ਇਹ ਧਰਤੀ
ਇਹ ਧਰਤੀ ਦੇਸ਼ ਪੰਜਾਬ ਦੀ,
ਜਿੱਥੇ ਵਰ੍ਹਦਾ ਏ ਇਕ ਨੂਰ।
ਜਿੱਥੇ ਜੰਮਣ ਹੀਰੇ ਸੂਰਮੇ ,
ਜੋ ਸੋਹਣੀ ਵਾਂਗਰ ਹੂਰ।
ਜਿੱਥੇ ਜੰਮੇ ਭਗਤ ਸਿੰਘ ਸੂਰਮੇ,
ਤੇ ਊਧਮ ਸਿੰਘ ਸਰਦਾਰ।
ਮੇਰਾ ਸਿਜ਼ਦਾ ਸੋਹਣੀ ਧਰਤ ਨੂੰ,
ਏਹਤੋਂ ਦੇਵਾਂ ਜਿੰਦੜੀ ਵਾਰ।
ਦਸ ਗੁਰੂਆਂ ਨੇ ਧਾਰਿਆ ਸੀ,
ਇੱਥੇ ਹੀ ਅਵਤਾਰ,
ਇਹ ਧਰਤੀ ਨਲੂਏ ਜੰਮਦੀ,
ਜੋ ਵੈਰੀ ਲਈ ਵੰਗਾਰ।
ਸੱਚੇ ਦਿਲ ਵਾਲੇ ਸਭ ਲੋਕ ਨੇ,
ਕਰਦੇ ਹਰ ਧਰਮਾਂ ਦਾ ਸਤਿਕਾਰ।
ਸਾਨੂੰ ਵੰਡ ਕੇ ਖਾਣਾ ਦੱਸਿਆ,
ਤੇ ਕਿਰਤ ਨਾਲ ਹੀ ਪਿਆਰ।
ਮੇਰੀ ਧਰਤੀ ਅੰਨ ਦਾ ਟੋਕਰਾ,
ਭਰੇ ਸਾਰੇ ਦੇਸ਼ ਦਾ ਪੇਟ,
ਸਾਡੇ ਫ਼ੌਜ਼ੀ ਰਹਿੰਦੇ ਬਾਡਰਾਂ,
ਕਿਸਾਨ ਰਹੇ ਵਿਚ ਖੇਤ।
ਜਦ ਵੀ ਵੈਰੀ ਖੰਘਿਆ,
ਅਸੀ ਦਿੱਤੇ ਆਹੂ ਲਾਹ,
ਸਾਡੀ ਧਰਤੀ ਜੰਗ ਮੈਦਾਨ ਦਾ,
ਸਾਨੂੰ ਮਰਨ ਦੀ ਨਾ ਪ੍ਰਵਾਹ।
ਸ਼ਾਲਾ ਵੱਸੇ ਰਸੇ ਮੇਰਾ ਦੇਸ਼ ਨੀ,
ਇਹਦੇ ਸਿਰ ਤੋਂ ਦੇਈਏ ਜਾਨ,
ਜੇ ਭੀੜ ਪਈ ਸਿਰ ਇਸਦੇ,
ਹੱਸ ਹੋਜਾਂਗੇ ਕੁਰਬਾਨ।
ਰਾਜਨਦੀਪ ਕੌਰ ਮਾਨ
6239326166