32ਵਾਂ ਕੌਮੀ ਸੜਕ ਸੁਰੱਖਿਆ ਮਹੀਨਾ- ਭਵਾਨੀਗੜ ਟਰੱਕ ਯੂਨੀਅਨ ਵਿਖੇ ਡਾਕਟਰੀ ਟੀਮ ਨੇ ਡਰਾਈਵਰਾਂ ਦੀ ਅੱਖਾਂ ਦੀ ਕੀਤੀ ਮੁਫਤ ਜਾਂਚ

Advertisement
Spread information

ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਸੁਰੱਖਿਅਤ ਵਾਹਨ ਚਲਾਉਣ ਦੀ ਅਪੀਲ


ਰਿੰਕੂ ਝਨੇੜੀ , ਸੰਗਰੂਰ, 11 ਫਰਵਰੀ:2021
        32ਵੇਂ ਕੌਮੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਸ੍ਰੀ ਕਰਨਬੀਰ ਸਿੰਘ ਛੀਨਾ ਸਕੱਤਰ ਟਰਾਂਸਪੋਰਟ ਅਥਾਰਟੀ ਦੀ ਅਗਵਾਈ ਹੇਠ ਟਰੱਕ ਯੂਨੀਅਨ ਭਵਾਨੀਗੜ ਮਾਹਿਰ ਡਾਕਟਰਾਂ ਵੱਲੋਂ ਡਰਾਈਵਰਾਂ ਦੀ ਅੱਖਾਂ ਦੀ  ਮੁਫ਼ਤ ਜਾਂਚ ਕੀਤੀ ਗਈ।
        ਕੈਂਪ ਦੌਰਾਨ ਸ੍ਰ. ਕਰਨਬੀਰ ਸਿੰਘ ਛੀਨਾ ਨੇ ਸਮੂਹ ਟਰੱਕ ਡਰਾਈਵਰਾਂ ਨੰੂ ਸਮੇਂ ਸਮੇਂ ਸਿਹਤ ਜਾਂਚ ਦੇ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਨਸ਼ਿਆਂ ਦਾ ਅਤੇ ਡਰਾਈਵਰੀ ਦਾ ਕੋਈ ਮੇਲ ਨਹੀ ਹੈ, ਜਿਸਨੰੂ ਹਮੇਸ਼ਾਂ ਧਿਆਨ ’ਚ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਰੇਕ ਵਾਹਨ ਚਾਲਕ ਦੀ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਗੱਡੀਆਂ ਦੇ ਕਾਗਜਾਤ ਪੂਰੇ ਰੱਖੇ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਵੇ।
        ਸ੍ਰੀ ਛੀਨਾ ਨੇ ਕਿਹਾ ਵਾਹਨਾਂ ਦੇ ਪਿੱਛੇ ਚਮਕਦਾਰ ਰਿਫਲੈਕਟਰ ਲਗਾਉਣਾ ਅਤਿ ਜਰੂਰੀ ਹੈ, ਤਾਂ ਜੋ ਰਾਤ ਵੇਲੇ ਰਿਫਲੈਕਟਰ ਦੇ ਚਮਕਣ ਨਾਲ ਦੂਰੋਂ ਆਉਦੀ ਗੱਡੀ ਦਾ ਪਤਾ ਲੱਗ ਸਕੇ। ਉਨਾਂ ਦੱਸਿਆ ਕਿ ਆਮ ਤੌਰ ਤੇ ਪਹਿਲਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਜਾਂਦਾ ਸੀ ਪਰ ਹੁਣ ਇਹ ਇੱਕ ਮਹੀਨੇ ਚੱਲਣ ਵਾਲਾ ਅਭਿਆਨ ਹੈ ਜੋ ਕਿ 18 ਜਨਵਰੀ ਤੋਂ ਸ਼ੁਰੂ ਹੋਇਆ ਅਤੇ 17 ਫਰਵਰੀ ਤਕ  ਜਾਰੀ ਰਹੇਗਾ।

Advertisement
Advertisement
Advertisement
Advertisement
Advertisement
error: Content is protected !!