Happy New year, ਮੌਕੇ ਲੋਕਾਈ ਲਈ ਮੇਰੀ ਇਹੋ ਅਰਦਾਸ ,,

Advertisement
Spread information

ਸਤ ਸ੍ਰੀ ਅਕਾਲ,
ਬੋਲੋ,
ਸਤ ਸ੍ਰੀ ਅਕਾਲ,
ਸਭ ਨੂੰ ਮੁਬਾਰਕ,
ਹੋਵੇ “ਨਵਾਂ ਸਾਲ”
ਬੋਲੋ ਸਤ ਸ੍ਰੀ ਅਕਾਲ,,ਬੋਲੋ,,
-ਖੁਸ਼ੀਆਂ ਦੇ ਨਾਲ,
ਝੋਲੀ ਸਾਰਿਆਂ ਦੀ ਭਰੇ,
ਕੋਈ ਨਾ ਡਰਾਵੇ,
ਕਿਸੇ, ਤੋਂ ਨਾ ਕੋਈ ਡਰੇ,
ਸਭ ਇਕ-ਮਿਕ ਹੋ ਕੇ,
ਰਹੀਏ ਭਾਈਚਾਰੇ ਨਾਲ,
ਬੋਲੋ ਸਤ ਸ੍ਰੀ ਅਕਾਲ,,,,ਬੋਲੋ,,
-ਰਹੋਂ ਹੱਸਦੇ ਹਮੇਸ਼ਾਂ,
ਕਦੇ ਹੋਵੇ ਨਾ ਉਦਾਸੀ,
ਉਮੰਗ ਹੋਵੇ ਸਭ ਪੂਰੀ,
ਜੋ ਵੀ ਮਨ ‘ਚ ਕਿਆਸੀ,
ਢਹਿੰਦੀ ਕਲਾ ਵਾਲਾ,
ਕਦੇ ਆਵੇ ਨਾ ਖਿਆਲ,
ਬੋਲੋ ਸਤ ਸ੍ਰੀ ਅਕਾਲ,,,ਬੋਲੋ,,
-ਤਨ ਰਵ੍ਹੇ ਠੀਕ,
ਆਵੇ ਧਨ ਦੀ ਨਾ ਤੋਟ,
ਕਾਰੋਬਾਰ ਸਾਰਿਆਂ ਦਾ,
ਵਾਹਿਗੁਰੂ, ਰੱਖੇ ਲੋਟ,,
ਹਰ ਕੋਈ, ਸੌਖਿਆਂ ਹੀ,
ਪਰਿਵਾਰ ਲਏ ਪਾਲ,,
ਬੋਲੋ,ਸਤ ਸ੍ਰੀ ਅਕਾਲ,,,ਬੋਲੋ,,
-ਜੀਆਂ ਸੁੱਖ-ਸਾਂਦ ਰਵ੍ਹੇ,
ਦੁੱਖ ਭੋਰਾ ਵੀ ਨਾ ਹੋਵੇ ,
ਚੱਲੇ ਸਭ ਦਾ ਜੁਗਾੜ,
” ਨਿੱਕੇ” ਭੁੱਖਾ ਨਾ ਕੋਈ ਸੌਂਂਵੇ,
ਮਿਹਰ ਅੱਲ੍ਹਾ,ਰਾਮ, ਕਰੇ,
‘ਤੇ ਗੁਰੂ ਜੀ, ਬਣੇ ਢਾਲ,,
ਬੋਲੋ ਸਤ ਸ੍ਰੀ ਅਕਾਲ,, ਬੋਲੋ,,

ਲਿਖਤੁਮ ਹਰਿੰਦਰ ਨਿੱਕਾ,,

Advertisement
Advertisement
Advertisement
Advertisement
error: Content is protected !!