ਲਖਵਿੰਦਰ ਸ਼ਿੰਪੀ , ਬਰਨਾਲਾ, 11 ਫਰਵਰੀ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਬਰਨਾਲਾ ਦੇ ਸਮੂਹ ਸਟਾਫ ਦੀ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ।ਐਨ.ਡੀ.ਆਰ.ਐਫ. ਟੀਮ ਦੇ ਮਾਹਿਰ ਇੰਸਪੈਕਟਰ ਚੰਦਨ, ਅਤੇ ਸਬ ਇੰਸਪੈਕਟਰ ਜੇ.ਐਸ. ਚੌਹਾਨ ਵੱਲੋਂ ਵਿਸ਼ੇਸ਼ ਤੌਰ ’ਤੇ ਸਮੂਹ ਸਿਵਲ ਹਸਪਤਾਲ ਬਰਨਾਲਾ ਦੇ ਸਟਾਫ ਨੂੰ ਸਿਖਾਇਆ ਗਿਆ ਕਿ ਕੁਦਰਤੀ ਆਫਤਾਂ ਦੀ ਆਮਦ ਦਾ ਕਿਸੇ ਨੂੰ ਨਹੀਂ ਪਤਾ ਲੱਗਦਾ, ਪਰ ਕੁਝ ਢੰਗ ਤਰੀਕੇ ਅਜੀਹੇ ਹੁੰਦੇ ਹਨ ਜੋ ਇਨਾਂ ਕੁਦਰਤੀ ਆਫਤਾ ਵਿੱਚ ਬਚਾਅ ਵਜੋਂ ਵਰਤੇ ਜਾ ਸਕਦੇ ਹਨ ,ਜਿਸ ਨਾਲ ਬਹੁਤ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।ਇਸ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਵਿੱਚ ਰੋਜ਼ਾਨਾ ਮੌਕ ਡਿ੍ਰੱਲ ਰਾਹੀ ਵੱਖ ਵੱਖ ਹਾਲਾਤ ਜਿਵੇਂ ਭੂਚਾਲ ਦਾ ਆਉਣਾ, ਅੱਗ ਲੱਗਣ ਦੀ ਘਟਨਾ, ਹੜਾਂ ਦੀ ਸਥਿਤੀ ਅਤੇ ਕੋਈ ਜ਼ਹਿਰੀਲੀ ਗੈਸ ਲੀਕ ਆਦਿ ਸਬੰਧੀ ਕੀਤੇ ਜਾਣ ਵਾਲੇ ਬਚਾਅ ਢੰਗਾਂ ਸਬੰਧੀ ਸਿਖਾਇਆ ਗਿਆ। ਟ੍ਰੇਨਿੰਗ ਦੀ ਸਮਾਪਤੀ ਮੌਕੇ ਡਾ. ਜੋਤੀ ਕੌਸ਼ਲ ਐਸ.ਐਮ.ਓ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਅਜਿਹੀ ਟ੍ਰੇਨਿੰਗ ਸਮੂਹ ਸਟਾਫ ਨੂੰ ਹਰ ਤਰਾਂ ਦੇ ਹਾਲਾਤ ਨਜਿੱਠਣ ਦੇ ਸਮਰੱਥ ਬਣਾਉਂਦੀ ਹੈ। ਡਾ. ਜੋਤੀ ਕੌਸ਼ਲ ਵਾੱਲੋਂ ਵਿਸ਼ੇਸ਼ ਤੌਰ ’ਤੇ ਟ੍ਰੇਨਿੰਗ ਦੇਣ ਪਹੁੰਚੇ ਐਨ.ਡੀ.ਆਰ.ਐਫ. ਟੀਮ ਦੇ ਮਾਹਿਰ ਇੰਸਪੈਕਟਰ ਜੇ.ਐਸ. ਚੌਹਾਨ ਅਤੇ ਸਬ ਇੰਸਪੈਕਟਰ ਚੰਦਨ ਦਾ ਧੰਨਵਾਦ ਕੀਤਾ ਗਿਆ।