ਭਲਕੇ..ਤੋਂ ਸ਼ੁਰੂ ਹੋਓ ਨਸ਼ਾ ਮੁਕਤੀ ਯਾਤਰਾ , ਕੀ ਹੈ ਯਾਤਰਾ ਦੇ ਪਿੰਡਾਂ ਦਾ ਰੂਟ…

Advertisement
Spread information

ਨਸ਼ਾ ਮੁਕਤੀ ਯਾਤਰਾ ਦੀ ਸਫਲਤਾ ਲਈ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਜ਼ਰੂਰੀ-ਡਿਪਟੀ ਕਮਿਸ਼ਨਰ

ਰਘਵੀਰ ਹੈਪੀ, ਬਰਨਾਲਾ 6 ਮਈ 2025
      ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਨਸ਼ਿਆਂ ਦੇ ਜੜ੍ਹੋਂ ਖਾਤਮੇ ਲਈ ਪਿੰਡ ਅਤੇ ਵਾਰਡ ਦੇ ਪਹਿਰੇਦਾਰ ਦੇ ਰੂਪ ਵਿੱਚ ਨਸ਼ਾ ਵਿਰੋਧੀ ਜੰਗ ਦੀ ਅੱਜ ਤੋਂ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਨਸ਼ਿਆਂ ਦੇ ਖਿਲਾਫ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਸਮਾਜ ਨੂੰ ਨਸ਼ਾ ਰਹਿਤ ਬਣਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ ਹੈ।                                 
      ਉਨ੍ਹਾਂ ਜ਼ਿਲ੍ਹੇ ਵਿਚ ਨਸ਼ਾ ਮੁਕਤੀ ਯਾਤਰਾ ਦੇ ਸ਼ਡਿਊਲ ਬਾਰੇ ਦੱਸਿਆ ਕਿ 7 ਮਈ 2025 ਨੂੰ ਬਰਨਾਲਾ ਹਲਕੇ ਦੇ ਪਿੰਡ ਝਲੂਰ, ਸੇਖਾ ਅਤੇ ਫਰਵਾਹੀ , ਹਲਕਾ ਭਦੌੜ ਦੇ ਪਿੰਡ ਦੀਪਗੜ੍ਹ, ਮਜੂਕੇ ਅਤੇ ਅਲਕੜਾ, ਹਲਕਾ ਮਹਿਲ ਕਲਾਂ ਦੇ ਪਿੰਡ ਕੁਤਬਾ, ਨਿਹਾਲੂਵਾਲ ਅਤੇ ਗੰਗੋਹਰ ਵਿਖੇ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ।
      ਇਸੇ ਤਰ੍ਹਾਂ 8 ਮਈ 2025 ਹਲਕਾ ਬਰਨਾਲਾ ਦੇ ਪਿੰਡ ਉਪਲੀ, ਦਾਨਗ੍ਹੜ, ਭੱਠਲਾਂ, ਹਲਕਾ ਭਦੌੜ ਦੇ ਪਿੰਡ ਤਲਵੰਡੀ, ਖਰੜ ਸਿੰਘ ਵਾਲਾ (ਬੀਹਲੀ), ਭਦੌੜ ਪਿੰਡ ਅਤੇ ਹਲਕਾ ਮਹਿਲ ਕਲਾਂ ਦੇ ਪਿੰਡ ਲੋਹਗੜ੍ਹ, ਛਾਪਾ ਅਤੇ ਪੰਡੋਰੀ ਵਿਖੇ ਨਸ਼ਾ ਮੁਕਤੀ ਯਾਤਰਾ ਕੱੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ 9 ਮਈ 2025 ਨੂੰ ਹਲਕਾ ਬਰਨਾਲਾ ਦੇ ਪਿੰਡ ਖੁਡੀ ਕਲਾਂ, ਜੋਧਪੁਰ, ਪੱਤੀ ਸੇਖਵਾਂ, ਹਲਕਾ ਭਦੌੜ ਦੇ ਭਦੌੜ ਵਾਰਡ ਨੰ. 1, ਪਿੰਡ ਜੰਗੀਆਨਾ, ਛੰਨਾ ਗੁਲਾਬ ਸਿੰਘ ਵਾਲਾ, ਹਲਕਾ ਮਹਿਲ ਕਲਾਂ ਦੇ ਪਿੰਡ ਛਿਨੀਵਾਲ ਕਲਾਂ, ਮਹਿਲ ਕਲਾਂ ਸੌਧੇ, ਮਹਿਲ ਖੁਰਦ ਵਿਖੇੇ ਯਾਤਰਾ ਕੱਢੀ ਜਾਵੇਗੀ।
       ਇਸ ਤੋਂ ਬਾਅਦ 10 ਮਈ ਨੁੂੰ ਹਲਕਾ ਬਰਨਾਲਾ ਦੇ ਪਿੰਡ ਭੱਦਲਵਡ, ਅਮਲਾ ਸਿੰਘ ਵਾਲਾ, ਕਰਮਗੜ੍ਹ, ਹਲਕਾ ਭਦੌੜ ਦੇ ਪਿੰਡ ਨੈਣੇਵਾਲ, ਬੱਲੋਕੇ, ਮੌੜ ਮਕਸੂਤਾ ਵਿਖੇ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ 11 ਮਈ 2025 ਨੂੰ ਹਲਕਾ ਬਰਨਾਲਾ ਦੇ ਧਨੌਲਾ ਵਾਰਡ ਨੰ. 1 ਤੋਂ 11 ਤੱਕ, ਹਲਕਾ ਭਦੌੜ ਦੇ ਪਿੰਡ ਸਹਿਣਾ, ਬੁਰਜਫਤਿਗੜ੍ਹ, ਮੌੜਨਾਭਾ ਵਿਖੇ ਯਾਤਰਾ ਕੱਢੀ ਜਾਵੇਗੀ।
      ਇਸੇ ਤਰ੍ਹਾਂ 12 ਮਈ 2025 ਨੂੰ ਬਲਾਕ ਬਰਨਾਲਾ ਦੇ ਪਿੰਡ ਬਡਬਰ, ਹਰੀਗੜ੍ਹ, ਭੂਰੇ, ਬਲਾਕ ਭਦੌੜ ਦੇ ਪਿੰਡ ਜਗਜੀਤਪੁਰਾਂ, ਭਗਤਪੁਰਾਂ, ਸੁਖਪੁਰਾਂ, ਬਲਾਕ ਮਹਿਲ ਕਲਾਂ ਦੇ ਪਿੰਡ ਮਨਾਲ, ਗੁੰਮਟੀ, ਹਮੀਦੀ ਵਿਖੇ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 13 ਮਈ 2025 ਨੂੰ ਹਲਕਾ ਬਰਨਾਲਾ ਦੇ ਪਿੰਡ ਰਾਜਗੜ੍ਹ, ਕੱਟੂ, ਭੈਣੀਮਹਿਰਾਜ, ਹਲਕਾ ਭਦੌੜ ਦੇ ਪਿੰਡ ਢਿੱਲਵਾਂ, ਜੈਮਲ ਸਿੰਘ ਵਾਲਾ, ਦਰਾਜ ਵਿਖੇ ਯਾਤਰਾ ਕੱਢੀ ਜਾਵੇਗੀ।
       ਉਨ੍ਹਾਂ ਦੱਸਿਆ ਕਿ 14 ਮਈ 2025 ਨੁੰ ਹਲਕਾ ਬਰਨਾਲਾ ਦੇ ਹੰਡਿਆਇਆ ਵਾਰਡ ਨੰ. 1 ਤੋਂ 13 ਤੱਕ, ਧਨੌਲਾ ਖੁਰਦ, ਹਲਕਾ ਭਦੌੜ ਦੇ ਪਿੰਡ ਖੁੱਡੀਖੁਰਦ, ਘੁੰਨਸ, ਮਹਿਤਾ ਵਿਖੇ ਯਾਤਰਾ ਕਰਵਾਈ  ਜਾਵੇਗੀ। ਇਸੇ ਤਰ੍ਹਾਂ 15 ਮਈ 2025 ਨੂੰ ਹਲਕਾ ਬਰਨਾਲਾ ਦੇ ਪਿੰਡ ਠੂਲੇਵਾਲ, ਨੰਗਲ, ਸੰਗੇੜਾ ਵਾਰਡ ਨੰ. 1 ਅਤੇ 2, ਹਲਕਾ ਭਦੌੜ ਦੇ ਤਪਾ ਵਾਰਡ ਨੰ. 1, ਤਾਜੋਕੇ, ਦਰਾਕਾ ਵਿਖੇ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ।

Advertisement
Advertisement
Advertisement
Advertisement
error: Content is protected !!