਕ ਨਾਲ ਖੁਦਕੁਸ਼ੀ ਕਰ ਲਈ।
ਮ੍ਰਿਤਕ ਨੌਜਵਾਨ ਦਿਲਪ੍ਰੀਤ ਸਿੰਘ ਆਪਣੇ ਪਰਿਵਾਰ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਦੀ ਭੈਣ ਵਿਦੇਸ਼ ਕਨੇਡਾ ਵਿੱਚ ਬਤੌਰ ਗਈ ਸੀ ਅਤੇ ਬਾਕੀ ਪਰਿਵਾਰ ਵੀ ਕਨੇਡਾ ਵਿੱਚ ਰਹਿ ਰਿਹਾ ਹੈ। ਪਰ ਦਿਲਪ੍ਰੀਤ ਸਿੰਘ ਕੈਨੇਡਾ ਜਾਣ ਦੀ ਝਾਕ ਵਿੱਚ ਇਸ ਤਰ੍ਹਾਂ ਮਾਨਸਿਕ ਤੌਰ ਤੇ ਪਰੇਸ਼ਾਨ ਹੋਇਆ ਕਿ ਰਿਫਿਊਜਲ ਆਉਣ ਕਾਰਨ ਉਸ ਨੇ ਪ੍ਰੇਸਾਨੀ ਦੇ ਚਲਦਿਆਂ ਅੱਜ ਗੋਲੀ ਮਾਰੀ ਕੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ।
ਪੁਲਿਸ ਥਾਣਾ ਸਹਿਣਾ ਦੇ ਐਸ.ਐਚ.ਓ. ਗੁਰਮੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਘਟਨਾ ਦਾ ਪਤਾ ਲੱਗਦਿਆਂ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਡੁੰਘਾਈ ਨਾਲ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਕਰ ਦਿੱਤੀ ਹੈ।







