Police ਨੇ ਫੜ੍ਹੇ, ਰਾਹਗੀਰਾਂ ਨੂੰ ਲੁੱਟਣ ਵਾਲੇ 2 ਜਣੇ

Advertisement
Spread information

3 ਮੋਬਾਇਲ ਫੋਨ ਅਤੇ ਮੋਟਰਸਾਈਕਲ ਬਰਾਮਦ 

ਰਘਬੀਰ ਹੈਪੀ, ਬਰਨਾਲਾ  12 ਮਈ 2025
    ਪੁਲਿਸ ਚੌਂਕੀ ਹੰਡਿਆਇਆ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚ ਸ਼ਾਮਿਲ ਦੋ ਲੁਟੇਰਿਆਂ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ 3 ਮੋਬਾਇਲ ਫੋਨ ਅਤੇ ਸਪਲੈਂਡਰ ਮੋਟਰ ਸਾਈਕਲ ਬਰਾਮਦ ਕੀਤਾ ਹੈ।   ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ  11 ਮਈ 2025 ਨੂੰ ਸ:ਥ ਬੂਟਾ ਸਿੰਘ 754/ਬਰ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸੰਬੰਧ ਵਿੱਚ ਨੇੜੇ ਯੱਕਾਖਾਨਾ ਚੌਕ ਹੰਡਿਆਇਆ ਮੌਜੂਦ ਸੀ ਤਾਂ ਸ:ਥ ਬੂਟਾ ਸਿੰਘ ਨੇ ਮੁਖ਼ਬਰ ਖਾਸ ਦੀ ਇਤਲਾਹ ਤੇ ਪ੍ਰਗਟ ਸਿੰਘ ਉਰਫ ਗੋਸ਼ਾ ਪੁੱਤਰ ਸੁਖਪਾਲ ਸਿੰਘ ਉਰਫ ਗੋਪੀ, ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਸਮਸ਼ੇਰ ਸਿੰਘ ਵਾਸੀਆਨ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਦੇ ਖਿਲਾਫ ਮੁਕੱਦਮਾ ਧਾਰਾ 304,317(2) ,112 ਬੀਐੱਨਐੱਸ  ਦਰਜ ਰਜਿਸਟਰ ਕਰਵਾ ਕੇ ਦੋਸੀਆਨ ਉਕਤਾਨ ਨੂੰ ਲਿੰਕ ਰੋਡ ਹੰਡਿਆਇਆ ਤੋਂ ਧਨੌਲਾ ਬਾਹੱਦ ਹੰਡਿਆਇਆ ਤੋ ਕਾਬੂ ਕਰਕੇ ਉਨਾ ਦੇ ਕਬਜ਼ੇ ਵਿੱਚੋਂ ਵੱਖ- ਵੱਖ ਕੰਪਨੀਆ ਦੇ 3 ਮੋਬਾਇਲ ਫੋਨ ਅਤੇ ਇੱਕ ਮੋਟਰਸਾਇਕਲ ਮਾਰਕਾ ਸਪਲੈਂਡਰ ਪੀਬੀ 10 ਜੀਨੀ 1783 ਬ੍ਰਾਮਦ ਹੋਣ ਪਰ ਉੱਕਤ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਨੌਜਵਾਨ ਰਾਹ ਜਾਂਦੇ ਲੋਕਾਂ ਤੋਂ ਮੋਬਾਇਲ ਆਦਿ ਲੁੱਟ – ਖੋਹ ਕਰਦੇ ਸਨ, ਜਿੰਨਾਂ ਦੀਆਂ ਵਾਰਦਾਤਾਂ ਤੋਂ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਸਨ ਅਤੇ ਕਾਫੀ ਲੋਕਾਂ ਦੀਆਂ ਸ਼ਿਕਾਇਤਾਂ ਸਨ।
Advertisement
Advertisement
Advertisement
Advertisement
error: Content is protected !!