ਬੋਹੜ—-ਸੰਘਣੀ ਛਾਂ, ਆਕਸੀਜਨ ਦੇਵੇ, ਇਸ ਦਾ ਲਾਭ ਉਠਾ ਲੈ ਤੂੰ

Advertisement
Spread information

ਬੋਹੜ # Banyantree #

ਸੰਘਣੀ ਛਾਂ, ਆਕਸੀਜਨ ਦੇਵੇ, ਇਸ ਦਾ ਲਾਭ ਉਠਾ ਲੈ ਤੂੰ !
ਮੂੰਹ ਵਿੱਚ ਛਾਲੇ ਦੁੱਧ ਬੋਹੜ ਦਾ, ਰੂੰ ਤੇ ਲਾਕੇ ਲਾ ਲੈ ਤੂੰ !
ਅਲਸੀ ਤੇਲ ਬੋਹੜ ਦੇ ਪੱਤੇ, ਵਿੱਚ ਕੜਾਹੀ ਪਾ ਲੈ ਤੂੰ !
ਕਾਹੜਾ ਜਿਹਾ ਬਣਾ ਕੇ ਇਸਦਾ, ਗੰਜੇਪਣ ਤੇ ਲਾ ਲੈ ਤੂੰ !
ਵਿੱਚ ਪਤਾਸੇ ਪੰਜ ਸੱਤ ਬੂੰਦਾਂ,ਇਸਦੇ ਦੁੱਧ ਦੀਆਂ ਪਾ ਲੈ ਤੂੰ !
ਮਰਦਾਨਾ ਤਾਕਤ ਆਊ ਬਥੇਰੀ, ਵੈਦਾਂ ਦੀ ਗੱਲ ਅਜ਼ਮਾ ਲੈ ਤੂੰ !
ਦੋ ਪੱਤੇ ਵਿੱਚ ਦਾਲਚੀਨੀ ਪਾਕੇ, ਚਾਹ ਦਾ ਕੱਪ ਬਣਾ ਲੈ ਤੂੰ !
ਫੇਫੜੇ,ਅਲਸਰ ਠੀਕ ਜੇ ਕਰਨੇ,ਇਹਦੇ ਦੁੱਧ ‘ਚ ਹਲਦੀ ਪਾ ਲੈ ਤੂੰ !
ਨੈਚਰੋਪੈਥੀ ਆਖੇ ਇਹ ਗੱਲ, ਤਲੀ ਤੇ ਸਰੋਂ , ਅਜ਼ਮਾ  ਲੈ ਤੂੰ !
ਸੌ ਗ੍ਰਾਮ ਇਹਦੀ ਲੱਕੜੀ ਜਲਾਕੇ,ਵਿੱਚ ਤੀਹ ਗ੍ਰਾਮ ਮਿਸ਼ਰੀ ਪਾ ਲੈ ਤੂੰ !
ਪਾਊਡਰ ਜਾ ਬਣਾਕੇ ਇਹਦਾ, ਰੋਜ਼ ਇੱਕ ਚਮਚ ਦੁੱਧ ਨਾਲ ਖਾ ਲੈ ਤੂੰ !
ਖ਼ੂਨ ਚਾਹੇ ਕਿੰਨਾ ਵਹਿੰਦਾ ਹੋਵੇ, ਉਸ ਤੋਂ ਛੁਟਕਾਰਾ ਪਾ ਲੈ ਤੂੰ !
ਕਫ਼ ਪਿੱਤ ਨੂੰ ਖਤਮ ਇਹ ਕਰਦਾ,ਦੰਦਾਂ ਦੀ ਦਵਾਈ ਬਣਾ ਲੈ ਤੂੰ !
ਦਾੜੀ ਜੜ੍ਹ ਇਹਦੀ ਬਹੁਤ ਕੰਮ ਦੀ,ਚਾਹੇ ਗਠੀਆ ਰੋਗ ਹਟਾ ਲੈ ਤੂੰ !
ਕਰੂੰਬਲ਼ ਫਲ ਪਾਣੀ ‘ਚ ਉਬਾਲਕੇ ਹੋਰ ਪਦਾਰਥ ਬਣਾ ਲੈ ਤੂੰ !
ਗੁਣ ਨੇ ਇਸ ਦੇ ਵਿੱਚ ਹਜ਼ਾਰਾਂ ,ਗੁਰਬਾਜ ਕੋਈ ਕਦਰ ਤਾਂ ਪਾ ਲੈ ਤੂੰ !!

 

 

 

 

 

 

ਗੁਰਬਾਜ਼ ਸਿੰਘ ਹੁਸਨਰ 74948-87787

Advertisement
Advertisement
Advertisement
Advertisement
Advertisement
Advertisement
error: Content is protected !!