ਨਸ਼ੇ ਦੀ ੳਵਰਡੋਜ ਨਾਲ ਨੌਜਵਾਨ ਦੀ ਮੌਤ ਦਾ ਮਾਮਲਾ-  ਅਣਪਛਾਤੇ ਦੋਸ਼ੀ ਖਿਲਾਫ ਪਰਚਾ ਦਰਜ਼

Advertisement
Spread information

ਡੀਐਸਪੀ ਟਿਵਾਣਾ ਨੇ ਕਿਹਾ, ਦੋਸ਼ੀਆਂ ਦੀ ਪੈੜ ਲੱਭਣ ਲਈ ਤਫਤੀਸ਼ ਸ਼ੁਰੂ


ਹਰਿੰਦਰ ਨਿੱਕਾ ਬਰਨਾਲਾ 3 ਅਗਸਤ 2020

         ਨਸ਼ੇ ਦੀ ਉਵਰਡੋਜ ਨਾਲ ਸੰਘੇੜਾ ਪਿੰਡ ਦੇ ਕਰੀਬ 25 ਕੁ ਵਰ੍ਹਿਆਂ ਦੇ ਨੌਜਵਾਨ ਧੰਨਪਾਲ ਸਿੰਘ ਦੀ ਹੋਈ ਮੌਤ ਦੇ ਸਬੰਧ ਚ, ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ । ਇਹ ਜਾਣਕਾਰੀ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦਿੱਤੀ। ਉਨਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਅਨੁਸਾਰ 1 ਅਗਸਤ ਦੀ ਸ਼ਾਮ ਕਰੀਬ 4/5 ਵਜੇ ਅਣਪਛਾਤਾ ਵਿਅਕਤੀ ਆ ਕੇ ਕੋਈ ਖਾਣ ਵਾਲੀ ਨਸ਼ੀਲੀ ਚੀਜ ਦੇ ਕੇ ਚਲਾ ਗਿਆ। ਦੇਰ ਰਾਤ ਨੂੰ ਕਿਸੇ ਸਮੇਂ ਧੰਨਪਾਲ ਸਿੰਘ ਦੀ ਨਸ਼ੀਲੀ ਚੀਜ ਖਾਣ ਨਾਲ ਮੌਤ ਹੋ ਗਈ। ਟਿਵਾਣਾ ਨੇ ਕਿਹਾ ਕਿ ਬਲਵੀਰ ਸਿੰਘ ਦੇ ਬਿਆਨ ਦੇ ਅਧਾਰ ਤੇ ਅਣਪਛਾਤੇ ਖਿਲਾਫ ਅਧੀਨ ਜੁਰਮ 304 ਆਈਪੀਸੀ ਦੇ ਤਹਿਤ ਥਾਣਾ ਸਿਟੀ 1 ਵਿਖੇ ਐਫਆਈਆਰ ਦਰਜ਼ ਕਰਕੇ ਦੋਸ਼ੀ ਦੀ ਪੈੜ ਲੱਭਣ ਲਈ ਮਾਮਲੇ ਦੀ ਤਫਤੀਸ਼ ਏਐਸਆਈ ਕਮਲਜੀਤ ਸਿੰਘ ਨੂੰ ਸੌਂਪੀ ਗਈ ਹੈ। ਉਨਾਂ ਕਿਹਾ ਕਿ ਦੋਸ਼ੀ ਦੀ ਸ਼ਿਨਾਖਤ ਕਰਕੇ ਉਸ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ ਮਹਿਲ ਕਲਾਂ ਦੇ ਨੌਜਵਾਨ ਗਾਇਕ ਗਗਨਦੀਪ ਸਿੰਘ ਦੀ ਕੁਝ ਸਮਾਂ ਪਹਿਲਾ ਨਸ਼ੇ ਦੀ ਉਵਰਡੋਜ ਨਾਲ ਮੌਤ ਹੋ ਗਈ ਸੀ। ਪੁਲਿਸ ਨੇ ਇੱਕ ਵਾਰ ਤਾਂ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਅਧਾਰ ਤੇ ਪੁਲਿਸ ਨੇ 174 Crpc ਤਹਿਤ ਕਾਰਵਾਈ ਕਰਕੇ ਮਾਮਲਾ ਠੰਡੇ ਬਸਤੇ ਚ, ਪਾਉਣ ਦੀ ਕੋਸ਼ਿਸ਼ ਕੀਤੀ ਸੀ। ਪਰੰਤੂ ਨਸ਼ੇ ਦੀ ੳਵਰਡੋਜ ਦਾ ਮਾਮਲਾ ਮੀਡੀਆ ਚ, ਉਜਾਗਰ ਹੋਇਆ ਤਾਂ ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਹੀ ਮਹਿਲ ਕਲਾਂ ਦੇ ਹੀ ਰਹਿਣ ਵਾਲੇ ਕਥਿਤ ਨਸ਼ਾ ਤਸਕਰਾਂ ਖਿਲਾਫ ਕੇਸ ਦਰਜ਼ ਕਰਕੇ ਗਿਰਫਤਾਰ ਕਰਕੇ ਜੇਲ੍ਹ ਵੀ ਭੇਜ ਰੱਖਿਆ ਹੈ।

Advertisement
Advertisement
Advertisement
Advertisement
Advertisement
Advertisement
error: Content is protected !!