* ਗਾਲੀ-ਗਲੋਚ ਅਤੇ ਧਾਰਮਿਕ ਚਿੰਨ ਦੀ ਬੇਅਦਬੀ ਦੇ ਦੋਸ਼ ਹੇਠ 1 ਖਿਲਾਫ ਕੇਸ ਦਰਜ
* ਮੁਲਜ਼ਮ ਦੀ ਗਿ੍ਰਫਤਾਰੀ ਲਈ ਭਾਲ ਜਾਰੀ, ਛੇਤੀ ਹੋਵੇਗੀ ਗਿ੍ਰਫਤਾਰੀ: ਏਐਸਆਈ ਗਿਆਨ ਸਿੰਘ
ਹਰਿੰਦਰ ਨਿੱਕਾ ਬਰਨਾਲਾ 3 ਅਪ੍ਰੈਲ 2020
ਜ਼ਿਲਾ ਮੈਜਿਸਟ੍ਰੇਟ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਲਾਏ ਕਰਫਿੳੂ ਦੌਰਾਨ ਫਲ-ਸਬਜ਼ੀਆਂ ਦੀ ਘਰ ਘਰ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਡਿੳੂਟੀ ’ਤੇ ਤਾਇਨਾਤ ਸਰਕਾਰੀ ਕਰਮਚਾਰੀ ਦੀ ਡਿੳੂਟੀ ਵਿੱਚ ਵਿਘਨ ਪਾਉਣ ਦੇ ਦੇਸ਼ ਹੇਠ ਬਰਨਾਲਾ ਪੁਲੀਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ।
ਜੇਈ ਇੰਦਰਜੀਤ ਸਿੰਘ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਉਹ ਫਲ-ਸਬਜ਼ੀਆਂ ਦੀ ਘਰ ਘਰ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਸਬਜ਼ੀ ਮੰਡੀ ਬਰਨਾਲਾ ਵਿਖੇ ਡਿੳੂਟੀ ਨਿਭਾਅ ਰਿਹਾ ਸੀ ਕਿ ਕੁਝ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਉਸ ਨੇ ਸਭ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਆਖਿਆ। ਇਸ ’ਤੇ ਗੁਰਸੇਵਕ ਸਿੰਘ ਉਰਫ ਮੰਗਾ ਪ੍ਰਧਾਨ ਪੁੱਤਰ ਬਲਕਾਰ ਸਿੰੰਘ ਤੂੰਬੀ ਵਾਲੇ ਵਾਸੀ ਗਲੀ ਨੰਬਰ 4 ਪੱਤੀ ਰੋਡ ਨੇ ਉਸ (ਇੰਦਰਜੀਤ ਸਿੰਘ) ਨਾਲ ਗਾਲੀ-ਗਲੋਚ ਕੀਤੀ, ਧੱਕਾ-ਮੁੱਕੀ ਕਰਦੇ ਹੋਏ ਉਸ ਦੀ ਦਾੜੀ ਨੂੰ ਹੱਥ ਪਾਇਆ ਅਤੇ ਉਸ ਦੀ ਡਿੳੂਟੀ ਵਿੱਚ ਵਿਘਨ ਪਾਇਆ। ਸ਼ਿਕਾਇਤਕਰਤਾ ਅਨੁਸਾਰ ਗੁਰਸੇਵਕ ਸਿੰਘ ਦਾ ਕਰਫਿੳੂ ਪਾਸ ਵੀ ਨਹੀਂ ਬਣਿਆ ਸੀ, ਜਿਸ ਕਰ ਕੇ ਉਸ ਨੇ ਕਾਨੂੰਨ ਦੀ ਉਲੰਘਣਾ ਕੀਤੀ।
ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵੱਲੋਂ ਜ਼ਿਲਾ ਮੈਜਿਸਟ੍ਰੇਟ ਨੂੰ ਕੀਤੀ ਕਾਰਵਾਈ ਦੀ ਸਿਫਰਸ਼ ਮਗਰੋਂ ਪੁਲੀਸ ਨੇ ਫੌਰੀ ਗੁਰਸੇਵਕ ਸਿੰਘ ਮੰਗਾ ਪ੍ਰਧਾਨ ਵਾਸੀ ਗਲੀ ਨੰਬਰ 4, ਪੱਤੀ ਰੋਡ ਬਰਨਾਲਾ ਖ਼ਿਲਾਫ਼ ਥਾਣਾ ਸਿਟੀ ਇਕ ਬਰਨਾਲਾ ਵਿੱਚ ਆਈਪੀਸੀ ਦੀ ਧਾਰਾ 353, 186, 188, 506 ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਤਫਤੀਸ਼ ਕਰ ਰਹੇ ਏਐਸਆਈ ਗਿਆਨ ਸਿੰਘ (ਥਾਣਾ ਸਿਟੀ-1, ਬਰਨਾਲਾ) ਨੇ ਦੱਸਿਆ ਕਿ ਮੁਲਜ਼ਮ ਨੂੰ ਸਰਕਾਰੀ ਕਰਮਚਾਰੀ ਨਾਲ ਦੁਰਵਿਵਹਾਰ, ਡਿੳਟੀ ਵਿਚ ਵਿਘਨ ਪਾਉਣ, ਧਾਰਮਿਕ ਚਿੰਨ ਦੀ ਬੇਅਦਬੀ ਦੇ ਦੋਸ਼ਾਂ ਹੇਠ ਨਾਮਜ਼ਦ ਕੀਤਾ ਹੈ। ਕੇਸ ਦੀ ਤਫਤੀਸ਼ ਜਾਰੀ ਹੈ ਤੇ ਮੁਲਜ਼ਮ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਮੁਲਜ਼ਮ ਨੂੰ ਛੇਤੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।