ਬਰਨਾਲਾ ‘ਚ ਸਾਹਿਤਕ ਗੂੰਜ: ਸ਼ਹੀਦਾਂ ਦੀ ਗਾਥਾ ਅਤੇ ਸਿੱਖਿਆ ਦੇ ਇਤਿਹਾਸ ‘ਤੇ ਹੋਈ ਵਿਚਾਰ ਚਰਚਾ

Advertisement
Spread information

ਲੇਖਕ ਯਾਦਵਿੰਦਰ ਭੁੱਲਰ ਦੀਆਂ ਲਿਖਤਾਂ ਸਮਾਜ ਲਈ ਰਾਹ-ਦਸੇਰਾ: ਸਾਹਿਤਕ ਹਲਕਿਆਂ ਵਿੱਚ ਸ਼ਲਾਘਾ

ਰਘਬੀਰ ਹੈਪੀ, ਬਰਨਾਲਾ 18 ਜਨਵਰੀ 2026
    ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਯਾਦਵਿੰਦਰ ਸਿੰਘ ਭੁੱਲਰ ਦੀਆਂ ਪੁਸਤਕਾਂ ਜਿੰਦ ਦੇਸ਼ ਦੇ ਲੇਖੇ ਅਤੇ ਵਿੱਦਿਆ ਦੇ ਧਾਮ ਉੱਪਰ ਵਿਚਾਰ ਚਰਚਾ ਕੀਤੀ ਗਈ। ਪੁਸਤਕ ਜਿੰਦ ਦੇਸ਼ ਦੇ ਲੇਖੇ ਬਾਰੇ ਬੋਲਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਇਸ ਪੁਸਤਕ ਨੂੰ ਪੜ੍ਹ ਕੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਪੁਸਤਕ ਹਰੇਕ ਸਕੂਲ ਵਿੱਚ ਦੀ ਲਾਇਬਰੇਰੀ ਵਿੱਚ ਪਹੁੰਚਣੀ ਲਾਜ਼ਮੀ ਹੈ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਪੁਸਤਕ ਨੂੰ ਪੜ੍ਹ ਕੇ ਜਿੱਥੇ ਸਾਨੂੰ ਫੌਜੀ ਵੀਰਾਂ ਦੀ ਸ਼ਹੀਦੀ ਤੇ ਮਾਣ ਹੁੰਦਾ ਹੈ ਤੇ ਉੱਥੇ ਉਹਨਾਂ ਦੇ ਪਰਿਵਾਰ ਦੀ ਤਰਸਯੋਗ ਹਾਲਤ ਨੂੰ ਵੇਖ ਕੇ ਸਰਕਾਰਾਂ ਦੀ ਸ਼ਹੀਦਾਂ ਪ੍ਰਤੀ ਬੇਰੁਖੀ ਵੀ ਜੱਗ ਜ਼ਾਹਰ ਹੁੰਦੀ ਹੈ।

ਯਾਦਵਿੰਦਰ ਸਿੰਘ ਭੁੱਲਰ ਨੂੰ ਸਨਮਾਨਿਤ ਕਰਦੇ ਹੋਏ ਮਾਲਵਾ ਸਾਹਿਤ ਸਭਾ ਦੇ ਅਹੁਦੇਦਾਰ ਅਤੇ ਮੈਂਬਰ

    ਤੇਜਾ ਸਿੰਘ ਤਿਲਕ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰਾਂ ਅਜ਼ਾਦੀ ਘੁਲਾਟੀਆਂ ਨੂੰ ਮਾਣ ਸਨਮਾਨ ਦਿੰਦੀਆਂ ਹਨ ਉਸ ਤਰਾਂ ਸ਼ਹੀਦ ਫੌਜੀ ਵੀਰਾਂ ਦੇ ਪਰਿਵਾਰਾਂ ਨੂੰ ਵੀ ਮਾਣ ਸਨਮਾਨ ਮਿਲਣਾ ਚਾਹੀਦਾ ਹੈ । ਪੁਸਤਕ ਵਿਦਿਆ ਦੇ ਧਾਮ ਬਾਰੇ ਬੋਲਦਿਆਂ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਯਾਦਵਿੰਦਰ ਸਿੰਘ ਭੁੱਲਰ ਨੇ ਬਰਨਾਲਾ ਜਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਦੇ ਇਤਿਹਾਸ ਨੂੰ ਇਕੱਤਰ ਕਰਕੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਡਾ ਰਾਮਪਾਲ ਸਿੰਘ ਸ਼ਾਹਪੁਰੀ ਨੇ ਕਿਹਾ ਕਿ ਬਹੁਤੇ ਪ੍ਰਾਈਵੇਟ ਅਦਾਰਿਆਂ ਦਾ ਮੁੱਖ ਮੰਤਵ ਭਾਵੇਂ ਪੈਸਾ ਕਮਾਉਣਾ ਹੁੰਦਾ ਹੈ ਇਸ ਦੇ ਬਾਵਜੂਦ ਉਹਨਾਂ ਵੱਲੋਂ ਵਿੱਦਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਮੁਲੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਭੂਮਿਕਾ ਨਾਲੇ ਪੁੰਨ ਨਾਲੇ ਫਲੀਆਂ ਵਰਗੀ ਹੈ। ਤਰਸੇਮ ਨੇ ਕਿਹਾ ਕਿ ਮਿਸ਼ਨਰੀ ਸੰਸਥਾਵਾਂ ਦਾ ਸਮਾਜ ਸਿੱਖਿਆ ਅਤੇ ਬੱਚਿਆਂ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਹਨਾਂ ਸੰਸਥਾਵਾਂ ਬਾਰੇ ਖੋਜ ਭਰਪੂਰ ਜਾਣਕਾਰੀ ਦੇ ਕੇ ਯਾਦਵਿੰਦਰ ਸਿੰਘ ਭੁੱਲਰ ਨੇ ਅਹਿਮ ਕਾਰਜ ਕੀਤਾ ਹੈ। ਕਹਾਣੀਕਾਰ ਪਾਵਨ ਪਰਿੰਦਾ ਨੇ ਕਿਹਾ ਕਿ ਜਿਲ੍ਹੇ ਬਰਨਾਲੇ ਦੇ ਵਿਦਿਅਕ ਅਦਾਰਿਆਂ ਬਾਰੇ ਇਕੱਠੀ ਕੀਤੀ ਜਾਣਕਾਰੀ ਪੜ੍ਹਕੇ ਪਾਠਕ ਇਹਨਾਂ ਵਿਦਿਅਕ ਅਦਾਰਿਆਂ ਦੇ ਮਿਆਰ ਬਾਰੇ ਖੁਦ ਅੰਦਾਜ਼ਾ ਲਗਾ ਸਕਦੇ ਹਨ। ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੇ ਕਿਹਾ ਕਿ ਯਾਦੂ ਭੁੱਲਰ ਜਿੱਥੇ ਨਿਧੜਕ ਪੱਤਰਕਾਰ ਹੈ ਉੱਥੇ ਉਸਦੀਆਂ ਸਮਾਜ ਪੱਖੀ ਲਿਖਤਾਂ ਲੋਕਾਂ ਲਈ ਰਾਹ ਦਸੇਰਾ ਬਣਦੀਆਂ ਹਨ। ਇਹਨਾਂ ਤੋਂ ਇਲਾਵਾ ਨਾਵਲਕਾਰ ਦਰਸ਼ਨ ਸਿੰਘ ਗੁਰੂ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਹਾਕਮ ਸਿੰਘ ਰੂੜੇਕੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
      ਕਵੀ ਦਰਬਾਰ ਵਿੱਚ ਡਾ ਉਜਾਗਰ ਸਿੰਘ ਮਾਨ ਪ੍ਰਿੰ ਕੌਰ ਸਿੰਘ ਧਨੌਲਾ ਸਿੰਦਰ ਧੌਲਾ ਰਾਮ ਸਿੰਘ ਬੀਹਲਾ ਸਰੂਪ ਚੰਦ ਹਰੀਗੜ ਅਵਤਾਰ ਸਿੰਘ ਢਿੱਲੋਂ ਬਿੰਨੀ ਬਰਨਾਲਵੀ ਮੇਜਰ ਸਿੰਘ ਗਿੱਲ ਸਹੌਰ ਡਾ ਹਰਪ੍ਰੀਤ ਕੌਰ ਰੂਬੀ ਅਤੇ ਰਘਬੀਰ ਸਿੰਘ ਗਿੱਲ ਕੱਟੂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਕੈਪਟਨ ਦਰਬਾਰਾ ਸਿੰਘ ਪੱਖੋਕੇ ਸਹਿਜਪ੍ਰੀਤ ਸਿੰਘ ਜੰਡਸਰ ਪ੍ਰਗਟ ਸਿੰਘ ਬਲਾਕ ਸੰਮਤੀ ਮੈਂਬਰ ਹਰਚਰਨ ਸਿੰਘ ਜੰਡਸਰ ਗੁਰਜੰਟ ਸਿੰਘ ਮਾਨ ਨਵਦੀਪ ਸਿੰਘ ਸੇਖਾ ਗੁਰਪ੍ਰੀਤ ਸਿੰਘ ਰੇਸ਼ਮ ਦੂਆ ਅਤੇ ਰਵਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!