ਰਘਵੀਰ ਹੈਪੀ ਬਰਨਾਲਾ 13 ਨਵੰਬਰ 2020
ਭਾਈ ਘਨ੍ਹਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਰਜਿ: ਬਰਨਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿੱਚ ਸੁਸਾਇਟੀ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਵਿਖੇ ਦਾਖਿਲ ਮਰੀਜ਼ਾਂ ਨੂੰ ਫਲ-ਫਰੂਟ ਦੇ ਕੇ ਅਤੇ ਝੁੱਗੀ ਝੋਂਪੜੀਆਂ ਵਿੱਚ ਰਹਿੰਦੇ ਗਰੀਬ ਲੋਕਾਂ ਨੂੰ ਮਿਠਾਈਆਂ ਵੰਡ ਕੇ ਦੀਵਾਲੀ ਦੀ ਵਧਾਈ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਪੰਮਾ, ਪਰਮਿੰਦਰ ਸਿੰਘ ਕੈਰੇ ਅਤੇ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਨਾਂ ਦੀ ਸੁਸਾਇਟੀ ਹਰ ਸਾਲ ਦੀਵਾਲੀ ਦਾ ਤਿਉਹਾਰ ਜਰੂਰਤਮੰਦ ਲੋਕਾਂ ਨੂੰ ਮਿਠਾਈਆਂ ਅਤੇ ਹਸਪਤਾਲ ਵਿਖੇ ਭਰਤੀ ਮਰੀਜਾਂ ਨੂੰ ਫਲ ਫਰੂਟ ਵੰਡ ਕੇ ਹੀ ਮਨਾਉਂਦੇ ਹਨ। ਉਨਾਂ ਦੱਸਿਆ ਕਿ ਅਨਾਜ ਮੰਡੀ, 22 ਏਕੜ, 25 ਏਕੜ ਆਦਿ ਖੇਤਰਾਂ ਦੀਆਂ ਝੱਗੀਆਂ ਝੋਂਪੜੀਆਂ ਵਿੱਚ ਰਹਿੰਦੇ ਵਿਅਕਤੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਮਿਠਾਈਆਂ ਵੰਡੀਆਂ।