ਟ੍ਰਾਈਡੈਂਟ ਵਿਜ਼ਨ 2026: ਤਕਨੀਕੀ ਨਵੀਨਤਾ ਅਤੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਜਸ਼ਨ

Advertisement
Spread information

ਸੋਨੀਆ ਸੰਧੂ, ਚੰਡੀਗੜ੍ਹ 20 ਅਪ੍ਰੈਲ 2026
      ਟ੍ਰਾਈਡੈਂਟ ਗਰੁੱਪ ਨੇ ਆਪਣੇ ਸਾਰੇ ਮੁੱਖ ਸਥਾਨਾਂ ਤੇ ਸਾਲਾਨਾ ‘ਮਿਸ਼ਨ ਡੇ 2026’ ਮਨਾਇਆ। ਇਸ ਸਮਾਗਮ ਵਿੱਚ ਸਾਰੇ ਕਾਰੋਬਾਰੀ ਵਿਭਾਗਾਂ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਹੋਇਆੰ ਪ੍ਰਦਰਸ਼ਨ, ਉਦੇਸ਼ ਅਤੇ ਸਾਂਝੇ ਟੀਚਿਆਂ ਨੂੰ ਰੌਸ਼ਨ ਕੀਤਾ। ਇਹ ਸਾਲਾਨਾ ਮੰਚ ਕੰਪਨੀ ਦੀਆਂ ਰਣਨੀਤਿਕ ਤਰਜੀਹਾਂ ‘ਤੇ ਇਕਸਾਰਤਾ ਬਣਾਉਣ ਦੇ ਨਾਲ ਆਉਣ ਵਾਲੇ ਸਾਲ ਲਈ ਟੀਚਿਆਂ ਅਤੇ ਕਾਰਵਾਈ ਯੋਜਨਾਵਾਂ ਨੂੰ ਸਪੱਸ਼ਟ ਕਰਦਾ ਹੈ, ਜਿਸ ਨਾਲ ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਲਗਾਤਾਰ ਵਿਕਾਸ ਨੂੰ ਬਲ ਮਿਲਦਾ ਹੈ।
ਇਸ ਮੌਕੇ ‘ਤੇ ਯਾਰਨ, ਟਾਵਲ, ਸ਼ੀਟਿੰਗ, ਪੇਪਰ, ਕੈਮਿਕਲ ਅਤੇ ਐਨਰਜੀ ਵਰਗੇ ਖੇਤਰਾਂ ਵਿੱਚ ਕੁੱਲ 350 ਇਨਾਮ ਵੰਡੇ ਗਏ। ਇਹ ਸਨਮਾਨ ਉਨ੍ਹਾਂ ਵਿਅਕਤੀਆਂ ਅਤੇ ਟੀਮਾਂ ਨੂੰ ਦਿੱਤੇ ਗਏ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ, ਨਵੀਨਤਾ ਅਤੇ ਸਮਰਪਣ ਦਿਖਾਇਆ।
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ, ਸ਼੍ਰੀ ਰਾਜਿੰਦਰ ਗੁਪਤਾ ਨੇ ਇਸ ਮੌਕੇ ‘ਤੇ ਕਰਮਚਾਰੀਆਂ ਨੂੰ ਇੱਕ ਵਿਸ਼ੇਸ਼ ਤੌਰ ‘ਤੇ ਰਿਕਾਰਡ ਕੀਤੇ ਸੰਦੇਸ਼ ਰਾਹੀਂ ਸੰਬੋਧਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ, “ਮਿਸ਼ਨ ਡੇ ਸਾਡੀ ਲੰਬੇ ਸਮੇਂ ਦੀ ਦਿਸ਼ਾ ਨੂੰ ਦਰਸਾਉਂਦਾ ਹੈ। ਸਾਡਾ ਟੀਚਾ 33% ਕੰਪਾਉਂਡ ਐਨੁਅਲ ਗ੍ਰੋਥ ਰੇਟ (ਸੀ.ਏ.ਜੀ.ਆਰ.) ਹਾਸਲ ਕਰਨਾ, ਫ੍ਰੀ ਕੈਸ਼ ਫਲੋ ਨੂੰ ਮਜ਼ਬੂਤ ਕਰਨਾ ਅਤੇ ਗਲੋਬਲ ਪੱਧਰ ‘ਤੇ ਸ਼੍ਰੇਸ਼ਠਤਾ ਹਾਸਲ ਕਰਨੀ ਹੈ। ਲਾਗਤ ਸੁਧਾਰ ‘ਤੇ ਲਗਾਤਾਰ ਧਿਆਨ ਅਤੇ ਸਸਟੇਨੇਬਿਲਟੀ, ਆਟੋਮੇਸ਼ਨ ਅਤੇ ਏਆਈ-ਆਧਾਰਿਤ ਤਕਨੀਕਾਂ ਦੇ ਇਕੀਕਰਨ ਨਾਲ, ਅਸੀਂ ਇੱਕ ਹੋਰ ਕੁਸ਼ਲ ਸੰਸਥਾ ਦਾ ਨਿਰਮਾਣ ਕਰ ਰਹੇ ਹਾਂ—ਜੋ ਸੋਚ ਵਿੱਚ ਲਚਕੀਲੀ, ਕਾਰਗੁਜ਼ਾਰੀ ਵਿੱਚ ਫੁਰਤੀਲੀ ਅਤੇ ਭਵਿੱਖ ਦੇ ਮੌਕਿਆਂ ਲਈ ਪੂਰੀ ਤਰ੍ਹਾਂ ਤਿਆਰ ਹੈ।”
ਸਮਾਗਮ ਦੌਰਾਨ ਸੱਭਿਆਚਾਰਕ ਪ੍ਰਸਤੁਤੀਆਂ, ਸੰਗੀਤ ਅਤੇ ਕਰਮਚਾਰੀਆਂ ਵੱਲੋਂ ਕੀਤੀਆਂ ਨ੍ਰਿਤ ਪ੍ਰਸਤੁਤੀਆਂ ਨੇ ਮਾਹੌਲ ਨੂੰ ਹੋਰ ਰੌਣਕਮਈ ਬਣਾਇਆ। ਇਨ੍ਹਾਂ ਪ੍ਰਸਤੁਤੀਆਂ ਨੇ ਟੀਮਾਂ ਵਿਚਕਾਰ ਨਜ਼ਦੀਕੀਆਂ ਵਧਾਈਆਂ, ਉਤਸ਼ਾਹ ਪੈਦਾ ਕੀਤਾ ਅਤੇ ਸਾਂਝੇ ਮਾਣ ਦੀ ਭਾਵਨਾ ਨੂੰ ਮਜ਼ਬੂਤ ਕੀਤਾ, ਜੋ ਟ੍ਰਾਈਡੈਂਟ ਦੀ ਮਜ਼ਬੂਤ ਮਨੁੱਖ-ਕੇਂਦਰਿਤ ਸੰਸਕ੍ਰਿਤੀ ਨੂੰ ਦਰਸਾਉਂਦਾ ਹੈ।

Advertisement
Advertisement
Advertisement
Advertisement
error: Content is protected !!