ਵੱਖ ਵੱਖ ਖੇਡਾਂ ਲਈ 160 ਖਿਡਾਰੀਆਂ ਨੇ ਲਿਆ ਭਾਗ-: ਜ਼ਿਲਾ ਖੇਡ ਅਫਸਰ
ਰਘਵੀਰ ਹੈਪੀ , ਬਰਨਾਲਾ, 11 ਫਰਵਰੀ 2021
ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2021-22 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਵਿਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਮਿਤੀ 11-02-2021 ਅਤੇ 12-02-2021 ਨੂੰ ਅਥਲੈਟਿਕ, ਬਾਕਸਿੰਗ, ਫੁੱਟਬਾਲ, ਟੇਬਲ-ਟੈਨਿਸ, ਵੇਟਲਿਫਟਿੰਗ ਅਤੇ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਵਾਲੀਬਾਲ ਗੇਮ ਦੇ ਚੋਣ ਟਰਾਇਲ ਕਰਾਉਣੇ ਤੈਅ ਹੋਏ ਹਨ।ਇਸ ਬਾਰੇ ਜਾਣਕਾਰੀ ਦਿੰੰਦੇ ਹੋਏ ਜ਼ਿਲਾ ਖੇਡ ਅਫਸਰ ਬਰਨਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਵੱਖ ਵੱਖ ਖੇਡਾਂ ਦੇ ਅਤੇ ਵਾਲੀਬਾਲ ਦੇ ਟਰਾਇਲ ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਕਰਵਾਏ ਗਏ। ਇਨਾਂ ਟਰਾਇਲਾਂ ਨੂੰ ਕਰਾਉਣ ਲਈ ਸਬੰਧਤ ਗੇਮ ਦੇ ਕੋਚਾਂ ਵੱਲੋਂ ਪਹਿਲਾਂ ਖਿਡਾਰੀ/ਖਿਡਾਰਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਉਸ ਉਪਰੰਤ ਟਰਾਇਲ ਲਏ ਗਏ। ਇਨਾਂ ਟਰਾਇਲਾਂ ਵਿੱਚ ਅਥਲੈਟਿਕ, ਬਾਕਸਿੰਗ, ਫੁੱਟਬਾਲ, ਟੇਬਲ ਟੈਨਿਸ, ਵੇਟਲਿਫਟਿੰਗ ਅਤੇ ਵਾਲੀਬਾਲ ਖੇਡਾਂ ਲਈ ਕੁੱਲ 160 ਖਿਡਾਰੀਆਂ ਨੇ ਭਾਗ ਲਿਆ।
ਇਸ ਮੌਕੇ ਜਸਪ੍ਰੀਤ ਸਿੰਘ, ਜੂਨੀਅਰ ਅਥਲੈਟਿਕ ਕੋਚ, ਗੁਰਵਿੰਦਰ ਕੌਰ, ਜੂਨੀਅਰ ਵੇਟਲਿਫਟਿੰਗ ਕੋਚ, ਮਨਪ੍ਰੀਤ ਸਿੰਘ, ਜੂਨੀਅਰ ਵਾਲੀਬਾਲ ਕੋਚ, ਬਰਿੰਦਰਜੀਤ ਕੌਰ, ਟੇਬਲ-ਟੈਨਿਸ ਕੋਚ, ਬਲਜਿੰਦਰ ਸਿੰਘ, ਫੁੱਟਬਾਲ ਫਿਜ਼ੀਕਲ ਲੈਕਚਰਾਰ, ਜੀਐਸਐਸਐਸ ਹਰੀਗੜ, ਹਰਮਿੰਦਰ ਕੌਰ, ਅਕਾਊਂਟੈਟ ਅਤੇ ਸਾਹਿਲ ਕੁਮਾਰ ਸ਼ਾਮਲ ਹੋਏ।