ਕਿਸਾਨਾਂ ਦੀ ਕਿਸਮਤ ਚਮਕੀ:-ਦਹਾਕਿਆਂ ਪੁਰਾਣਾ ਅੜਿੱਕਾ ਦੂਰ ਕਰਨ ਦੀ ਤਿਆਰੀ..!

Advertisement
Spread information

ਕਾਰਪੋਰੇਟ ਪੱਖੀ ‘ਬੀਜ ਬਿੱਲ’ ‘ਤੇ ਭੜਕੇ ਸੀਐਮ ਮਾਨ ; ਕੇਂਦਰ ਨੂੰ ਦੋ-ਟੁੱਕ ਚਿਤਾਵਨੀ, RDF ਦੇ 10,000 ਕਰੋੜ ‘ਤੇ ਵੀ ਘੇਰਿਆ!

ਸੋਨੀਆ ਸੰਧੂ, ਚੰਡੀਗੜ੍ਹ, 18 ਜਨਵਰੀ 2026
ਪੰਜਾਬ ਦੀ ਸਿਆਸਤ ਅਤੇ ਸਰਹੱਦੀ ਪੱਟੀ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ! ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਉਹ ਕਰ ਵਿਖਾਇਆ ਹੈ, ਜਿਸ ਦੀ ਉਡੀਕ ਸਰਹੱਦੀ ਕਿਸਾਨ ਪਿਛਲੇ ਕਈ ਦਹਾਕਿਆਂ ਤੋਂ ਕਰ ਰਹੇ ਸਨ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਤੇ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਨੇ ਇਸ ਨੂੰ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।

ਤਾਰ ਪਿੱਛੇ ਹਟੇਗੀ, ਕਿਸਾਨਾਂ ਦੀ ‘ਗੁਲਾਮੀ’ ਮੁੱਕੇਗੀ!

    ਆਪ ਆਗੂ ਗੁਰਪ੍ਰਤਾਪ ਸਿੰਘ ਦੇ ਨਾਲ ਇੱਕ ਭਖਵੀਂ ਪ੍ਰੈਸ ਕਾਨਫਰੰਸ ਦੌਰਾਨ ਕੁਲਦੀਪ ਧਾਲੀਵਾਲ ਨੇ ਐਲਾਨ ਕੀਤਾ ਕਿ ਹੁਣ ਭਾਰਤ-ਪਾਕਿ ਸਰਹੱਦ ‘ਤੇ ਲੱਗੀ ਕੰਡਿਆ ਵਾਲੀ ਤਾਰ ਨੂੰ ਅੰਤਰਰਾਸ਼ਟਰੀ ਬਾਰਡਰ ਦੇ ਹੋਰ ਨੇੜੇ (200 ਮੀਟਰ ਤੱਕ) ਕਰ ਦਿੱਤਾ ਜਾਵੇਗਾ। ਪੰਜਾਬ ਦੀ 532 ਕਿਲੋਮੀਟਰ ਲੰਬੀ ਸਰਹੱਦ ਨਾਲ ਲੱਗਦੀ ਹਜ਼ਾਰਾਂ ਏਕੜ ਜ਼ਮੀਨ ਹੁਣ ਤਾਰ ਦੇ ਅੰਦਰ ਆ ਜਾਵੇਗੀ।                 ਇਸ ਨਾਲ ਕਿਸਾਨਾਂ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਦੀ ‘ਕੈਦ’ ਅਤੇ ਔਰਤਾਂ ਸਮੇਤ ਕਾਮਿਆਂ ਨੂੰ ਸਖ਼ਤ ਚੈਕਿੰਗ ਦੀ ਹੋਣ ਵਾਲੀ ਜਿੱਲਤ ਤੋਂ ਹਮੇਸ਼ਾ ਲਈ ਰਾਹਤ ਮਿਲ ਜਾਵੇਗੀ। ਹੁਣ ਕਿਸਾਨ ਬਿਨਾਂ ਕਿਸੇ ਡਰ ਅਤੇ ਰੋਕ-ਟੋਕ ਦੇ ਆਪਣੀ ਜ਼ਮੀਨ ਵਾਹੁਣਗੇ।

ਕੇਂਦਰ ਨਾਲ ਸਿੱਧੀ ਟੱਕਰ: RDF ਅਤੇ ‘ਬੀਜ ਬਿੱਲ’ ‘ਤੇ ਵੱਡਾ ਐਕਸ਼ਨ
    ਮੁੱਖ ਮੰਤਰੀ ਮਾਨ ਨੇ ਸਿਰਫ਼ ਬਾਰਡਰ ਦਾ ਮਸਲਾ ਹੀ ਨਹੀਂ ਹੱਲ ਕੀਤਾ, ਸਗੋਂ ਕੇਂਦਰ ਦੀ ਅੱਖ ਵਿੱਚ ਅੱਖ ਪਾ ਕੇ ਪੰਜਾਬ ਦੇ ਹੱਕਾਂ ਦੀ ਮੰਗ ਕੀਤੀ ਹੈ:
* 10,000 ਕਰੋੜ ਦਾ ਹਿਸਾਬ: CM ਮਾਨ ਨੇ ਰੁਕੇ ਹੋਏ 10,000 ਕਰੋੜ ਰੁਪਏ ਦੇ RDF ਫੰਡ ਦਾ ਮੁੱਦਾ ਚੁੱਕਦਿਆਂ ਤੁਰੰਤ 25 ਫੀਸਦੀ ਰਕਮ ਜਾਰੀ ਕਰਨ ਦੀ ਮੰਗ ਕੀਤੀ, ਜਿਸ ‘ਤੇ ਕੇਂਦਰ ਨੇ ਹਾਂ-ਪੱਖੀ ਹੁੰਗਾਰਾ ਦਿੱਤਾ ਹੈ।
* ਬੀਜ ਬਿੱਲ ‘ਤੇ ਗਰਜੇ ਮਾਨ: ਕੇਂਦਰ ਦੇ ਨਵੇਂ ‘ਬੀਜ ਬਿੱਲ’ ਨੂੰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਦੱਸਦਿਆਂ ਮੁੱਖ ਮੰਤਰੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਸਾਫ਼ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਲਿਆਂਦਾ ਕੋਈ ਵੀ ਬਿੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮਾਨ ਦਾ ਸ਼ਾਹੀ ਸਵਾਗਤ: ਅੱਜ ਮਜੀਠਾ ਤੇ ਭਲਕੇ ਅਜਨਾਲਾ ਵਿੱਚ ਜਸ਼ਨ
    ਧਾਲੀਵਾਲ ਨੇ ਦੱਸਿਆ ਕਿ ਇਸ ਵੱਡੀ ਰਾਹਤ ਤੋਂ ਖੁਸ਼ ਹੋ ਕੇ ਸਰਹੱਦੀ ਪਿੰਡਾਂ ਦੇ ਕਿਸਾਨ ਅਤੇ ਸਰਪੰਚ ਮੁੱਖ ਮੰਤਰੀ ਦਾ ਵਿਸ਼ੇਸ਼ ਸਨਮਾਨ ਕਰਨਗੇ। ਅੱਜ ਮੁੱਖ ਮੰਤਰੀ ਮਜੀਠਾ ਵਿਖੇ ਰੈਲੀ ਕਰਨਗੇ ਅਤੇ ਭਲਕੇ ਅਜਨਾਲਾ ਵਿਖੇ ਇੱਕ ਨਵੇਂ ਕਾਲਜ ਦਾ ਨੀਂਹ ਪੱਥਰ ਰੱਖ ਕੇ ਇਲਾਕੇ ਨੂੰ ਵਿੱਦਿਅਕ ਤੋਹਫ਼ਾ ਦੇਣਗੇ।

Advertisement
Advertisement
Advertisement
Advertisement
error: Content is protected !!