DC ਨੇ ਆਹ ਕਰ ਦਿੱਤੀਆਂ ਭਲਕ ਲਈ ਹਦਾਇਤਾਂ ਜਾਰੀ,,,,

Advertisement
Spread information

ਘੜੀ ਦੀ ਸੂਈ ਨੇ 8 ਨੂੰ ਛੋਹਿਆ ਤਾਂ ਬੁਝਾ ਦਿਓ ਬੱਤੀਆਂ

8 ਵਜੇ ਤੋਂ ਬਰਨਾਲਾ ਸ਼ਹਿਰ ‘ਚ ਹੋਵੇਗਾ ਬਲੈਕ ਆਊਟ

ਡੀਸੀ ਨੇ ਕਿਹਾ,ਇਹ ਅਭਿਆਸ ਹੈ, ਡਰਨ ਦੀ ਲੋੜ ਨਹੀਂ

ਹਰਿੰਦਰ ਨਿੱਕਾ, ਬਰਨਾਲਾ 6 ਮਈ 2025
    ਭਾਰਤ ਅਤੇ ਪਾਕਿਸਤਾਨ ਦਰਮਿਆਨ ਲਗਾਤਾਰ ਵੱਧ ਰਹੇ ਤਣਾਅ ਦਾ ਅਸਰ ਹੁਣ ਭਲਕੇ ਤੋਂ ਲੋਕਾਂ ਦੇ ਜਨਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ, ਬੇਸ਼ੱਕ ਇਹ ਜੰਗ ਦਾ ਐਲਾਨ ਤਾਂ ਨਹੀਂ,ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਉੱਤੇ ਜੰਗ ਦੇ ਸੰਭਾਵੀ ਹਾਲਤ ਦੇ ਮੱਦੇਨਜ਼ਰ, ਲੋਕਾਂ ਨੂੰ ਅਭਿਆਸ ਕਰਵਾਇਆ ਜਾ ਰਿਹਾ ਹੈ ਕਿ ਜੇਕਰ ਜੰਗ ਸ਼ੁਰੂ ਹੁੰਦੀ ਹੈ ਤਾਂ ਲੋਕਾਂ ਨੇ ਕਦੋਂ ਅਤੇ ਕੀ ਕਰਨਾ ਹੈ।         ਇਸ ਸਬੰਧੀ ਮੀਡੀਆ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਦੇ ਤੌਰ ‘ਤੇ ਕੱਲ ਸ਼ਾਮ 8 ਵਜੇ ਸਾਇਰਨ ਵੱਜੇਗਾ ਅਤੇ ਸ਼ਹਿਰ’ ਚ ਬਲੈਕ ਆਊਟ ਸ਼ੁਰੂ ਹੋ ਜਾਵੇਗਾ।
    ਉਨ੍ਹਾਂ ਕਿਹਾ ਕਿ ਭਲਕੇ ਬੁੱਧਵਾਰ ਜਾਂ ਉਸ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਚ ਬੱਤੀਆਂ ਬੁਝਾ ਦੇਣ ਅਤੇ ਆਪੋ- ਆਪਣੇ ਇਨਵਰਟਰ ਅਤੇ ਜਨਰੇਟਰ ਵੀ ਬੰਦ ਰੱਖਣ।    ਇਸ ਦੌਰਾਨ ਸਟਰੀਟ ਲਾਈਟਾਂ ਵੀ ਬੰਦ ਰਹਿਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਵਾਸੀ ਇਸ ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ।
    ਉਨ੍ਹਾਂ ਦੱਸਿਆ ਕਿ ਸਾਇਰਨ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਕਾਰਜਸ਼ੀਲਤਾ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
    ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ‘ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ।
    ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਅਤੇ ਡਰਾਈਵਿੰਗ ਵੀ ਨਾ ਕਰਨ। ਲੋਕ ਆਪਣੇ ਘਰਾਂ ਵਿਚ ਹੀ ਰਹਿਣ।
Advertisement
Advertisement
Advertisement
Advertisement
error: Content is protected !!