ਹਰਿੰਦਰ ਨਿੱਕਾ ,ਬਰਨਾਲਾ 25 ਅਕਤੂਬਰ 2022
ਹਾਲੀਆ ਲੰਘੇ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ,ਨੂੰ ਕਾਲੇਕੇ ਪਿੰਡ ‘ਚ ਇੱਕ ਪਰਿਵਾਰ ਗਹਿਰੀ ਨੀਂਦ ਸੁੱਤਾ ਪਿਆ ਸੀ ਤੇ ਨਾਬਾਲਿਗ ਉੱਠ ਕੇ ਦੱਬੇ ਪੈਰੀਂ ਘਰੋਂ ਖਿਸਕ ਗਈ। ਪਰਿਵਾਰ ਦੀ ਨੀਂਦ ਖੁੱਲ੍ਹੀ ਤਾਂ ਕੁੜੀ ਨੂੰ ਲਾਪਤਾ ਵੇਖ ਕੇ,ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਖਿਰ ਪੁਲਿਸ ਨੂੰ ਸੂਚਨਾ ਮਿਲੀ ਤਾਂ ਲਾਪਤਾ ਲੜਕੀ ਦੀ ਮਾਂ ਦੇ ਬਿਆਨ ਪਰ,ਲੜਕੀ ਨੂੰ ਅਗਵਾ ਕਰਕੇ ਲੈ ਜਾਣ ਵਾਲੇ ਨੌਜਵਾਨ ਦੇ ਖਿਲਾਫ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਅਮਨਦੀਪ ਕੌਰ ਪਤਨੀ ਉੱਤਮ ਸਿੰਘ ਵਾਸੀ ਸਿਰੀਆ ਪੱਤੀ ਕਾਲੇਕੇ ਨੇ ਦੱਸਿਆ ਕਿ. ਮਿਤੀ 19, 20 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਸ ਦੀ ਲੜਕੀ ਜਸਪ੍ਰੀਤ ਕੌਰ ਉਮਰ ਲਗਭਗ 17 ਸਾਲ 9 ਮਹੀਨੇ, ਬਿਨਾਂ ਦੱਸੇ ਪੁੱਛੇ ਹੀ ਘਰੋਂ ਚਲੀ ਗਈ । ਜਿਸ ਦੀ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਜਸਪ੍ਰੀਤ ਕੌਰ ਨੂੰ ਸਾਹਿਲ ਦੀਪ ਸਿੰਘ ਵਾਸੀ ਸੰਗੂ ਪੱਤੀ ਕਾਲੇਕੇ , ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਹਿਲਾ ਫੁਸਲਾ ਕੇ ਅਗਵਾ ਕਰਕੇ ਆਪਣੇ ਨਾਲ ਲੈ ਗਿਆ । ਥਾਣਾ ਧਨੌਲਾ ਦੇ ਐਸ ਐਚ ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਦੇ ਬਿਆਨ ਦੇ ਅਧਾਰ ਪਰ,ਦੋਸ਼ੀ ਖਿਲਾਫ ਅਧੀਨ ਜੁਰਮ 363/366 ਆਈਪੀਸੀ ਤਹਿਤ ਕੇਸ ਦਰਜ ਕਰਕੇ, ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ,ਜਲਦ ਹੀ ਉਸ ਨੂੰ ਕਾਬੂ ਕਰਕੇ, ਅਗਵਾ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਸੁਰੂ ਕੀਤੀ ਜਾਵੇਗੀ।
Advertisement