DC ‘ਤੇ ਭਾਰੀ ਪੈ ਗਿਆ ਡਾ. ਅਮਿਤ ਬਾਂਸਲ ਦਾ ਡਰੱਗ ਰੈਕਟ,,,ਪਰ….

Advertisement
Spread information

ਪੈਸੇ ਦਾ ਜਦੋਂ ਚੜ੍ਹਿਆ ਜ਼ੋਰ, ਸਿਹਤ ਵਿਭਾਗ + ਪੁਲਿਸ ਨੇ ਅਦਾਲਤ ‘ਚ ਕਹਾਣੀ ਪੇਸ਼ ਕਰਤੀ ਹੋਰ ..ਆਪਣੀ ਗੱਲ ਤੇ ਅੜ੍ਹਿਆ ਡੀ.ਸੀ..

ਹਰਿੰਦਰ ਨਿੱਕਾ, ਚੰਡੀਗੜ੍ਹ 17 ਜਨਵਰੀ 2025

       ਸੂਬੇ ਦੇ 16 ਜਿਲ੍ਹਿਆਂ ‘ਚ 22 ਨਸ਼ਾ ਛੁਡਾਊ ਕੇਂਦਰਾਂ ਦਾ ਵੱਡਾ ਨੈਟਵਰਕ ਕਾਇਮ ਕਰਕੇ, ਨਸ਼ੇ ਛੁਡਾਉਣ ਦੀ ਆੜ ‘ਚ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾ ਕੇ,ਕਰੋੜਾਂ ਰੁਪਏ ਦਾ ਅੰਪਾਇਰ ਖੜ੍ਹਾ ਕਰਨ ਵਾਲੇ ਡਾ. ਅਮਿਤ ਬਾਂਸਲ ਦੀ ਰਾਜਸੀ ਪਹੁੰਚ ਅਤੇ ਪੈਸੇ ਦੇ ਵਹਾਅ ਨੇ ਜਲੰਧਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਦੀ ਇੱਕ ਵੀ ਨਹੀਂ ਸੀ ਚੱਲਣ ਦਿੱਤੀ। ਨਤੀਜਾ ਇਹ ਹੋਇਆ ਕਿ ਡੀਸੀ ਦੀ ਸ਼ਕਾਇਤ ਤੇ ਡਾ. ਅਮਿਤ ਬਾਂਸਲ ਤੇ ਹੋਰਨਾਂ ਦੇ ਖਿਲਾਫ ਲੰਘੇ ਵਰ੍ਹੇ ਜੂਨ 2024 ‘ਚ ਥਾਣਾ ਨਕੋਦਰ ਵਿਖੇ ਦਰਜ ਹੋਏ ਕੇਸ ਦੀ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਭਰ ਦਿੱਤੀ ਸੀ। ਡਰੱਗ ਰੈਕਟ ਦੀ ਜੁੰਡਲੀ + ਸਿਹਤ ਵਿਭਾਗ ਅਤੇ ਪੁਲਿਸ ਗਠਜੋੜ ਦੀ ਨਾਪਾਕ ਕੋਸ਼ਿਸ਼ ਨੂੰ ਰੋਕਣ ਲਈ ਖੁਦ ਡਿਪਟੀ ਕਮਿਸ਼ਨਰ ਨੂੰ ਅਦਾਲਤ ਵਿੱਚ ਜਾ ਕੇ,ਡੂੰਘਾਈ ਨਾਲ ਜਾਂਚ ਕਰਵਾਉਣ ਲਈ ਆਪਣਾ ਬਿਆਨ ਕਲਮਬੰਦ ਕਰਵਾਉਣਾ ਪਿਆ। ਡਾਕਟਰ ਹੋਰਾਂ ਖਿਲਾਫ ਦਰਜ ਹੋਈ ਐਫਆਈਆਰ ਬੇਸ਼ੱਕ ਫਿਲਹਾਲ ਕੈਂਸਲ ਹੋਣ ਤੋਂ ਇੱਕ ਵਾਰ ਤਾਂ ਰੁਕ ਗਈ,ਪਰੰਤੂ ਇਹ ਕੇਸ ਦੀ ਤਫਤੀਸ਼ ਜ਼ਾਰੀ ਰੱਖਣ ਦਾ ਫੈਸਲਾ ਅਦਾਲਤ ਵੱਲੋਂ ਆਉਣਾ ਹਾਲੇ ਤੱਕ ਪੈਂਡਿੰਗ ਹੀ ਹੈ। 

Advertisement

ਨਸ਼ਾ ਵੇਚਣ ਦੀ ਵੀਡੀਓ ਹੋਈ ਸੀ ਵਾੲਰਿਲ           

      ਪ੍ਰਾਪਤ ਵੇਰਵਿਆਂ ਅਨੁਸਾਰ ਡਾਕਟਰ ਅਮਿਤ ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਦੇ ਸਕਿਓਰਿਟੀ ਗਾਰਡ ਵੱਲੋਂ ਹਸਪਤਾਲ ਵਿੱਚ ਨਸ਼ਾ ਵੇਚਣ ਬਾਰੇ ਵੀਡੀਓ ਜਨਤਕ ਹੋਈ ਸੀ। ਜਿਸ ਬਾਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਪੋਰਟਲ ਰਾਹੀਂ ਪ੍ਰਾਪਤ ਹੋਈ ਸ਼ਿਕਾਇਤ ਤੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਇੱਕ ਟੀਮ ਰਾਹੀਂ ਸਹਿਜ ਹਸਪਤਾਲ ਨਕੋਦਰ ਦੀ ਇੰਸਪੈਕਸਨ ਕਰਵਾਈ ਗਈ ਸੀ। ਇੰਸਪੈਕਸ਼ਨ ਦੌਰਾਨ ਸਹਿਜ ਹਸਪਤਾਲ ਵਿੱਚ 1 ਲੱਖ 44 ਹਜ਼ਾਰ Addnok-N (0.4/01) ਗੋਲੀਆਂ ਦੀ ਘਾਟ ਪਾਈ ਗਈ ਸੀ, ਜਿਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਭੇਜੀ ਰਿਪੋਰਟ ਦੇ ਅਧਾਰ ਤੇ ਡਾਕਟਰ ਅਮਿਤ ਬਾਂਸਲ ਤੇ ਹੋਰਨਾਂ ਵਿਰੁੱਧ ਥਾਣਾ ਸਿਟੀ ਨਕੋਦਰ ਵਿਖੇ ਮੁਕੱਦਮਾ ਨੰਬਰ 64 ਮਿਤੀ 8 ਜੂਨ 2024 ਦਰਜ ਰਜਿਸਟਰ ਹੋਇਆ।

256 ਫਾਇਲਾਂ ‘ਚੋਂ ਖੁੱਲ੍ਹਿਆ ਜਾਲ੍ਹਸਾਜੀ ਦਾ ਭੇਦ..!

    ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਗਠਿਤ ਇੰਸਪੈਕਸ਼ਨ ਕਮੇਟੀ ਵੱਲੋਂ ਤਿਆਰ ਕੀਤੀ ਰਿਪੋਰਟ ਤੋਂ ਹਸਪਤਾਲ ਦਾ ਰਿਕਾਰਡ ਖੰਗਾਲਣ ਦੌਰਾਨ ਜਾਲ੍ਹਸਾਜੀ ਦਾ ਪਰਦਾਫਾਸ਼ ਹੋਇਆ। ਹਸਪਤਾਲ ‘ਚੋਂ ਮਿਲੀਆਂ 102 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਇੱਕੋ ਵਿਅਕਤੀ ਵੱਲੋਂ ਕੀਤੇ ਗਏ ਜਾਪਦੇ ਹੋਣ ਬਾਰੇ ਲਿਖਿਆ ਗਿਆ। ਇੱਥੇ ਹੀ ਬੱਸ ਨਹੀਂ 154 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਐਡਵਾਂਸ ਵਿੱਚ ਹੀ ਕਰਵਾਏ ਹੋਏ ਹੋਣ ਬਾਰੇ ਵੀ ਖੁਲਾਸਾ ਹੋਇਆ, ਜਦੋਂ ਕਿ ਉਹਨਾਂ ਫਾਈਲਾਂ ਵਿਚ ਨਾ ਤਾਂ ਕੋਈ ਦਵਾਈ ਜਾਰੀ ਕੀਤੀ ਗਈ ਸੀ ਤੇ ਨਾ ਹੀ ਕਿਸੇ ਸਟਾਫ ਦੇ ਦਸਤਖਤ ਹੋਏ ਸਨ ਅਤੇ ਪੋਰਟਲ ਤੋਂ ਵੀ ਦਵਾਈ ਡਿਸਪੈਂਸ ਨਹੀਂ ਕੀਤੀ ਗਈ ਸੀ। ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਸਹਿਜ ਹਸਪਤਾਲ ਨਕੋਦਰ ਦੇ freezing the credentials of portal till inquiry ਕਰਵਾਉਣ ਲਈ ਡਿਪਟੀ ਮੈਡੀਕਲ ਕਮਿਸ਼ਨਰ ਜਲੰਧਰ ਨੂੰ ਲਿਖਿਆ ਗਿਆ ਸੀ।

ਲਾਇਸੰਸ ਸਸਪੈਂਡ ਕਰਨ ਦੇ ਹੁਕਮਾਂ ਤੇ ਵੀ ਨਹੀਂ ਹੋਇਆ ਅਮਲ

     ਡਿਪਟੀ ਮੈਡੀਕਲ ਕਮਿਸ਼ਨਰ ਜਲੰਧਰ ਵੱਲੋਂ ਡਾਇਰੈਕਟਰ ਪਰਿਵਾਰ ਭਲਾਈ ਪੰਜਾਬ ਨੂੰ ਪੱਤਰ ਲਿਖ ਕੇ ਸਹਿਜ ਹਸਪਤਾਲ ਨਕੋਦਰ ਦੇ freezing the credent inquiry ਅਤੇ ਲਾਈਸੰਸ ਸਸਪੈਂਡ ਕਰਨ ਲਈ ਲਿਖਿਆ ਗਿਆ ਸੀ। ਪਰ ਮੁੱਖ ਦਫਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਕਾਰਨ ਇਸ ਮਾਮਲੇ ਸਬੰਧੀ ਕੋਈ ਕਾਰਵਾਈ ਹੀ ਨਹੀਂ ਹੋਈ। ਬਲਕਿ ਇਸੇ ਸਮੇਂ ਦੌਰਾਨ ਡਾਕਟਰ ਅਮਿਤ ਬਾਂਸਲ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਉਹਨਾਂ ਨੂੰ ਮੋਟੀ ਰਿਸ਼ਵਤ ਦੇ ਕੇ ਉਸਦੇ ਹਸਪਤਾਲ ਵਿੱਚੋਂ ਘੱਟ ਪਾਈਆਂ ਗਈਆਂ 1,44,000 Addnok- N10.40.11 ਗੋਲੀਆਂ ਸਬੰਧੀ ਫਰਜੀ ਰਿਕਾਰਡ ਤਿਆਰ ਕਰਕੇ ਇਹ ਗੋਲੀਆਂ Rusan Pharma ਕੰਪਨੀ ਨੂੰ ਵਾਪਸ ਭੇਜੀਆਂ ਦਿਖਾ ਦਿੱਤੀਆਂ ਗਈਆਂ ਅਤੇ ਅਮਿਤ ਬਾਂਸਲ ਵਿਰੁੱਧ ਥਾਣਾ ਸਿਟੀ ਨਕੋਦਰ ਵਿਖੇ ਦਰਜ ਮੁਕੱਦਮੇ ਵਿਚ ਕੈਂਸਲੇਸ਼ਨ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ। ਅਦਾਲਤੀ ਰਿਕਾਰਡ ਅਨੁਸਾਰ ਇਸ ਮੁਕੱਦਮੇ ਵਿੱਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਜਲੰਧਰ ( ਮੁਦਈ ) ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਹੋ ਕੇ ਪੁਲਿਸ ਵੱਲੋਂ ਪੇਸ਼ ਕੀਤੀ ਗਈ ਕੈਂਸਲੇਸ਼ਨ ਰਿਪੋਰਟ ਨਾਲ ਅਸਹਿਮਤੀ ਪ੍ਰਗਟਾਉਦਿਆਂ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ ਕਰਨ ਲਈ ਬਕਾਇਦਾ ਬਿਆਨ ਵੀ ਦਰਜ ਕਰਵਾਇਆ ਗਿਆ ਹੈ। ਵਰਨਣਯੋਗ ਹੈ ਕਿ ਕੁੱਝ ਵਰ੍ਹੇ ਪਹਿਲਾਂ ਤੱਕ ਬਰਨਾਲਾ ਸ਼ਹਿਰ ‘ਚ ਅਮਿਤ ਸਕੈਨ ਸੈਂਟਰ ਚਲਾ ਕੇ ਛੜੱਪਾ ਦੌੜ ਰਾਹੀਂ ਨਸ਼ੀਲੀਆਂ ਗੋਲੀਆਂ ਦੇ ਸੌਦਾਗਰ ਬਣੇ ਡਾਕਟਰ ਅਮਿਤ ਬਾਂਸਲ ਖਿਲਾਫ ਵਿਜੀਲੈਂਸ ਬਿਊਰੋ ਫਲਾਇੰਗ ਸੁਕੈਅਡ 1 ਮੋਹਾਲੀ ਦੀ ਟੀਮ ਨੇ 31 ਦਸੰਬਰ 2024 ਨੂੰ ਕੇਸ ਦਰਜ ਕਰਕੇ, ਉਸ ਨੂੰ ਗ੍ਰਿਰਫਤਾਰ ਕਰ ਲਿਆ ਸੀ ਤੇ ਹਾਲੇ ਤੱਕ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਦੇ ਹੁਕਮਾਂ ਤੇ ਡਾਕਟਰ ਅਮਿਤ ਦੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਚੱਲ ਰਹੇ 22 ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੰਸ ਸਸਪੈਂਡ ਕਰਕੇ,ਉਨਾਂ ਨੂੰ ਸੀਲ ਕਰਨ ਦੀ ਮੁਹਿੰਮ ਜ਼ਾਰੀ ਹੈ। 

Advertisement
Advertisement
Advertisement
Advertisement
Advertisement
error: Content is protected !!