ਸੜ੍ਹਕ ਸੁਰੱਖਿਆ ਹਫਤਾ: ਡੀ.ਸੀ. ਫੂਲਕਾ ਦੀ ਅਗਵਾਈ ‘ਚ ਪ੍ਰਸ਼ਾਸਨ ਨੇ ਵਿੱਢਿਆ ਵਿਦਿਆਰਥੀਆਂ ਲਈ ਸਿਖਲਾਈ ਸਿਖਲਾਈ ਪ੍ਰੋਗਰਾਮਟ੍ਰੇਨਿੰਗ
ਸ੍ਰੀ ਵਾਲੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬੱਸ ਸਟੈਂਡ, ਬਰਨਾਲਾ ਨੇੜੇ ਸਥਿਤ ਆਟੋਮੇਟਿਡ ਡਰਾਈਵਿੰਗ ਟਰੈਕ ਦਾ ਵਿਦਿਆਰਥੀਆਂ ਨੂੰ ਦੌਰਾ ਕਰਵਾਇਆ ਗਿਆ। ਇਸ ਮੌਕੇ ਉਨਾਂ ਨੂੰ ਸੜਕ ਸੁਰੱਖਿਆ ਚਿੰਨਾਂ, ਟ੍ਰੈਫਿਕ ਚਿੰਨਾਂ, ਟਰੈਕ ’ਤੇ ਵਾਹਨ ਚਲਾਉਣ ਦੇ ਨੁਕਤੇ, ਡਰਾਈਵਿੰਗ ਟੈਸਟ ਦੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਟ੍ਰੇਨਿੰਗ ਦੇ ਦੂਜੇ ਦਿਨ ਅੱਜ ਟ੍ਰੇਨਰ ਗੁਰਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਨੂੰ ਸੜਕੀ ਸੁਰੱਖਿਆ ਬਾਰੇ ਦੱਸਿਆ ਗਿਆ ਤਾਂ ਜੋ ਵਿਦਿਆਰਥੀ ਇਸ ਬਾਰੇ ਜਾਗਰੂਕ ਰਹਿਣ ਅਤੇ ਬਾਕੀਆਂ ਨੂੰ ਵੀ ਜਾਗਰੂਕ ਕਰਨ। ਇਸ ਮੌਕੇ ਜੂਨੀਅਰ ਸਹਾਇਕ ਅਵਤਾਰ ਸਿੰਘ ਤੇ ਹੋਰ ਸਟਾਫ ਹਾਜ਼ਰ ਸੀ।
