ਨਸ਼ਾ ਤਸਕਰੀ ਰੈਕਟ ਦੇ ਕਿੰਗਪਿੰਨ ਰਿੰਕੂ ਮਿੱਤਲ ਦੀ ਜਮਾਨਤ ਅਰਜੀ ਖਾਰਿਜ  

Advertisement
Spread information

ਹਰਿੰਦਰ ਨਿੱਕਾ ਬਰਨਾਲਾ 27 ਮਈ 2020

ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਕਿੰਗਪਿੰਨ ਅਤੇ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਦੀ ਜਮਾਨਤ ਦੀ ਅਰਜੀ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਬਰਜਿੰਦਰ ਪਾਲ ਸਿੰਘ ਦੀ ਅਦਾਲਤ ਨੇ ਖਾਰਿਜ ਕਰ ਦਿੱਤੀ। ਵਰਨਣਯੋਗ ਹੈ ਕਿ ਰਿੰਕੂ ਮਿੱਤਲ ਦੀ ਜਮਾਨਤ ਲਈ ਅਰਜ਼ੀ 20 ਮਈ ਨੂੰ ਬਰਨਾਲਾ ਅਦਾਲਤ ਚ, ਦਿੱਤੀ ਗਈ ਸੀ। ਜਿਸ ਤੇ ਅੱਜ ਸੁਣਵਾਈ ਹੋਈ। ਸੁਣਵਾਈ ਦੌਰਾਨ ਸਰਕਾਰੀ ਵਕੀਲ ਅਤੇ ਬਚਾਉ ਪੱਖ ਦੇ ਵਕੀਲਾਂ ਦੀ ਭਖਵੀਂ ਬਹਿਸ ਹੋਈ। ਆਖਿਰ ਅਦਾਲਤ ਨੇ ਸਰਕਾਰੀ ਵਕੀਲ ਜਗਜੀਤ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ, ਜਮਾਨਤ ਦੀ ਅਰਜੀ ਨਾ ਮਨਜੂਰ ਕਰ ਦਿੱਤੀ।

Advertisement
Advertisement
Advertisement
Advertisement
Advertisement
Advertisement
error: Content is protected !!