ਇਹ ਤਾਂ ਸ਼ਰਾਬ ਠੇਕੇਦਾਰ ਹੀ ਨਿੱਕਲੇ “ਸਮਗਲਰ” “ਹਜ਼ਾਰਾਂ ਬੋਤਲਾਂ ਜ਼ਬਤ” ..!

Advertisement
Spread information

 ਪੁਲਿਸ ਐਕਸ਼ਨ:- ਨਜਾਇਜ਼ ਸ਼ਰਾਬ ਦੀਆਂ ਹਜ਼ਾਰਾਂ ਬੋਤਲਾਂ ਬਰਾਮਦ , 7 ਖਿਲਾਫ਼ ਮਾਮਲਾ ਦਰਜ

ਹਰਿੰਦਰ ਨਿੱਕਾ, ਬਠਿੰਡਾ 18 ਜਨਵਰੀ 2026

     ਜ਼ਿਲ੍ਹਾ ਬਠਿੰਡਾ ਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਅੰਤਰ-ਰਾਜੀ ਸ਼ਰਾਬ ਤਸਕਰਾਂ ਦੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਫ਼ਿਲਮੀ ਅੰਦਾਜ਼ ਵਿੱਚ ਨੰਬਰ ਪਲੇਟਾਂ ਬਦਲ ਕੇ ਵੱਡੀ ਪੱਧਰ ‘ਤੇ ਸ਼ਰਾਬ ਦੀ ਤਸਕਰੀ ਕਰ ਰਿਹਾ ਸੀ। ਪੁਲਿਸ ਨੇ ਮੁਖ਼ਬਰੀ ਦੇ ਆਧਾਰ ‘ਤੇ ਜਾਲ ਵਿਛਾ ਕੇ ਨਾ ਸਿਰਫ਼ ਇੱਕ ਵੱਡਾ ਟਰੱਕ ਕਾਬੂ ਕੀਤਾ, ਸਗੋਂ ਉਸ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿਚ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ । ਨਾਮਜ਼ਦ ਦੋਸ਼ੀ ਖੁਦ ਵੀ ਸ਼ਰਾਬ ਠੇਕੇਦਾਰ ਹੀ ਨਿੱਕਲੇ।‌ ਇਹ ਨਾਮਜ਼ਦ ਦੋਸ਼ੀ ਪੰਜਾਬ ਚੋਂ ਨਜਾਇਜ ਸ਼ਰਾਬ ਲ਼ੈ ਜਾ ਕੇ, ਸ਼ਰਾਬਬੰਦੀ ਵਾਲੇ ਸੂਬਿਆਂ ਗੁਜਰਾਤ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚ ਸ਼ਰਾਬ ਦੀ ਸਮਗਲਿੰਗ ਕਰਦੇ ਸਨ। 

ਕਿਵੇਂ ਚੱਲ ਰਿਹਾ ਸੀ ਇਹ ‘ਖੇਡ’?
     ਪੁਲਿਸ ਰਿਪੋਰਟ ਅਨੁਸਾਰ, ਇਹ ਤਸਕਰ ਬੇਹੱਦ ਸ਼ਾਤਰ ਤਰੀਕੇ ਨਾਲ ਕੰਮ ਕਰ ਰਹੇ ਸਨ। ਇਹ ਲੋਕ ਸ਼ਰਾਬ ਦੇ ਠੇਕੇਦਾਰ ਤਾਂ ਹਨ, ਪਰ ਵੱਧ ਮੁਨਾਫੇ ਦੇ ਲਾਲਚ ਵਿੱਚ ਉਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਰਾਬ ਸਪਲਾਈ ਕਰਦੇ ਸਨ ਜਿੱਥੇ ਪਾਬੰਦੀ ਹੈ। ਫੜੇ ਜਾਣ ਦੇ ਡਰ ਤੋਂ ਬਚਣ ਲਈ ਇਹ ਟਰੱਕਾਂ ਦੀਆਂ ਨੰਬਰ ਪਲੇਟਾਂ ਬਦਲ ਦਿੰਦੇ ਸਨ । ਇੱਥੇ ਹੀ ਬੱਸ ਨਹੀਂ, ਦੋਸ਼ੀਆਂ ਨੇ ਤਾਰ ਦੀਆਂ ਵੱਡੀਆਂ ਚਰਖੜੀਆਂ ਵਿੱਚ ਸ਼ਰਾਬ ਦੀਆਂ ਪੇਟੀਆਂ ਛੁਪਾ ਕੇ ਰੱਖੀਆਂ ਹੋਈਆਂ ਸਨ ਤਾਂ ਜੋ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਸਕੇ।       
ਬਰਾਮਦਗੀ ਅਤੇ ਮੁਲਜ਼ਮਾਂ ਦਾ ਵੇਰਵਾ
   ਪੁਲਿਸ ਨੇ ਮੌਕੇ ਤੋਂ ਆਰ.ਜੇ. 19 ਜੀ.ਟੀ. 0655 ਨੰਬਰ ਵਾਲਾ ਟਰੱਕ ਜ਼ਬਤ ਕੀਤਾ ਹੈ। ਇਸ ਮਾਮਲੇ ਵਿੱਚ ਕੁੱਲ 7 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ:
* ਗੁਰਪ੍ਰੀਤ ਸਿੰਘ (ਮੋਗਾ) – ਗ੍ਰਿਫਤਾਰ
* ਸੁਰੇਸ਼ ਕੁਮਾਰ (ਰਾਜਸਥਾਨ) – ਗ੍ਰਿਫਤਾਰ
* ਹਨੂਮਾਨਾ ਰਾਮ (ਰਾਜਸਥਾਨ) – ਗ੍ਰਿਫਤਾਰ
* ਧਰਮਪਾਲ ਸ਼ਰਮਾ (ਅਹਿਮਦਗੜ੍ਹ)
* ਜਸਕਰਨ ਸਿੰਘ (ਮਾਣਕੋ)
* ਗੁਰਵਿੰਦਰ ਸਿੰਘ (ਰੂਪਨਗਰ)
* ਜੱਗਾ ਸਿੰਘ (ਕਾਲੇਕੇ)
ਕਾਨੂੰਨੀ ਸ਼ਿਕੰਜਾ             
   ਥਾਣਾ ਨੰਦਗੜ੍ਹ ਵਿੱਚ ਸਹਾਇਕ ਥਾਣੇਦਾਰ (S.I.) ਜਸਵਿੰਦਰ ਸਿੰਘ ਦੀ ਅਗਵਾਈ ਹੇਠ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੁਲਿਸ ਨੇ ਦੋਸ਼ੀਆਂ ਖਿਲਾਫ਼ BNS ਦੀਆਂ ਧਾਰਾਵਾਂ 341(2), 132, 221 ਅਤੇ Excise Act ਦੀਆਂ ਧਾਰਾਵਾਂ 61-1-14 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਿੱਥੇ ਤਿੰਨ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ, ਉੱਥੇ ਹੀ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

Advertisement
Advertisement
Advertisement
Advertisement
error: Content is protected !!