ਕੰਬਲ ਦੀ ਓਟ ‘ਚ ‘ਕਾਲਾ ਸੱਚ, ਰੇਲਵੇ ਸਟੇਸ਼ਨ ‘ਤੇ ਗੁਟਕਾ ਸਾਹਿਬ ਦੀ ਬੇਅਦਬੀ, ਰੰਗੇ ਹੱਥੀਂ ਫੜਿਆ ਦੋਸ਼ੀ..!

Advertisement
Spread information

ਹਰਿੰਦਰ ਨਿੱਕਾ, ਪਟਿਆਲਾ 23 ਫਰਵਰੀ 2026

    ਜਿਲ੍ਹੇ ਸ਼ਹਿਰ ਰਾਜਪੁਰਾ ਦੇ ਰੇਲਵੇ ਸਟੇਸ਼ਨ ਨੇੜੇ ਉਸ ਵੇਲੇ ਸਨਸਨੀ ਫੈਲ ਗਈ । ਜਦੋਂ ਇੱਕ ਵਿਅਕਤੀ ਨੂੰ ਪਵਿੱਤਰ ਸੁੰਦਰ ਗੁਟਕਾ ਸਾਹਿਬ ਦੀ ਘੋਰ ਬੇਅਦਬੀ ਕਰਦੇ ਹੋਏ ਮੌਕੇ ‘ਤੇ ਹੀ ਦਬੋਚ ਲਿਆ ਗਿਆ। ਇਸ ਘਿਨੌਣੀ ਹਰਕਤ ਤੋਂ ਬਾਅਦ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਫੈਲ ਗਿਆ ਹੈ। ਮੁਕਾਮੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਖਿਲਾਫ ਕੇਸ ਦਰਜ ਕਰਕੇ, ਉਸ ਤੇ ਸ਼ਿਕੰਜਾ ਕੱਸ ਦਿੱਤਾ ਹੈ।

ਪਾਨ ਦੀ ਦੁਕਾਨ ‘ਤੇ ਖੁੱਲ੍ਹਿਆ ਰਾਜ਼

    ਸ਼ਿਕਾਇਤਕਰਤਾ ਹਿੰਮਤ ਸਿੰਘ ਵਾਸੀ ਪਿੰਡ ਮਰਦਾਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਟੇਸ਼ਨ ਨੇੜੇ ਖੜ੍ਹਾ ਸੀ। ਉੱਥੇ ਇੱਕ ਸ਼ੱਕੀ ਵਿਅਕਤੀ, ਜਿਸ ਦੀ ਪਛਾਣ ਲੱਕੀ ਪੁੱਤਰ ਬੱਬੀ ਵਾਸੀ ਮਿਰਚ ਮੰਡੀ ਰਾਜਪੁਰਾ ਵਜੋਂ ਹੋਈ ਹੈ, ਕੰਬਲ ਲਪੇਟ ਕੇ ਇੱਕ ਪਾਨ-ਬੀੜੀ ਦੀ ਦੁਕਾਨ ‘ਤੇ ਖੜ੍ਹਾ ਸੀ। ਜਿਵੇਂ ਹੀ ਉਹ ਪੈਸੇ ਕੱਢਣ ਲੱਗਿਆ ਤਾਂ ਉਸ ਦੇ ਕੰਬਲ ਵਿੱਚੋਂ ਪਵਿੱਤਰ ਸੁੰਦਰ ਗੁਟਕਾ ਸਾਹਿਬ ਹੇਠਾਂ ਡਿੱਗ ਪਿਆ । ਹਿੰਮਤ ਸਿੰਘ ਨੇ ਤੁਰੰਤ ਗੁਟਕਾ ਸਾਹਿਬ ਚੁੱਕ ਕੇ ਆਪਣੀ ਪਤਨੀ ਨੂੰ ਫੜਾਇਆ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ।

8-9 ਅੰਗ ਫਟੇ ਹੋਏ ਮਿਲੇ: ਸੰਗਤ ‘ਚ ਭਾਰੀ ਰੋਹ

      ਹਿੰਮਤ ਸਿੰਘ ਦੋਸ਼ੀ ਨੂੰ ਫੜ੍ਹ ਕੇ ਤੁਰੰਤ ਨਵੀਨ ਗੁਰਦੁਆਰਾ ਸਾਹਿਬ ਲੈ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋ ਗਈ। ਜਦੋਂ ਸੰਗਤ ਦੀ ਮੌਜੂਦਗੀ ਵਿੱਚ ਪਵਿੱਤਰ ਗੁਟਕਾ ਸਾਹਿਬ ਦੀ ਜਾਂਚ ਕੀਤੀ ਗਈ, ਤਾਂ ਸਭ ਦੇ ਹੋਸ਼ ਉੱਡ ਗਏ । ਗੁਟਕਾ ਸਾਹਿਬ ਦੇ 8-9 ਅੰਗ ਫਟੇ ਹੋਏ ਸਨ, ਜੋ ਕਿ ਦੋਸ਼ੀ ਦੀ ਜੇਬ ਵਿੱਚੋਂ ਬਰਾਮਦ ਹੋਏ।

ਕਾਨੂੰਨੀ ਕਾਰਵਾਈ: ਹੋ ਸਕਦੀ ਹੈ 5 ਸਾਲ ਤੱਕ ਦੀ ਜੇਲ੍ਹ

    ਥਾਣਾ ਸਿਟੀ ਰਾਜਪੁਰਾ ਪੁਲਿਸ ਨੇ FIR ਨੰਬਰ 47 ਦਰਜ ਕਰਕੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ, ਉਸ ਦੇ ਖਿਲਾਫ ਅਧੀਨ ਜੁਰਮ 299 BNS : ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ (ਸਜ਼ਾ: 3 ਸਾਲ ਦੀ ਕੈਦ) ਅਤੇ ਧਾਰਾ 305 BNS ਪਵਿੱਤਰ ਗਰੰਥ ਦੀ ਬੇਅਦਬੀ ਕਰਨ ਲਈ (ਸਜ਼ਾ: 2 ਸਾਲ ਦੀ ਕੈਦ)। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਸ ਘਟਨਾ ਪਿੱਛੇ ਦੋਸ਼ੀ ਦਾ ਅਸਲ ਮਕਸਦ ਕੀ ਸੀ ਅਤੇ ਕੀ ਇਸ ਵਿੱਚ ਕੋਈ ਹੋਰ ਸ਼ਾਮਲ ਹੈ।

Advertisement
Advertisement
Advertisement
Advertisement
error: Content is protected !!