ਨਗਰ ਕੌਂਸਲ ਬਰਨਾਲਾ ‘ਚ ਹੋਇਆ ਖੜਕਾ-ਦੜਕਾ

Advertisement
Spread information

ਕੌਸਲਰ ਤੇ ਈ.ਓ. ਖਹਿਬੜੇ, MC ਨੇ EO ਤੇ ਲਾਇਆ ਜਾਤੀ ਤੌਰ ਤੇ ਜਲੀਲ ਕਰਨ ਦਾ ਦੋਸ਼

ਕੌਸਲਰਾਂ ਦੇ ਤਿੱਖੇ ਤੇਵਰ ਦੇਖ ਕੇ ਈ.ਓ. ਖਿਸਕਿਆ


ਹਰਿੰਦਰ ਨਿੱਕਾ ,ਬਰਨਾਲਾ 26 ਅਕਤੂਬਰ 2022
  ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਕੁੱਝ ਕੌਸਲਰਾਂ ਅਤੇ ਕਾਰਜ ਸਾਧਕ ਅਫਸਰ ਦਰਮਿਆਨ ਚੱਲ ਰਹੀ, ਘੈਂਸ ਘੈਂਸ ਨੇ ਅੱਜ ਬਾਅਦ ਦੁਪਹਿਰ ਖੜਕੇ ਦੜਕੇ ਦਾ ਰੂਪ ਲੈ ਲਿਆ। ਇਸ ਘਟਨਾ ਤੋਂ ਬਾਅਦ ਸਬੰਧਿਤ ਕੌਸਲਰ ਅਤੇ ਕਾਰਜਸਾਧਕ ਅਫਸਰ, ਇੱਕ ਦੂਜੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ, ਵਿਚਾਰਾਂ ਕਰਨ ਵਿੱਚ ਰੁੱਝ ਗਏ। ਪਤਾ ਲੱਗਿਆ ਹੈ ਕਿ ਕੌਸਲਰਾਂ ਦੇ ਤਿੱਖੇ ਤੇਵਰ ਅਤੇ ਦਫਤਰੀ ਅਮਲੇ ਫੈਲੇ ਦਾ ਤੁਰੰਤ ਕੋਈ ਸਮਰਥਨ ਨਾ ਮਿਲਣ ਕਾਰਣ ਕਾਰਜਸਾਧਕ ਅਫਸਰ ਨੇ ਉੱਥੋਂ ਦਬੇ ਪੈਂਰੀਂ ਖਿਸਕਣ ਵਿੱਚ ਹੀ ਭਲਾਈ ਸਮਝੀ। ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ ਇੱਕ ਵਜੇ, ਕੌਸਲਰ ਭੁਪਿੰਦਰ ਸਿੰਘ ਭਿੰਦੀ,ਧਰਮਿੰਦਰ ਸਿੰਘ ਸੰਟੀ ,ਸਾਬਕਾ ਕੌਸਲਰ ਤੇ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਆਗੂ ਨੀਰਜ਼ ਜਿੰਦਲ ਨਗਰ ਕੌਂਸਲ ਦਫਤਰ ਵਿੱਚ ਮੌਜੂਦ ਸਨ। ਇਸੇ ਦੌਰਾਨ ਸੋਨੀ ਜਾਗਲ ਨੇ ਮੈਂਬਰਾਂ ਨੂੰ ਦੱਸਿਆ ਕਿ ਉਸਨੇ ਆਪਣੇ ਵਾਰਡ ਦੇ ਵਿਕਾਸ ਕੰਮਾਂ ਦੇ ਸਬੰਧ ਵਿੱਚ ਕੱਲ੍ਹ ਈਓ ਨਾਲ ਫੋਨ ਤੇ ਗੱਲ ਕੀਤੀ ਸੀ,ਪਰੰਤੂ ਈ.ਓ. ਵਰਮਾ ਨੇ ਕਿਹਾ ਕਿ ਤੇਰੀ ਮਾਂ ਅਕਾਲੀ ਕੌਸਲਰ ਹੈ,ਕੰਮ ਸਿਰਫ਼ ਸਰਕਾਰ ਵਾਲੀ ਧਿਰ ਦੇ ਹੀ ਹੋਣਗੇ। ਸੋਨੀ ਜਾਗਲ ਦੀ ਗੱਲ ਸੁਣਕੇ ਐਮ ਸੀ ਭੁਪਿੰਦਰ ਭਿੰਦੀ ਤੇ ਧਰਮਿੰਦਰ ਸ਼ੰਟੀ ਨੇ ਈ.ਓ. ਕੋਲ ਅਜਿਹਾ ਕਰਨ ਲਈ ਗਿਲਾ ਕੀਤਾ ਤੇ ਕਿਹਾ ਕਿ ਨਗਰ ਕੌਂਸਲ ਦੇ ਹਰ ਕੌਸਲਰ ਦੀ ਗੱਲ, ਬਿਨਾਂ ਕਿਸੇ ਪੱਖਪਾਤ ਤੋਂ ਸੁਨਣੀ ਚਾਹੀਦੀ ਐ ਤੇ ਤੁਹਾਨੂੰ ਪਾਰਟੀਬਾਜ਼ੀ ਵਿੱਚ ਨਹੀਂ ਪੈਣਾ ਚਾਹੀਦਾ। ਪਰੰਤੂ ਈ.ਉ. ਦੇ ਕਥਿਤ ਗੈਰ ਜਿੰਮੇਵਾਰਾਨਾ ਰਵੱਈਏ ਕਾਰਨ, ਮੈਂਬਰ ਬਹਿਸ ਕਰਨ ਲੱਗ ਪਏ। ਵੇਖਦਿਆਂ ਹੀ ਵੇਖਦਿਆਂ ਦੋਵਾਂ ਧਿਰਾਂ ਵਿੱਚ,ਗੱਲਬਾਤ ਤਿੱਖੀ ਤਕਰਾਰ ਵਿੱਚ ਬਦਲ ਗਈ। ਪ੍ਰਤੱਖ- ਦਰਸ਼ੀਆਂ ਦੀ ਮੰਨੀਏ ਤਾਂ ਨੌਬਤ ਈ.ਓ. ਨਾਲ ਕਥਿਤ ਹੱਥੋਪਾਈ ਤੱਕ ਆ ਗਈ। ਭਾਜਪਾ ਆਗੂ ਨੀਰਜ ਜਿੰਦਲ ਨੇ ਉਕਤ ਘਟਨਾਕ੍ਰਮ ਦੀ ਪੁਸ਼ਟੀ ਕੀਤੀ, ਪਰੰਤੂ ਹੱਥੋਪਾਈ ਹੋਣ ਤੋਂ ਇਨਕਾਰ ਕੀਤਾ। ਜਿੰਦਲ ਨੇ ਦੱਸਿਆ ਕਿ ਉਹ ਮੌਕੇ ਤੇ ਪਹੁੰਚਿਆ ਸੀ,ਉਦੋਂ ਈ.ਓ ਵਰਮਾ ,ਦਲਿਤ ਵਰਗ ਦੇ ਕੌਸਲਰ ਭੁਪਿੰਦਰ ਭਿੰਦੀ ਨੂੰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰ ਰਿਹਾ ਸੀ। ਈ.ਓ. ਨੂੰ ਅਜਿਹਾ ਨਾ ਕਰਨ ਲਈ, ਵਰਜਿਆ ਗਿਆ ਕਿ ਇਸ ਤਰਾਂ ਦੀ ਸ਼ਬਦਾਵਲੀ ਨੈਤਿਕ ਅਤੇ ਕਾਨੂੰਨੀ ਤੌਰ ਤੇ ਗਲਤ ਹੈ। ਕੌਸਲਰ ਭਿੰਦੀ ਨੇ ਕਿਹਾ ਕਿ ਈਓ ਵੱਲੋਂ ਉਸਨੂੰ ਜਾਤੀ ਤੌਰ ਅਪਮਾਨਿਤ ਕੀਤੇ ਜਾਣ, ਸਬੰਧੀ ਉਹ ਲਿਖਤੀ ਸ਼ਕਾਇਤ ਵੀ ਕਰ ਰਿਹਾ ਹੈ। ਉੱਧਰ ਈਓ ਸੁਨੀਲ ਦੱਤ ਵਰਮਾ ਨੇ ਦਬੀ ਜੁਬਾਨ ਵਿੱਚ ਦਫਤਰ ਵਿੱਚ ਹੋਏ ਘਟਨਾਕ੍ਰਮ ਸਬੰਧੀ ਹਾਮੀ ਤਾਂ ਭਰੀ, ਪਰ ਕੌਸਲਰ ਭਿੰਦੀ ਨੂੰ ਜਾਤੀ ਸੂਚਕ ਵਰਤੇ ਜਾਣ ਬਾਰੇ ਪੁੱਛਣ ਤੇ ਮੀਟਿੰਗ ਵਿੱਚ ਹੋਣ ਦੀ ਗੱਲ ਕਹਿੰਦਿਆਂ ਫੋਨ ਕੱਟ ਦਿੱਤਾ। ਖਬਰ ਲਿਖੇ ਜਾਣ ਤੱਕ, ਕੋਈ ਵੀ ਕੌਸਲ ਕਰਮਚਾਰੀ ,ਈਓ ਦੇ ਪੱਖ ਵਿੱਚ ਨਹੀਂ ਨਿੱਤਰਿਆ। 
Advertisement
Advertisement
Advertisement
Advertisement
Advertisement
error: Content is protected !!