*ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ-ਬਿਰਧ ਆਸ਼ਰਮ ‘ਚ ਲਗਾਇਆ ਬਲਾਕ ਪੱਧਰੀ ਕੈਂਪ

Advertisement
Spread information
ਸੋਨੀ ਪਨੇਸਰ, ਤਪਾ 24 ਫਰਵਰੀ 2026
     ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਢਿੱਲਵਾਂ ਵਿਖੇ ਬਲਾਕ ਪੱਧਰੀ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਤਿੰਦਰਪਾਲ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਤਕਰੀਬਨ 400 ਮਰੀਜ਼ਾਂ ਦਾ ਮੁਫ਼ਤ ਚੈਕਅਪ ਕੀਤਾ ਗਿਆ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ,ਜਿਸ ਵਿੱਚ ਹੱਡੀਆਂ ਦੇ ਮਾਹਰ ਡਾ. ਗੁਰਸਾਗਰ ਸਿੰਘ, ਅੱਖਾਂ ਦੇ ਮਾਹਰ ਡਾ. ਗੁਰਸਿਮਰਨ ਸਿੰਘ, ਫਿਜ਼ਿਓਥੈਰਾਪਿਸਟ ਡਾ. ਮਨਪ੍ਰੀਤ ਕੌਰ, ਮਾਨਸਿਕ ਰੋਗਾਂ ਦੇ ਮਾਹਰ ਡਾ. ਗਗਨਦੀਪ ਸਿੰਘ ਸੇਖੋ, ਆਯੁਰਵੇਦਿਕ ਡਾ. ਰਾਕੇਸ਼ ਕੁਮਾਰ ਅਤੇ ਉਪਵੈਦ ਡਾ. ਇੰਦਰਜੀਤ ਕੁਮਾਰ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ।
      ਇਸ ਮੌਕੇ ਬਿਰਧ ਆਸ਼ਰਮ ਦੀ ਸੁਪਰਡੈਂਟ ਵੀਰਪਾਲ ਕੌਰ, ਸੀਡੀਪੀਓ ਸ਼ਹਿਣਾ ਹਰਮੀਤ ਕੌਰ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਤੋਂ ਗੁਰਮੇਲ ਸਿੰਘ, ਲੀਡ ਬੈਂਕ ਮੈਨੇਜਰ ਗੁਰਪਰਮਿੰਦਰ ਸਿੰਘ ਅਤੇ ਸੇਵਾ ਕੇਂਦਰ ਤੋਂ ਅਮਨਦੀਪ ਸਿੰਘ ਤੇ ਮੁਕੇਸ਼ ਕੁਮਾਰ ਬਾਂਸਲ ਵੱਲੋਂ ਕੈਂਪ ਵਿੱਚ ਸੇਵਾਵਾਂ ਦਿੱਤੀਆਂ ਗਈਆਂ।
Advertisement
Advertisement
Advertisement
Advertisement
error: Content is protected !!