ਤੂੰ ਮੇਰੇ ਨਾਲ ਧੋਖਾ ਕਰਦੀ ਐਂ ,ਕਹਿੰਦਿਆਂ ਗਲ ਤੇ ਮਾਰਿਆ ਚਾਕੂ,,,

Advertisement
Spread information

ਗੰਭਰ ਹਾਲਤ ਵਿੱਚ ਹਸਪਤਾਲ ਭਰਤੀ,  ਕੇਸ ਦਰਜ਼,ਦੋਸ਼ੀ ਕਾਬੂ


ਹਰਿੰਦਰ ਨਿੱਕਾ  ,ਬਰਨਾਲਾ 2 ਦਸੰਬਰ 2020

            ਇੱਕ ਔਰਤ ਨੂੰ ਸ਼ਹਿਰ ਤੋਂ ਬਾਹਰ ਬਾਹਰ ਸੁੰਨਸਾਨ ਇਲਾਕੇ ਵਿੱਚ ਲਿਜਾ ਕੇ ਚਾਕੂ ਨਾਲ ਜਾਨ ਤੋਂ ਮਾਰ ਦੇਣ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ‘ਚ ਜੇਰ-ਏ-ਇਲਾਜ ਕ੍ਰਿਸ਼ਨਾ ਦੇਵੀ ਪਤਨੀ ਕੁਲਦੀਪ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਨੇ ਦੱਸਿਆ ਕਿ ਦੀਪਕ ਉਰਫ ਕੁਲਦੀਪ ਸਿੰਘ ਵਾਸੀ ਗਲੀ ਨੰਬਰ 4 ਸੇਖਾ ਰੋਡ ਬਰਨਾਲਾ , ਉਸਨੂੰ 1 ਦਸੰਬਰ ਨੂੰ ਖੁੱਡੀ ਰੋਡ ਬਾਈਪਾਸ ਨੇੜੇ ਪੁਲ ਸੂਆ ਕੋਲ ਲੈ ਗਿਆ। ਦੀਪਕ ਨੇ ਕਿਹਾ ਕਿ ਤੂੰ ਮੇਰੇ ਨਾਲ ਧੋਖਾ ਕਰਦੀ ਹੈ। ਇੱਨ੍ਹਾਂ ਕਹਿੰਦਿਆਂ ਹੀ ਦੀਪਕ ਨੇ ਆਪਣੇ ਹੱਥ ਵਿੱਚ ਫੜ੍ਹੇ ਚਾਕੂ ਦਾ ਵਾਰ ਉਸਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਗਲ ਤੇ ਕਰ ਦਿੱਤਾ। ਚਾਕੂ ਦੇ ਹਮਲੇ ਨਾਲ ਉਸਦੇ ਗਲੇ ਦਾ ਕਾਫੀ ਹਿੱਸਾ ਵੱਢਿਆ ਗਿਆ। ਜਖਮੀ ਹਾਲਤ ਵਿੱਚ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਤੋਂ ਥਾਣੇ ਪਹੁੰਚੀ ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਜਖਮੀ ਔਰਤ ਦੇ ਬਿਆਨ ਕਲਮਬੰਦ ਕਰਨ ਪਹੁੰਚੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਥਾਣਾ ਸਦਰ ਦੇ ਐਸ.ਐਚ.ਉ. ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਦੋਸ਼ੀ ਦੀਪਕ ਉਰਫ ਕੁਲਦੀਪ ਸਿੰਘ ਦੇ ਖਿਲਾਫ ਇਰਾਦਾ ਕਤਲ ਦੇ ਜੁਰਮ 307 ਆਈ.ਪੀ.ਸੀ. ਦੇ ਤਹਿਤ ਕੇਸ ਦਰਜ਼ ਕਰਕੇ, ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ ।

Advertisement

Advertisement
Advertisement
Advertisement
Advertisement
Advertisement
error: Content is protected !!