​ਧੌਲਾ ਦੀ ਧਰਤੀ ‘ਤੇ ‘ਡੀ 97’ ਦੀ ਦਸਤਕ: ਵਿਗਿਆਨ ਤੇ ਕਲਪਨਾ ਦਾ ਅਨੋਖਾ ਸੰਗਮ..!

Advertisement
Spread information

ਰਘਬੀਰ ਹੈਪੀ, ਬਰਨਾਲਾ 18 ਫਰਵਰੀ 2026       

    ਸਰਕਾਰੀ ਸੈਕੰਡਰੀ ਸਕੂਲ ਧੌਲਾ ਵਿਖੇ ਬੀਤੇ ਦਿਨੀਂ ਉਸ ਵੇਲੇ ਕਲਮ ਅਤੇ ਵਿਚਾਰਾਂ ਦਾ ਅਦੁੱਤੀ ਸੰਗਮ ਦੇਖਣ ਨੂੰ ਮਿਲਿਆ, ਜਦੋਂ ਮਸ਼ਹੂਰ ਗਲਪਕਾਰ ਰਾਮ ਸਰੂਪ ਅਣਖੀ ਦੀ ਬਰਸੀ ਮੌਕੇ ਨੌਜਵਾਨ ਨਾਵਲਕਾਰ ਬੇਅੰਤ ਸਿੰਘ ਬਾਜਵਾ ਦਾ ਦਸਵਾਂ ਸਾਹਿਤਕ ਤੋਹਫ਼ਾ, ਬਾਲ ਨਾਵਲ ‘ਡੀ 97’ ਲੋਕ ਅਰਪਣ ਕੀਤਾ ਗਿਆ।
ਏਆਈ ਤੇ ਜਗਿਆਸਾ ਦਾ ਨਵਾਂ ਅਧਿਆਏ
​    ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਲੇਖਕ ਨਿੰਦਰ ਘੁਗਿਆਣਵੀ ਨੇ ਨਾਵਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਡੀ 97’ ਅਜੋਕੇ ਦੌਰ ਦੇ ਬੱਚਿਆਂ ਦੀ ਤੀਖਣ ਬੁੱਧੀ ਦੇ ਬਿਲਕੁਲ ਹਾਣ ਦਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਰਹੱਸ, ਸਮੇਂ ਦੀ ਗਤੀ ਅਤੇ ਏਆਈ (AI) ਤਕਨੀਕ ਵਰਗੇ ਵਿਸ਼ਿਆਂ ਨੂੰ ਬਾਲ ਮਨਾਂ ਤੱਕ ਪਹੁੰਚਾਉਣਾ ਇੱਕ ਵੱਡੀ ਪ੍ਰਾਪਤੀ ਹੈ।       
​   ਸ਼ਖ਼ਸੀਅਤਾਂ ਦੀ ਆਮਦ ਨੇ ਸਮਾਗਮ ਨੂੰ ਯਾਦਗਾਰੀ ਬਣਾਇਆ 
​    ਇਸ ਸਾਹਿਤਕ ਮਹਿਫ਼ਲ ਵਿੱਚ ਹਲਕਾ ਵਿਧਾਇਕ ਭਦੌੜ ਲਾਭ ਸਿੰਘ ਉਗੋਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਾਵਲ ਦੇ ਵੱਖ-ਵੱਖ ਪਹਿਲੂਆਂ ‘ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਤੇ ਲੇਖਕ ਨਵਦੀਪ ਗਿੱਲ, ਡਾ. ਕਰਾਂਤੀ ਪਾਲ, ਕਹਾਣੀਕਾਰ ਭਗਵੰਤ ਰਸੂਲਪੁਰੀ, ਸ਼ਾਇਰ ਪਾਲੀ ਖਾਦਿਮ, ਮਨਪ੍ਰੀਤ ਟਿਵਾਣਾ, ਨਾਵਲਕਾਰ ਦਰਸ਼ਨ ਗੁਰੂ, ਡਾ. ਭੁਪਿੰਦਰ ਸਿੰਘ ਬੇਦੀ, ਗੁਰਸੇਵਕ ਸਿੰਘ ਧੌਲਾ ਅਤੇ ਪਵਨ ਪਰਿੰਦਾ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।
   ਇਸ ਯਾਦਗਾਰੀ ਮੌਕੇ ‘ਤੇ ਸਾਹਿਤਕ ਜਗਤ ਅਤੇ ਇਲਾਕੇ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਸਰਬਜੀਤ ਸਿੰਘ ਕੈਨੇਡਾ, ਡਾ. ਰਾਮਪਾਲ ਸ਼ਾਹਪੁਰੀ, ਰਾਜਵਿੰਦਰ ਰਾਜਾ, ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ ਬਿੰਦਰ ਸਿੰਘ ਖੁੱਡੀ ਕਲਾਂ,ਹੰਸ ਸਿੰਘ ਸੋਹੀ ਭਗਤਾ, ਨਿਰਭੈ ਸਿੰਘ ਧੌਲਾ, ਅਮਨਦੀਪ ਸਿੰਘ, ਪ੍ਰਿੰਸੀਪਲ ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਮਾਨ, ਅਮਰਜੀਤ ਸਿੰਘ ਮਾਨ, ​ਗੁਰਵਿੰਦਰ ਦਿਆਲਪੁਰਾ, ਪ੍ਰਦੀਪ ਕੁਮਾਰ ਅਤੇ ਜਗਤਾਰ ਰਤਨ ਆਦਿ ਪ੍ਰਮੁੱਖ ਤੌਰ ਤੇ ਸ਼ਾਮਲ ਸਨ।

Advertisement
Advertisement
Advertisement
Advertisement
error: Content is protected !!