ਰਘਬੀਰ ਸਿੰਘ ਹੈਪੀ/ਮਨੀ ਗਰਗ ਬਰਨਾਲਾ 27 ਮਈ 2020
ਜ਼ਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਦੀ ਅਗਵਾਈ ‘ਚ ਸੀਆਈਏ ਇੰਚਾਰਜ਼ ਇੰਪਸੈਕਟਰ ਬਲਜੀਤ ਸਿੰਘ ਦੀ ਟੀਮ ਨੇ ਪਿੰਡ ਬਖਤਗੜ੍ਹ ਤੋਂ ਡੀਫ਼ਾਰਮੇਸੀ ਦੀ ਡਿਗਰੀ ਵਾਲੇ 26 ਸਾਲਾ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਤੋਂ 2,50,000 ਨਸ਼ੀਲੀਆਂ ਗੋਲੀਆਂ ਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ, ਤੇ ਉਸ ਦੇ 26 ਸਾਲਾ ਇਕ ਹੋਰ ਸਾਥੀ ਰਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਦੀਵਾਨਾ, 22 ਸਾਲਾ ਇਕ ਹੋਰ ਸਾਥੀ ਨੌਜਵਾਨ ਸਤਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਛੀਨੀਵਾਲ ਖੁਰਦ ਤੇ ਚੌਥਾ 20 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਦੀਵਾਨਾ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ। ਇਨ੍ਹਾਂ ਤੋਂ 2500 ਨਸ਼ੀਲੀਆਂ ਗੋਲੀਆਂ ਪਹਿਲਾਂ ਬਰਾਮਦ ਕਰਕੇ ਅਗਾਂਹੂ ਜਾਂਚ ਤਹਿਤ ਕੁੱਲ੍ਹ 2,52,000 ਨਸ਼ੀਲੀਆਂ ਗੋਲੀਆਂ ਤੇ 4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਬੁੱਧਵਾਰ ਦੇਰ ਸ਼ਾਮ ਮਾਨਯੋਗ ਸੁਰੇਖ਼ਾ ਰਾਣੀ ਦੀ ਅਦਾਲਤ ‘ਚ ਪੇਸ਼ ਕਰਕੇ ਥਾਣਾ ਮਹਿਲ ਕਲਾਂ ਦੇ ਮੁਖੀ ਹਰਬੰਸ ਸਿੰਘ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਦੀ ਮਹਿਲ ਕਲਾਂ ਪੁਲਿਸ ਟੀਮ ਨੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕਰਦਿਆਂ 30 ਮਈ ਤੱਕ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।