ਹਰਿੰਦਰ ਨਿੱਕਾ, ਬਰਨਾਲਾ 16 ਮਈ 2025
ਢਾਬੇ ਤੋਂ ਖਾਣਾ ਖਾ ਕੇ ਆਪਣੇ ਘਰ ਜਾਂਦੇ ਦੋ ਜਣਿਆਂ ਨੂੰ ਰੋਕ ਕੇ ਫਾਈਰਿੰਗ ਕਰਕੇ,ਤਿੰਨ ਨੌਜਵਾਨ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬਲਰਾਜ ਸਿੰਘ ਪੁੱਤਰ ਚਰਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਗਰਚਾ ਰੋਡ ਬਰਨਾਲਾ ਨੇ ਬਿਆਨ ਕੀਤਾ ਕਿ ਓਹ ਆਪਣੇ ਤਾਏ ਦੇ ਬੇਟੇ ਹਰਮੀਤ ਸਿੰਘ ਦੇ ਨਾਲ ਆਪਣੇ ਮੋਟਰਸਾਇਕਲ ਪਰ ਹੰਡਿਆਇਆ ਢਾਬੇ ਤੋਂ ਕੁੱਝ ਖਾ ਪੀ ਕੇ ਘਰ ਵੱਲ ਆ ਰਹੇ ਸੀ। ਜਦੋਂ ਅਸੀਂ ਗਰਚਾ ਰੋਡ ਪਰ ਨੇੜੇ ਪੀਰਖਾਨੇ ਵਾਲੇ ਮੌੜ ਕੋਲ ਪੁੱਜੇ ਤਾਂ ਸਾਡੇ ਸਾਹਮਣੇ ਤੋਂ ਤਿੰਨ ਸਕੂਟਰੀ ਸਵਾਰ ਨੌਜਵਾਨ ਆਏ ਜਿਹਨਾਂ ਨੇ ਸਾਡੇ ਮੋਟਰਸਾਇਕਲ ਅੱਗੇ ਆਪਣੀ ਸਕੂਟਰੀ ਲਗਾ ਕੇ ਸਾਨੂੰ ਘੇਰ ਲਿਆ। ਵਕਤ ਕਰੀਬ 9:30 ਵਜੇ ਰਾਤ ਦਾ ਸੀ ਤਾਂ ਤਿੰਨੇ ਨੌਜਵਾਨ ਸਕੂਟਰੀ ਤੋਂ ਹੇਠਾਂ ਉੱਤਰ ਆਏ । ਅਸੀ ਵੀ ਆਪਣੇ ਮੋਟਰਸਾਇਕਲ ਤੋਂ ਹੇਠਾਂ ਉੱਤਰ ਕੇ ਉਹਨਾ ਨੂੰ ਪੁੱਛਿਆ ਕਿ ਸਾਡੀ ਤੁਹਾਡੇ ਨਾਲ ਕੀ ਦੁਸ਼ਮਣੀ ਹੈ।
ਤੁਸੀ ਸਾਨੂੰ ਕਿਉਂ ਰੋਕਦੇ ਹੋ ਤਾਂ ਉਹਨਾਂ ਨੌਜਵਾਨਾਂ ਵਿਚੋਂ ਇੱਕ ਨੇ ਆਪਣੇ ਡੱਬ ਵਿੱਚੋਂ ਕੋਈ ਛੋਟਾ ਹਥਿਆਰ ਕੱਢਿਆ ਅਤੇ ਹਵਾਈ ਫਾਇਰ ਕਰ ਦਿੱਤਾ। ਦੂਜਿਆਂ ਨੇ ਡੰਡੇ ਸੋਟੀਆ ਨਾਲ ਕੁੱਟਮਾਰ ਸ਼ੁਰੂ ਕੀਤੀ। ਅਸੀਂ ਮਾਰਤਾ ਮਾਰਤਾ ਦਾ ਰੌਲਾ ਪਾਇਆ ਤਾਂ ਉਹ ਤਿੰਨੇ ਨੌਜਵਾਨ ਹੋਰ ਹਵਾਈ ਫਾਇਰ ਕਰਦੇ ਹੋਏ ਆਪਣੀ ਸਕੂਟਰੀ ਲੈ ਕੇ ਹੰਡਿਆਇਆ ਰੋਡ ਵੱਲ ਫਰਾਰ ਹੋ ਗਏ ਅਤੇ ਉੱਥੇ ਲੋਕਾਂ ਦਾ ਇਕੱਠ ਵੀ ਹੋ ਗਿਆ ਤੇ ਮੁਦਈ ਨੂੰ ਜਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ। ਥਾਣਾ ਸਿਟੀ 2 ਬਰਨਾਲਾ ਦੇ ਐਸਐਚਓ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਦਈ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਸਖਤ ਤੋਂ ਸਖਤ ਸਜਾ ਦਿਵਾਈ ਜਾਵੇਗੀ।