Big action-ਗੈਂਗਸਟਰਾਂ ਦੇ ਇਰਾਦਿਆਂ ਤੇ ਪੁਲਿਸ ਨੇ ਫੇਰਿਆ ਪਾਣੀ…!

Advertisement
Spread information

ਮਸ਼ੀਨ ਗਨਾਂ ਨਾਲ ਪੰਜਾਬ ਨੂੰ ਦਹਿਲਾਉਣ ਦੀ ਸੀ ਤਿਆਰੀ, ਗੋਲਡੀ ਢਿੱਲੋਂ ਦੇ ‘ਸਲੀਪਰ ਸੈੱਲ’ ਸਰਗਰਮ..?

ਛੇਹਰਟਾ ਪੁਲਿਸ ਦੀ ਰਾਤੋ-ਰਾਤ ਵੱਡੀ ਸਰਜੀਕਲ ਸਟ੍ਰਾਈਕ: ਹੁਣ ਗੈਂਗਸਟਰਾਂ ਦੀ ਖ਼ੈਰ ਨਹੀਂ!

ਟੂਡੇ ਨਿਊਜ਼ ਨੈੱਟਵਰਕ,ਅੰਮ੍ਰਿਤਸਰ 29 ਮਾਰਚ 2026

  ਅੰਮ੍ਰਿਤਸਰ ਦੀਆਂ ਗਲੀਆਂ ‘ਚ ਗੂੰਜਣ ਵਾਲੀ ਸੀ ਗੋਲੀਆਂ ਦੀ ਆਵਾਜ਼! ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਘੜੀ ਇੱਕ ਅਜਿਹੀ ਖ਼ੂਨੀ ਸਾਜ਼ਿਸ਼ ਦਾ ਭਾਂਡਾ ਫੋੜਿਆ ਹੈ, ਜਿਸ ਦੇ ਤਾਰ ਸਰਹੱਦ ਪਾਰ ਅਤੇ ਅੰਤਰਰਾਸ਼ਟਰੀ ਗੈਂਗਸਟਰਾਂ ਨਾਲ ਜੁੜਦੇ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਰਾਤ ਦੇ ਹਨੇਰੇ ਵਿੱਚ ਚਲਾਈ ਇੱਕ ਗੁਪਤ ਮੁਹਿੰਮ ਦੌਰਾਨ ਮੌਤ ਦਾ ਉਹ ਸਾਮਾਨ ਬਰਾਮਦ ਕੀਤਾ ਹੈ, ਜੋ ਪੰਜਾਬ ਦੀ ਅਮਨ-ਸ਼ਾਂਤੀ ਨੂੰ ਲੀਰੋ-ਲੀਰ ਕਰ ਸਕਦਾ ਸੀ।

ਇਹ ਫੋਟੋ ਦ੍ਰਿਸ਼ ਚਿਤਰਨ ਕੀਤਾ ਗਿਆ ਹੈ

ਮੌਤ ਦੀ ਖੇਪ: 9MM SMG ਦੀ ਐਂਟਰੀ!

   ਪੁਲਿਸ ਦੀ ਨਾਕਾਬੰਦੀ ਦੌਰਾਨ ਜਦੋਂ ਸ਼ੱਕੀ ਹਿੱਲਜੁਲ ਹੋਈ, ਤਾਂ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਹੱਥ ਅਜਿਹੇ ਹਥਿਆਰ ਲੱਗਣਗੇ ਜੋ ਆਮ ਤੌਰ ‘ਤੇ ਸਿਰਫ਼ ਫੌਜ ਜਾਂ ਖ਼ਾਸ ਦਸਤਿਆਂ ਕੋਲ ਹੁੰਦੇ ਹਨ। ਪੁਲਿਸ ਨੇ ਦੋ ਅਤਿ-ਆਧੁਨਿਕ 9MM ਸਬ-ਮਸ਼ੀਨ ਗਨਾਂ ਅਤੇ ਮੈਗਜ਼ੀਨਾਂ ਨੂੰ ਜ਼ਬਤ ਕੀਤਾ ਹੈ। ਇਹ ਉਹ ਹਥਿਆਰ ਹਨ ਜੋ ਮਿੰਟਾਂ ਵਿੱਚ ਸੈਂਕੜੇ ਗੋਲੀਆਂ ਦਾਗ ਕੇ ਲਾਸ਼ਾਂ ਦੇ ਢੇਰ ਲਗਾ ਸਕਦੇ ਹਨ। ਆਖ਼ਰ ਇਹ ਹਥਿਆਰ ਕਿਸ ਦੇ ਸੀਨੇ ਵਿੰਨ੍ਹਣ ਲਈ ਲਿਆਂਦੇ ਗਏ ਸਨ? ਇਹ ਸਵਾਲ ਹੁਣ ਪੂਰੇ ਸੂਬੇ ਵਿੱਚ ਚਰਚਾ ਦਾ ਵਿਸ਼ਾ ਹੈ।

ਗੈਂਗਸਟਰ ਗੋਲਡੀ ਢਿੱਲੋਂ ਦਾ ‘ਡਾਰਕ ਕਨੈਕਸ਼ਨ’

   ਪੁਲਿਸ ਜਾਂਚ ਵਿੱਚ ਜੋ ਨਾਮ ਸਾਹਮਣੇ ਆਇਆ ਹੈ, ਉਸ ਨੇ ਪੁਲਿਸ ਨੂੰ ਹੋਰ ਵੀ ਚੌਕੰਨਾ ਕਰ ਦਿੱਤਾ ਹੈ। ਹਥਿਆਰਾਂ ਦੀ ਇਸ ਖੇਪ ਦੇ ਤਾਰ ਸਿੱਧੇ ਤੌਰ ‘ਤੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨਾਲ ਜੁੜੇ ਹੋਏ ਹਨ। ਗੋਲਡੀ ਢਿੱਲੋਂ, ਜੋ ਪਹਿਲਾਂ ਹੀ ਅਪਰਾਧਿਕ ਦੁਨੀਆ ਦਾ ਇੱਕ ਵੱਡਾ ਚਿਹਰਾ ਹੈ, ਹੁਣ ਫਿਰ ਤੋਂ ਪੰਜਾਬ ਨੂੰ ਖ਼ੂਨ ਦੀ ਹੋਲੀ ਖੇਡਣ ਵੱਲ ਧੱਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਸੂਤਰਾਂ ਮੁਤਾਬਕ, ਇਹ ਹਥਿਆਰ ਕਿਸੇ ਵੱਡੇ ਸਿਆਸੀ ਲੀਡਰ ਜਾਂ ਵਿਰੋਧੀ ਗੈਂਗ ਦੇ ਮੈਂਬਰ ਨੂੰ ਨਿਸ਼ਾਨਾ ਬਣਾਉਣ ਲਈ ਭੇਜੇ ਗਏ ਸਨ।

​     ਪੁਲਿਸ ਦੀ਼ ਅਪਰਾਧ ਖਿਲਾਫ’ਜ਼ੀਰੋ ਟਾਲਰੈਂਸ’ ਅਤੇ ਫਰਾਰ ਮੁਲਜ਼ਮਾਂ ਨੂੰ ਦਬੋਚਣ ਲਈ ਥਾਣਾ ਛੇਹਰਟਾ ਵਿੱਚ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਹੁਣ ‘ਦੋਸੀਆਂ ਨੂੰ ‘ਫੜਨ ਲਈ ਮੁਸਤੈਦੀ ਨਾਲ ਮੈਦਾਨ ‘ਚ ਨਿੱਤਰੀ ਹੈ। ਸ਼ਹਿਰ ਦੇ ਕੋਨੇ-ਕੋਨੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਲਫ਼ਜ਼ਾਂ ਵਿੱਚ ਚੇਤਾਵਨੀ ਦਿੱਤੀ ਹੈ: “ਪੰਜਾਬ ਵਿੱਚ , ਗੈਂਗਸਟਰਾਂ ਦਾ ਕਾਨੂੰਨ ਦੇ ਸ਼ਿਕੰਜੇ ਤੋਂ ਬਚਣਾ ਹੁਣ ਨਾਮੁਮਕਿਨ ਹੈ।” ਪੁਲਿਸ ਵੱਲੋਂ ਅਪਰਾਧੀਆਂ ਨੂੰ ਸਖ਼ਤ ਸੁਨੇਹਾ ਦਿੱਤਾ ਗਿਆ ਹੈ ਕਿ ਭਾਵੇਂ ਉਹ ਕਿੰਨੇ ਵੀ ਵੱਡੇ ਗੈਂਗਸਟਰ ਦੇ ਗੁਰਗੇ ਹੋਣ, ਪੁਲਿਸ ਦੀਆਂ ਹੱਥਕੜੀਆਂ ਉਨ੍ਹਾਂ ਨੂੰ ਲੱਭ ਹੀ ਲੈਣਗੀਆਂ।

Advertisement
Advertisement
Advertisement
Advertisement
error: Content is protected !!