ਧੀਆਂ ‘ਤੇ ਕਹਿਰ..! ਨਵਾਬ ਨੇ ਘਰ ‘ਚ ਵੜ ਕੇ ਲੁੱਟੀ ਇੱਜ਼ਤ ‘ਤੇ ਬੰਦੀ ਬਣਾਈ ਕਾਲਜ ਜਾਂਦੀ ਇੱਕ ਵਿਦਿਆਰਥਣ…..

Advertisement
Spread information

ਦਰਿੰਦਗੀ ਦੀਆਂ ਹੱਦਾਂ ਪਾਰ: ਘਰ ‘ਚ ਇਕੱਲੀ ਕੁੜੀ ਨਾਲ ਜਬਰ-ਜ਼ਨਾਹ ਅਤੇ 19 ਸਾਲਾ ਮੁਟਿਆਰ ਅਗਵਾ, ਪੁਲਿਸ ਨੇ ਕੱਸਿਆ ਸ਼ਿਕੰਜਾ..!

 

ਹਰਿੰਦਰ ਨਿੱਕਾ, ਪਟਿਆਲਾ 17 ਜਨਵਰੀ 2026

       ਜ਼ਿਲ੍ਹੇ ਅੰਦਰ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਧੀਆਂ ਨਾ ਤਾਂ ਘਰਾਂ ਵਿੱਚ ਮਹਿਫੂਜ ਹਨ ਅਤੇ ਨਾ ਹੀ ਪੜ੍ਹਨ ਲਈ ਬਾਹਰ ਜਾਣ ਵੇਲੇ। ਬੀਤੇ ਦਿਨੀਂ ਦੋ ਵੱਖ-ਵੱਖ ਥਾਵਾਂ ‘ਤੇ ਵਾਪਰੀਆਂ ਸ਼ਰਮਨਾਕ ਘਟਨਾਵਾਂ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

ਘਰ ਵਿੱਚ ਵੜ ਕੇ ਦਰਿੰਦਗੀ, ਵਿਰੋਧ ਕਰਨ ‘ਤੇ ਮਾਰੇ ਥੱਪੜ

      ਪਹਿਲੀ ਘਟਨਾ ਸਦਰ ਰਾਜਪੁਰਾ ਦੀ ਹੈ, ਜਿੱਥੇ ਇੱਕ ਦਰਿੰਦੇ ਨੇ ਮਾਨਵਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਿੰਡ ਸੂਰਲ ਖੁਰਦ ਦੇ ਰਹਿਣ ਵਾਲੇ ਨਵਾਬ ਖਾਨ ਨੇ ਸ਼ਾਮ ਕਰੀਬ 4 ਵਜੇ ਇੱਕ ਘਰ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਪੀੜਤ ਕੁੜੀ ਘਰ ਵਿੱਚ ਬਿਲਕੁਲ ਇਕੱਲੀ ਸੀ। ਦੋਸ਼ੀ ਨੇ ਨਾ ਸਿਰਫ਼ ਜ਼ਬਰਦਸਤੀ ਘਰ ਵਿੱਚ ਦਾਖਲ ਹੋ ਕੇ ਨਾਬਾਲਿਗ ਕੁੜੀ ਨਾਲ ਜਬਰ ਜਿਨਾਹ ਕੀਤਾ, ਸਗੋਂ ਵਿਰੋਧ ਕਰਨ ‘ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ। ਇੰਨਾ ਹੀ ਨਹੀਂ, ਦਰਿੰਦੇ ਨੇ ਕੁੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਿਸ ਨੇ ਦੋਸ਼ੀ ਖਿਲਾਫ POCSO Act ਅਤੇ ਭਾਰਤੀ ਨਿਆ ਸੰਹਿਤਾ ਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ, ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕਾਲਜ ਗਈ ਧੀ ਮੁੜੀ ਨਹੀਂ, ਦੋਸ਼ੀ ਨੇ ਕੀਤੀ ਅਗਵਾ

    ਦੂਜੀ ਘਟਨਾ ਥਾਣਾ ਪਸਿਆਣਾ ਅਧੀਨ ਆਉਂਦੇ ਪਿੰਡ ਭੇਡਪੁਰਾ ਦੀ ਹੈ। ਇੱਕ ਪਿਤਾ ਆਪਣੀ 19 ਸਾਲਾ ਧੀ ਨੂੰ ਰੋਜ਼ਾਨਾ ਦੀ ਤਰ੍ਹਾਂ ਸੁਪਨੇ ਪੂਰੇ ਕਰਨ ਦੀ ਮੰਸ਼ਾ ਨਾਲ ਕਾਲਜ ਜਾਣ ਲਈ ਬੱਸ ਚੜ੍ਹਾ ਕੇ ਆਇਆ ਸੀ, ਪਰ ਉਸ ਨੂੰ ਕੀ ਪਤਾ ਸੀ ਕਿ ਕੋਈ ਉਸ ਦੀ ਧੀ ‘ਤੇ ਪਹਿਲਾਂ ਹੀ ਬੁਰੀ ਨਜ਼ਰ ਰੱਖੀ ਬੈਠਾ ਹੈ। ਜਦੋਂ ਸ਼ਾਮ ਨੂੰ ਪੀੜਤਾ ਦਾ ਪਿਤਾ ਆਪਣੀ ਲੜਕੀ ਨੂੰ ਲੈਣ ਪਹੁੰਚਿਆ ਤਾਂ ਪਤਾ ਲੱਗਾ ਕਿ ਉਹ ਕਾਲਜ ਪਹੁੰਚੀ ਹੀ ਨਹੀਂ ਸੀ। ਕਾਫੀ ਭਾਲ ਤੋਂ ਬਾਅਦ ਪਤਾ ਲੱਗਿਆ ਕਿ ਸੁਖਪਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਭੇਡਪੁਰਾ ਥਾਣਾ ਪਸਿਆਣਾ ਨੇ ਉਸ ਦੀ ਲੜਕੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਗਵਾ ਕਰਕੇ ਆਪਣੀ ਹਿਰਾਸਤ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ। ਪੁਲਿਸ ਨੇ ਲਾਪਤਾ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ ਧਾਰਾ 127(6) BNS ਤਹਿਤ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਤੇਜ਼ ਕਰ ਦਿੱਤੀ ਹੈ।ਇਹਨਾਂ ਦੋਵਾਂ ਘਟਨਾਵਾਂ ਨੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਮਾਪਿਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Advertisement
Advertisement
Advertisement
Advertisement
error: Content is protected !!