ਨਾਬਾਲਿਗ ਨਾਲ ਕੁਕਰਮ,ਵੀਡੀਉ ਵਾਇਰਲ ਕਰਨ ਦਾ ਭੈਅ ਦਿਖਾ ਕੇ ਕਰਦੇ ਰਹੇ ਬਲੈਕਮੇਲ

Advertisement
Spread information

2 ਦੋਸ਼ੀਆਂ ਖਿਲਾਫ ਕੇਸ ਦਰਜ਼ , ਤਲਾਸ਼ ਜਾਰੀ


ਹਰਿੰਦਰ ਨਿੱਕਾ ਬਰਨਾਲਾ 21 ਨਵੰਬਰ 2020

              ਸੇਖਾ ਰੋਡ ਖੇਤਰ ਦੇ ਰਹਿਣ ਵਾਲੇ ਦੋ ਮੁੰਡਿਆਂ ਦੇ ਖਿਲਾਫ ਪੁਲਿਸ ਨੇ ਕੁਕਰਮ ਕਰਨ ਦਾ ਕੇਸ ਦਰਜ ਕੀਤਾ ਹੈ। ਪੁਲਿਸ ਦੋਵੇਂ ਦੋਸ਼ੀਆਂ ਦੀ ਗਿਰਫਤਾਰੀ ਲਈ ਯਤਨਸ਼ੀਲ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਕਰੀਬ 13 ਵਰ੍ਹਿਆਂ ਦੇ ਪੀੜਤ ਬੱਚੇ ਦੀ ਮਾਂ ਨੇ ਕਿਹਾ ਕਿ ਉਸ ਦਾ ਬੇਟਾ ਇੱਕ ਨਿੱਜੀ ਸਕੂਲ ਵਿੱਚ ਪੜ੍ਹਦਾ ਹੈ। ਸਕੂਲ ਬੰਦ ਹੋਣ ਕਾਰਣ ਉਸ ਨੇ ਆਪਣੇ ਬੇਟੇ ਨੂੰ ਪੜ੍ਹਾਈ ਲਈ ਮੋਬਾਇਲ ਲੈ ਕੇ ਦਿੱਤਾ। ਕੁਝ ਦਿਨ ਪਹਿਲਾਂ ਉਸ ਨੇ ਆਪਣੇ ਬੇਟੇ ਦਾ ਮੋਬਾਇਲ ਚੈਕ ਕੀਤਾ ਤਾਂ ਇੱਕ ਅਣਜਾਣ ਲੜਕੇ ਦੇ ਬੁਆਇਸ ਮੈਸਜ ਸੁਣੇ, ਜਿਨਾਂ ਵਿੱਚ ਉਹ ਮੇਰੇ ਬੇਟੇ ਨੂੰ ਆਪਣੇ ਕੋਲ ਬੁਲਾ ਰਿਹਾ ਹੈ। ਪੁੱਛਣ ਤੇ ਮੇਰੇ ਬੇਟੇ ਨੇ ਮੈਸਜ ਭੇਜਣ ਵਾਲੇ ਲੜਕੇ ਦੀ ਪਹਿਚਾਣ ਦਿਲਸ਼ਾਦ ਉਰਫ ਗੋਲੂ ਦੇ ਤੌਰ ਕਰਵਾਈ ।

Advertisement

              ਬੇਟੇ ਅਨੁਸਾਰ ਅਕਤੂਬਰ ਮਹੀਨੇ ਵਿੱਚ ਦਿਲਸ਼ਾਦ ਗੋਲੂ ਉਸ ਨੂੰ ਖਾਲੀ ਪਏ ਪਲਾਟ ‘ਚ ਲੈ ਗਿਆ ਸੀ ,ਜਿੱਥੇ ਗੋਲੂ ਨੇ ਉਸ ਦੀ ਲੋਅਰ ਲਾਹ ਕੇ ਕੁਕਰਮ ਕੀਤਾ। ਘਟਨਾ ਬਾਰੇ ਦੱਸਣ ਬਦਲੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ 6 ਨਵੰਬਰ ਨੂੰ ਵੀ ਦਿਲਸ਼ਾਦ ਗੋਲੂ ਨੇ ਉਸ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਉਸ ਨੇ ਭੱਜ ਕੇ ਆਪਣੀ ਇੱਜਤ ਬਚਾਈ। ਉਸ ਤੋਂ ਬਾਅਦ ਦਿਲਸ਼ਾਦ ਦਾ ਦੋਸਤ ਆਸ ਨਰਾਇਣ ਉਰਫ ਰਵੀ ਨੇ ਵੀ ਧਮਕੀ ਦਿੱਤੀ ਕਿ ਉਨਾਂ ਕੋਲ ਉਸ ਦੀ ਅਸ਼ਲੀਲ ਵੀਡੀਉ ਹੈ, ਜਿਸ ਨੂੰ ਉਹ ਵਾਇਰਲ ਕਰ ਦੇਣਗੇ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਦਿਲਸ਼ਾਦ ਅਤੇ ਆਸ ਨਰਾਇਣ ਦੇ ਖਿਲਾਫ ਅਧੀਨ ਜੁਰਮ 377/ 506/120 ਬੀ ਅਤੇ ਪੋਸਕੋ ਐਕਟ ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਦੋਵੇਂ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
error: Content is protected !!