ਓਟ ‘ਚ ਸੰਨ੍ਹ:- ਸਖ਼ਤ ਪਹਿਰੇ ‘ਚ ਗਾਰਡ ਨੂੰ ਚਕਮਾ ਦੇ ਕੇ ਕਰਿਆ ਵਾਕਾਂ..!”

Advertisement
Spread information

ਅੱਧੀ ਰਾਤ ਨੂੰ ‘ਓਟ’ ਸੈਂਟਰ ਦੀਆਂ ਗੱਭਰੂਆਂ ਨੇ ਟੱਪੀਆਂ ਕੰਧਾਂ ..

ਹਰਿੰਦਰ ਨਿੱਕਾ, ਬਰਨਾਲਾ:27 ਮਾਰਚ 2026
      ਬਰਨਾਲਾ-ਖੁੱਡੀ ਕਲਾਂ ਰੋਡ ਤੇ ਸਥਿਤ ਪੱਤੀ ਸੋਹਲ ਦੇ ਸਰਕਾਰੀ ਓਟ (OOAT) ਸੈਂਟਰ ‘ਚ ਲੰਘੀ ਰਾਤ ਅਜਿਹੀ ਘਟਨਾ ਵਾਪਰੀ ਕਿ ਸੁਰੱਖਿਆ ਕਰਮਚਾਰੀ ਹੱਥ ਮਲਦਾ ਹੀ ਰਹਿ ਗਿਆ। ਸਖ਼ਤ ਪਹਿਰੇ ਹੇਠ, ਅੱਜ ਪਹਿਰ ਦੇ ਤੜਕੇ ਵਾਪਰੇ ਘਟਨਾਕ੍ਰਮ ਨੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੇ ਹੋਸ਼ ਉਡਾ ਦਿੱਤੇ ਹਨ। ਜਦੋਂ ਲੋਕ  ਗੂੜ੍ਹੀ ਨੀਂਦ ਦਾ ਆਨੰਦ ਮਾਣ ਰਹੇ ਸੀ, ਤਾਂ ਇਸ ਸਰਕਾਰੀ ਕੇਂਦਰ ਵਿੱਚ ਜ਼ੇਰੇ-ਇਲਾਜ ਚਾਰ ਨੌਜਵਾਨਾਂ ਨੇ ਰਾਤ ਦੇ ਹਨੇਰੇ ਦੀ ‘ਓਟ’ ਲੈ ਕੇ ਅਜਿਹਾ ‘ਮਾਸਟਰ ਪਲਾਨ’ ਸਿਰਜਿਆ ਕਿ ਸੁਰੱਖਿਆ ਕਰਮਚਾਰੀ ਹੱਕੇ-ਬੱਕੇ  ਰਹਿ ਗਏ।

ਇਹ ਫੋਟੋ ਅਸਲੀ ਨਹੀਂ ਸਿਰਫ ਘਟਨਾਕ੍ਰਮ ਦਾ ਦ੍ਰਿਸ਼ ਚਿਤਰਨ ਹੈ।

ਅੱਧੀ ਰਾਤ ਦਾ ਰਹੱਸਮਈ ‘ਗੇਮ ਪਲਾਨ’
   ਘਟਨਾ 25 ਅਤੇ 26 ਮਾਰਚ ਦੀ ਦਰਮਿਆਨੀ ਰਾਤ ਦੀ ਹੈ। ਸੈਂਟਰ ਵਿੱਚ ਪਿਛਲੇ 10 ਸਾਲਾਂ ਤੋਂ ਮੁਸਤੈਦੀ ਨਾਲ ਡਿਊਟੀ ਕਰ ਰਹੇ ਸੁਰੱਖਿਆ ਗਾਰਡ ਅੰਗਰੇਜ਼ ਸਿੰਘ ਅਨੁਸਾਰ, ਰਾਤ ਦੇ ਕਰੀਬ 02:00 ਵਜੇ ਜਦੋਂ ਉਸ ਨੇ ਰੁਟੀਨ ਚੈਕਿੰਗ ਕੀਤੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਵਾਰਡ ਵਿੱਚ ਚਾਰ ਬੈੱਡ ਖਾਲੀ ਸਨ! ਇਹ ਉਹ ਮਰੀਜ਼ ਸਨ ਜੋ ਨਸ਼ੇ ਦੀ ਦਲਦਲ ‘ਚੋਂ ਨਿਕਲਣ ਲਈ ਸਰਕਾਰੀ ‘ਓਟ’ ਸੈਂਟਰ ਦਾ ਸਹਾਰਾ ਲੈਣ ਆਏ ਸਨ, ਪਰ ਉਹ ਖੁਦ ਸੈਂਟਰ ਦੀਆਂ ਕੰਧਾਂ ਟੱਪ ਕੇ ਫ਼ਰਾਰ ਹੋ ਚੁੱਕੇ ਸਨ।
ਕੌਣ ਹਨ ਇਹ ‘ਲਾਪਤਾ’ ਹੋਏ ਚਾਰ ਨੌਜਵਾਨ?
ਪੁਲਿਸ ਰਿਕਾਰਡ ਅਨੁਸਾਰ ਫ਼ਰਾਰ ਹੋਣ ਵਾਲੇ ਨੌਜਵਾਨਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੈ:
* ਬਲਵਿੰਦਰ ਸਿੰਘ @ ਬਲਵਿੰਦਰ ਦਾਸ ਵਾਸੀ ਸਹਿਣਾ (ਜੋ 14 ਮਾਰਚ ਨੂੰ ਦਾਖ਼ਲ ਹੋਇਆ ਸੀ)
* ਅਕਾਸ਼ਦੀਪ ਸਿੰਘ ਵਾਸੀ ਸਹਿਣਾ (ਦਾਖ਼ਲ: 11 ਮਾਰਚ)
* ਰਵੀ ਸਿੰਘ ਮੌੜ ਨਾਭਾ (ਦਾਖ਼ਲ: 14 ਮਾਰਚ)
* ਸਰਬਜੀਤ ਸਿੰਘ ਪੱਤੀ ਹੀਰਾ ਸਿੰਘ ਮੋਗਾ (ਦਾਖ਼ਲ: 17 ਮਾਰਚ)
ਸਰਕਾਰੀ ਸੁਰੱਖਿਆ ਦੀ ਨਿਕਲੀ ਹਵਾ
     ਇਹ ਘਟਨਾ ਕੋਈ ਮਾਮੂਲੀ ਨਹੀਂ ਹੈ, ਕਿਉਂਕਿ ਇੱਕ ਸਰਕਾਰੀ ਸੰਸਥਾ ਵਿੱਚੋਂ ਇਸ ਤਰ੍ਹਾਂ ਮਰੀਜ਼ਾਂ ਦਾ ਭੱਜ ਜਾਣਾ ਪ੍ਰਸ਼ਾਸਨਿਕ ਢਾਂਚੇ ‘ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਨੌਜਵਾਨਾਂ ਨੇ ਬੜੀ ਚਲਾਕੀ ਨਾਲ ਹਨ੍ਹੇਰੇ ਦੀ ‘ਓਟ’ ਵਿੱਚ ਆਪਣੇ ਫ਼ਰਾਰ ਹੋਣ ਦੇ ਰਸਤੇ ਤਿਆਰ ਕੀਤੇ।
ਪੁਲਿਸ ਦੀ ਕਾਰਵਾਈ:
     ਸੁਰੱਖਿਆ ਗਾਰਡ ਦੇ ਬਿਆਨਾਂ ‘ਤੇ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਸੀਸੀਟੀਵੀ ਕੈਮਰਿਆਂ ਦੀ ‘ਓਟ’ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹਨਾਂ ਦੇ ਫ਼ਰਾਰ ਹੋਣ ਪਿੱਛੇ ਕੋਈ ਬਾਹਰੀ ਮਦਦ ਵੀ ਸ਼ਾਮਲ ਸੀ? ਇਲਾਕੇ ਵਿੱਚ ਫ਼ਰਾਰ ਨੌਜਵਾਨਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

Advertisement
Advertisement
Advertisement
Advertisement
error: Content is protected !!