Skip to content
- Home
- ਬੈਂਕ ਅੰਦਰ ਜਾਣ ਤੋਂ ਦਿੱਤਾ ਰੋਕ, ਖਾਤਾਧਾਰਕਾਂ ਕੀਤੀ ਨਾਅਰੇਬਾਜ਼ੀ
Advertisement

ਖੱਜਲ ਖੁਆਰ ਹੀ ਕਰਨਾ ਹੈ ਤਾਂ ਫਿਰ ਬੈਂਕ ਖੋਲਣ ਦਾ ਕੀ ਫਾਇਦਾ
ਬਰਨਾਲਾ, 3 ਅਪ੍ਰੈਲ, (ਸੁਰਿੰਦਰ ਗੋਇਲ)
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਫਤੇ ਵਿੱਚ ਦੋ ਦਿਨ ਖੁੱਲਣ ਦੇ ਕੀਤੇ ਐਲਾਨ ਦਾ ਖਾਤਾਧਾਰਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਜਿਸ ਦੀ ਮਿਸਾਲ ਸ਼ੁੱਕਰਵਾਰ ਨੂੰ ਬਰਨਾਲਾ ਜ਼ਿਲੇ ਦੇ ਪਿੰਡ ਸ਼ਹਿਣਾ ਵਿਖੇ ਭਾਰਤੀ ਸਟੇਟ ਬੈਂਕ ਆਫ ਇੰਡੀਆਂ ਦੀ ਬ੍ਰਾਂਚ ਵਿੱਚ ਖਾਤਾਧਾਰਕਾਂ ਨੂੰ ਬੈਂਕ ਅੰਦਰ ਨਾ ਜਾਣ ਦੇਣ ਤੋਂ ਮਿਲਦ ਹੈ। ਰੋਹ ‘ਚ ਆਏ ਖਾਤਾਧਾਰਕਾਂ ਨੇ ਪੰਜਾਬ ਸਰਕਾਰ, ਸਕਿਉਰਟੀ ਗਾਰਡ ਤੇ ਬ੍ਰਾਂਚ ਮੈਨੇਜਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਸੁੱਤੇ ਪਏ ਅਧਿਕਾਰੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਸਰਪੰਚ ਭਗਤੂ ਸਿੰਘ, ਅਜਮੇਰ ਸਿੰਘ, ਚਰਨਜੀਤ ਸਿੰਘ ਆਦਿ ਨੇ ਦੱਸਿਆ ਕਿ ਬੈਂਕ ਦੇ ਬਾਹਰ ਗੇਟ ਬੰਦ ਕੀਤਾ ਹੋਇਆ ਹੈ ਅਤੇ ਸਕਿਉਰਟੀ ਗਾਰਡ ਬੈਂਕ ਅੰਦਰ ਜਾਣ ਨਹੀਂ ਦੇ ਰਿਹਾ। ਖਾਤਾਧਾਰਕ ਅਜਮੇਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਤੋਂ ਬੈਂਕ ਦੇ ਬਾਹਰ ਖੜ੍ਹਾ ਹੈ ਤੇ ਉਸ ਨੇ ਆਪਣੀ ਪਤਨੀ ਦੇ ਗੋਡੇ ਪਵਾਏ ਹਨ, ਜਿਸ ਦੀ ਦਵਾਈ ਲੈਣ ਲਈ ਪੈਸਿਆਂ ਦੀ ਲੋੜ ਹੈ। ਪਰ ਬੈਂਕ ਅੱਗੇ ਖੱਜਲ ਖੁਆਰੀ ਹੀ ਪੱਲੇ ਪੈ ਰਹੀ ਹੈ। ਖਾਤਾਧਾਰਕਾਂ ਨੇ ਦੱਸਿਆ ਕਿ ਉਹ ਆਪਣਾ ਜਿੱਥੇ ਸਮਾਂ ਬਰਬਾਦ ਕਰ ਰਹੇ ਹਨ, ਉੱਥੇ ਆਪਣੇ ਅਤੀ ਜਰੂਰੀ ਲੋੜੀਦੇ ਕੰਮਕਾਜ ਜਾਣ ਲਈ ਵੀ ਸਮਾਂ ਲੰਘਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰਾਂ ਖੱਜਲ ਖੁਆਰ ਹੀ ਕਰਨਾ ਹੈ ਤਾਂ ਫਿਰ ਬੈਂਕ ਖੋਲਣ ਦਾ ਕੀ ਫਾਇਦਾ। ਉਨ੍ਹਾਂ ਦੱਸਿਆ ਕਿ ਖੁਦ ਉਹ ਸਮਾਜਿਕ ਦੂਰੀ ਬਣਾ ਕੇ ਇਕ-ਇਕ ਵਿਅਕਤੀ ਅੰਦਰ ਜਾਣ ਲਈ ਤਿਆਰ ਹਨ, ਪਰ ਸਕਿਉਰਟੀ ਗਾਰਡ ਅੰਦਰ ਜਾਣ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸਕਿਉਰਟੀ ਗਾਰਡ ਗੇਟ ਅੰਦਰ ਬੰਦ ਕਰਕੇ ਚਲਾ ਗਿਆ, ਜਦ ਕਿ ਉਹ ਸਵੇਰ ਦੇ ਬਾਹਰ ਖੜ੍ਹੇ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਕ ਦੇ ਉੱਚ ਅਧਿਕਾਰੀ ਤੇ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਸਬੰਧੀ ਨਿਰਪੱਖ ਜਾਂਚ ਕਰਵਾਉਣ ਅਤੇ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਬੈਂਕ ਮੈਨੇਜਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਗੇਟ ਬੰਦ ਹੋਣ ਤੇ ਸਕਿਉਰਟੀ ਗਾਰਡ ਨਾ ਹੋਣ ਕਰਕੇ ਸੰਪਰਕ ਨਹੀਂ ਹੋ ਸਕਿਆ।
Advertisement

Advertisement

Advertisement

Advertisement

error: Content is protected !!