ਇੱਕ ਔਰਤ ਸਣੇ ਤਿੰਨ ਜਣਿਆਂ ਨੂੰ ਪੁਲਿਸ ਨੇ ਦਬੋਚਿਆ , ਇੱਕ ਹੋਰ ਦੀ ਤਲਾਸ਼ ਜਾਰੀ
ਹਰਿੰਦਰ ਨਿੱਕਾ, ਬਰਨਾਲਾ 17 ਮਈ 2025
ਠੱਗਾਂ ਦੇ ਕਿਹੜੇ ਹਲ ਚਲਦੇ, ਮਾਰ ਠੱਗੀਆਂ ਗੁਜ਼ਾਰਾ ਕਰਦੇ, ਸਿਆਣਿਆਂ ਦੀ ਇਹ ਕਹਾਵਤ ਮੌਜੂਦਾ ਅਧੁਨਿਕ ਦੌਰ ਵਿੱਚ ਵੀ ਪੂਰੀ ਤਰਾਂ ਢੁੱਕਦੀ ਹੈ। ਹਨੀਟ੍ਰੈਪ ਵਿੱਚ ਨੌਜਵਾਨਾਂ ਨੂੰ ਉਲਝਾ ਕੇ, ਆਪਣਾ ਤੋਰੀ ਫੁਲਕਾ ਚਲਾਉਣ ਵਾਲਿਆਂ ਨੇ ਹੁਣ ਗ੍ਰੈਂਡਰ ਐਪ ਤੇ ਆਪਣਾ ਜਾਲ ਸੁੱਟ ਕੇ, ਨੌਜਵਾਨਾਂ ਨੂੰ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਹੀ ਗਿਰੋਹ ਦਾ ਬਰਨਾਲਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਥਾਣਾ ਸਿਟੀ 2 ਬਰਨਾਲਾ ਦੇ ਐਸ ਐਚ ਓ ਚਰਨਜੀਤ ਸਿੰਘ ਦੀ ਟੀਮ ਨੇ ਹਨੀਟ੍ਰੈਪ ਗਿਰੋਹ ਦੀ ਸਰਗਨਾ ਔਰਤ ਸਣੇ, ਹੁਣ ਤੱਕ ਤਿੰਨ ਦੋਸ਼ੀਆਂ ਨੂੰ ਗਿਰਫ਼ਤਾਰ ਵੀ ਕਰ ਲਿਆ ਹੈ। 

ਇੰਝ ਹੋਇਆ ਗਿਰੋਹ ਬੇਨਕਾਬ
ਇਸ ਸਬੰਧੀ ਖੁਲਾਸਾ ਕਰਦਿਆਂ ਐਸ ਐਚ ਓ ਚਰਨਜੀਤ ਸਿੰਘ ਨੇ ਕਿਹਾ ਕਿ ਹਨੀਟ੍ਰੈਪ ਦਾ ਸ਼ਿਕਾਰ ਬਣੇ , ਖੁੱਡੀ ਕਲਾਂ, ਜ਼ਿਲਾ ਬਰਨਾਲਾ ਦੇ ਰਹਿਣ ਵਾਲੇ ਬੜੇ ਹੀ ਸਹਿਮੇ ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੋਬਾਇਲ ਰਿਪੇਅਰ ਦਾ ਇੱਕ ਪਿੰਡ ਵਿੱਚ ਕਿਸੇ ਦੁਕਾਨ ਪਰ ਕੰਮ ਕਰਦਾ ਹੈ। 

ਪੀੜਤ ਅਨੁਸਾਰ ਉਸ ਦੇ ਫੋਨ ਪਰ ਗਰਾਇਂਡਰ ਐਪ ਪਰ ਇੱਕ ਲਵਲੀ ਨਾਮ ਦੀ ਪ੍ਰੋਫਾਇਲ ਤੇ ਹੈਲੋ ਦਾ ਮੈਸਿੰਜ ਆਇਆ । ਤਾਂ ਮੈ ਵੀ ਮੈਸਿਜ ਕੀਤਾ ਕਿ ਹਾਂ ਜੀ ਤੁਸੀਂ ਕੌਣ ਹੋ ਤਾਂ ਫਿਰ ਲਵਲੀ ਨਾਮ ਦੀ ਪ੍ਰੋਫਾਇਲ ਤੋ ਇੱਕ ਵੀਡੀਓ ਕਾਲ ਮੇਰੇ ਫੋਨ ਪਰ ਆਈ। ਜਿਸ ਪਰ ਇੱਕ ਲੇਡੀ ਨੇ ਉਸ ਨੂੰ ਕਿਹਾ ਕਿ ਮੈ ਇੱਕਲੀ ਘਰ ਹਾਂ ਤੁਸੀ ਮੇਰੇ ਘਰ ਆ ਜਾਉ ਤੇ ਮੈਨੂੰ ਆਪਣਾ ਇੱਕ ਫੋਨ ਨੰਬਰ 9877-,,,,,,,,,,,,347 ਭੇਜ ਕਿ ਕਿਹਾ ਮੈਨੂੰ ਇਸ ਫੋਨ ਪਰ ਕਾਲ ਕਰੋ ਤਾ ਮੈ ਉਸ ਫੋਨ ਪਰ ਪਹਿਲਾਂ ਹੈਲੋ ਦਾ ਮੈਸਿਜ ਭੇਜਿਆ ਮੈਨੂੰ ਬੈਕ ਮੈਸਿਜ ਹੈਲੋ ਦਾ ਆਇਆ, ਫਿਰ ਮੈਂ ਉਸ ਫੋਨ ਪਰ ਵਟਸ ਐਪ ਪਰ ਵੀਡੀਓ ਕਾਲ ਲਗਾ ਲਈ। ਜਿਸ ਪਰ ਔਰਤ ਮੇਰੇ ਨਾਲ ਗੱਲਾਂ ਕਰਨ ਲੱਗ ਪਈ। ਜਿਸ ਨੇ ਕਿਹਾ ਕਿ ਮੈਂ ਇੱਕਲੀ ਘਰ ਵਿੱਚ ਹਾਂ। ਉਸ ਨੇ ਮੈਨੂੰ ਆਪਣੇ ਘਰ ਦੀ ਲੁਕੇਸਨ ਸੇਖਾ ਰੋਡ ਗਲੀ ਨੰਬਰ 4 ਨੇੜੇ ਮੋਰਾਂ ਵਾਲੀ ਪਹੁ ਦੱਸੀ ਤਾਂ, ਉਹ ਉਸ ਦੇ ਬਹਿਕਾਵੇ ਵਿੱਚ ਆ ਕੇ ਉਸ ਔਰਤ ਦੇ ਘਰ ਚਲਾ ਗਿਆ ਸੀ। ਤਾਂ ਘਰ ਵਿੱਚ ਉਹ ਇੱਕ ਇੱਕਲੀ ਔਰਤ ਹੀ ਮਿਲੀ। ਉਹ ਕਮਰੇ ਵਿਚ ਬਿਠਾ ਕੇ ਉਸ ਲਈ ਪਾਣੀ ਦਾ ਗਿਲਾਸ ਲੈ ਕੇ ਆਈ ਤਾਂ ਇੰਨੇਂ ਵਿੱਚ ਹੀ ਉਸ ਘਰ ਵਿੱਚ ਤਿੰਨ ਲੜਕੇ ਆ ਗਏ। ਜਿਨ੍ਹਾਂ ਨੇ ਆਉਣ ਸਾਰ ਹੀ, ਝਪਟ ਮਾਰ ਕੇ ਮੇਰਾ ਮੋਬਾਇਲ ਫੋਨ ਖੋਹ ਲਿਆ ਅਤੇ ਕਿਹਾ ਕਿ ਜਾਂ ਤਾਂ ਸਾਨੂੰ ਇੱਕ ਲੱਖ ਰੁਪਏ ਦੇ ਦਿਉ ,ਨਹੀ ਤਾਂ ਅਸੀਂ ਤੇਰੀ ਨੰਗਾ ਕਰਕੇ ਵੀਡੀਓ ਬਣਾ ਕੇ ਨੈਟ ਪਰ ਪਾ ਦੇਵਾਗੇ। ਤਾਂ ਮੈਂ ਕਿਹਾ ਕਿ ਮੈਂ ਤਾਂ ਦਿਹਾੜੀਦਾਰ ਆਦਮੀ ਹਾਂ ਮੇਰੇ ਪਾਸ ਇੰਨੇਂ ਰੁਪਏ ਨਹੀ ਹਨ। ਮੈਂ ਪੈਸੇ ਨਹੀਂ ਦੇ ਸਕਦਾ। ਇਹ ਸੁਣਦਿਆਂ ਹੀ ਉਹ ਇਕੱਠੇ ਹੋ ਕੇ ਮੇਰੀ ਲੋਅਰ ਉਤਾਰ ਕੇ ਨੰਗਾ ਕਰਨ ਲੱਗੇ ਤੇ ਇੱਕ ਜਾਣਾ ਮੇਰੀ ਵੀਡੀਉ ਬਨਾਉਣ ਲੱਗ ਪਿਆ ਤਾਂ ਇਤਨੇ ਵਿੱਚ ਹੀ ਮੈਂ , ਉੱਥੋਂ ਮੌਕਾ ਪਾ ਕੇ ਬਾਹਰ ਭੱਜ ਗਿਆ।
ਸਾਰੇ ਦੋਸ਼ੀਆਂ ਨੇ ਮੈਨੂੰ ਭੱਜੇ ਜਾਂਦੇ ਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਤੇਰੀ ਵੀਡਿਓ ਬਣਾ ਲਈ ਹੈ। ਅਸੀਂ ਇਹ ਨੈਟ ਤੇ ਪਾਵਾਂਗੇ ਨਹੀਂ ਤਾਂ ਇੱਕ ਲੱਖ ਰੁਪਇਆ ਸਾਨੂੰ ਦੇ ਜਾਵੀਂ। ਅਸੀਂ ਤੇਰੇ ਵਰਗੇ ਹੋਰ ਵੀ ਕਈਆਂ ਨਾਲ ਪਹਿਲਾਂ ਵੀ ਅਜਿਹਾ ਬਹੁਤ ਕੁਝ ਕੀਤਾ ਹੈ। ਤਾਂ ਮੈਂ ਮੌਕਾ ਤੋਂ ਭੱਜ ਗਿਆ ਸੀ ਤੇ ਸਦਮੇ ਵਿੱਚ ਆ ਗਿਆ ਇਸ ਕਰਕੇ ਰਾਤ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ।
ਆਖਿਰ ਉਸ ਨੇ ਇਹ ਸਾਰੀ ਘਟਨਾ ਆਪਣੇ ਦੋਸਤ ਨੂੰ ਦੱਸੀ , ਅਸੀਂ ਦੋਵਾਂ ਨੇ ਹੌਸਲਾ ਕਰਕੇ, ਸਾਰੀ ਘਟਨਾ ਪੁਲਿਸ ਨੂੰ ਦੱਸ ਦਿੱਤੀ। ਐਸ ਐਚ ਓ ਚਰਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਦੇ ਬਿਆਨ ਦੇ ਆਧਾਰ ਪਰ, ਦੋਸ਼ੀਆਂ ਜਸਵੀਰ ਕੌਰ ਪਤਨੀ ਨਛੱਤਰ ਸਿੰਘ, ਵਾਸੀ ਬਰਨਾਲਾ, ਹਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਪਿਲ ਪੈਲਸ ਦੀ ਬੈਕ ਸਾਈਡ ਬਰਨਾਲਾ, ਹਰਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਦੀਪਾ ਪੁੱਤਰ ਨਿੰਦਰ ਮਿਸਤਰੀ ਵਾਸੀਅਨ ਗਲੀ ਨੰਬਰ 5 ਬਰਨਾਲਾ ਦੇ ਖ਼ਿਲਾਫ਼ u/s 303(2), 308(2) ,351(2),62(2) Ps city Barnala ਦਰਜ ਕਰਕੇ ਇੱਕ ਔਰਤ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਇਕ ਹੋਰ ਦੋਸ਼ੀ ਦੀਪਾ ਨੂੰ ਵੀ ਜਲਦ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ। ਐਸ ਐਚ ਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗ੍ਰੈਂਡਰ ਐਪ ਤੇ ਅਜਿਹੀਆਂ ਹੋਰ ਐਪਸ ਤੇ ਠੱਗਾਂ ਵੱਲੋਂ ਵਿਛਾਏ ਜਾਲ ਤੋਂ ਸਾਵਧਾਨ ਰਹਿਣ, ਜੇਕਰ ਕਿਸੇ ਵੀ ਵਿਅਕਤੀ ਨਾਲ ਕੋਈ ਅਜਿਹਾ ਘਟਨਾਕ੍ਰਮ ਵਾਪਰਦਾ ਹੈ, ਤਾਂ ਉਹ ਬਲੈਕਮੇਲ ਹੋਣ ਦੀ ਬਜਾਏ ਪੁਲਿਸ ਨੂੰ ਸ਼ਿਕਾਇਤ ਕਰਨ, ਅਜਿਹੇ ਕਿਸੇ ਵੀ ਗਿਰੋਹ ਨੂੰ ਬਖਸ਼ਿਆ ਨਹੀਂ ਜਾਵੇਗਾ।