ਰਘਵੀਰ ਹੈਪੀ , ਬਰਨਾਲਾ 13 ਨਵੰਬਰ 2020
ਲੈਂਡ ਮਾਰਗੇਜ਼ ਬੈਂਕ ਕਰਮਚਾਰੀ ਯੂਨੀਅਨ ਦੀ 12 ਮੈਂਬਰੀ ਐਕਸ਼ਨ ਕਮੇਟੀ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਅਣਮਿੱਥੀ ਕਲਮ ਛੋਡ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹੜਤਾਲ ਨੂੰ ਸਾਰੇ ਮੁਲਾਜ਼ਮਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਾਰੇ ਮੁਲਾਜਮਾਂ ਨੇ ਆਪਣੀ ਏਕਤਾ ਦਾ ਸਬੂਤ ਦਿੰਦੇ ਹੋਏ ਇਸ ਹੜਤਾਲ ਨੂੰ 100 ਪ੍ਰਤੀਸ਼ਤ ਕਾਮਯਾਬ ਕੀਤਾ। ਸਾਰੇ ਮੁਲਾਜਮਾਂ ਨੇ ਕਾਲੇ ਬਿੱਲੇ ਲਾ ਕੇ ਮੈਨੇਜਮੈਂਟ ਦੇ ਖਿਲਾਫ ਆਪਣਾ ਰੋਸ ਜਾਹਿਰ ਕੀਤਾ।
ਇਸ ਮੌਕੇ ਪਟਿਆਲਾ ਡਵੀਜਨ ਨਾਲ ਸੰਬੰਧਤ ਲੈਂਡ ਮਾਰਗੇਜ਼ ਬੈਂਕ ਕਰਮਚਾਰੀ ਯੂਨੀਅਨ ਦੇ 12 ਮੈਂਬਰੀ ਐਕਸ਼ਨ ਕਮੇਟੀ ਦੇ ਆਗੂ ਸ੍ਰੀ ਬਲਜਿੰਦਰ ਸਿੰਘ ਚੰਦੂਮਾਜਰਾ ਅਤੇ ਸ੍ਰੀ ਜ਼ਸਵੀਰ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਵੱਲੋਂ ਮੁਲਾਜਮਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਇਹ ਕਲਮ ਛੋਡ ਹੜਤਾਲ ਮਹੀਨੇ ਤੱਕ ਵੀ ਜਾਰੀ ਰੱਖੀ ਜਾਵੇਗੀ । ਉਨਾਂ ਕਿਹਾ ਕਿ 12 ਮੈਂਬਰੀ ਐਕਸ਼ਨ ਕਮੇਟੀ ਵੱਲੋਂ ਜਿਹੜੀਆਂ ਮੰਗਾਂ, ਮੰਗੀਆਂ ਗਈਆਂ ਹਨ, ਉਹ ਬਿਲਕੁਲ ਜਾਇਜ ਹਨ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮੁਲਾਜਮਾਂ ਨੂੰ ਮੈਨੇਜਮੈਂਟ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਕਲਮ ਛੋਡ ਹੜਤਾਲ ਕਰਨ ਨੂੰ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਮੈਨੇਜਮੈਂਟ ਆਪਣੇ ਤਾਨਾਸ਼ਾਹੀ ਰਵੱਈਏ ਤੇ ਅੜੀ ਹੋਈ ਹੈ ਅਤੇ ਉਹਨਾਂ ਵੱਲੋਂ 12 ਮੈਂਬਰੀ ਐਕਸ਼ਨ ਕਮੇਟੀ ਨਾਲ ਕੋਈ ਗੱਲਬਾਤ ਨਹੀ ਕੀਤੀ ਗਈ । ਹਾਲਾਂਕਿ 12 ਮੈਂਬਰੀ ਕਮੇਟੀ ਵੱਲੋਂ ਮੈਨੇਜਮੈਂਟ ਨਾਲ ਮੰਗਾਂ ਨੂੰ ਲੈ ਕੇ ਗੱਲਬਾਤ ਦੇ ਸਾਰੇ ਦਰਵਾਜੇ ਖੁੱਲੇ ਹਨ। ਜੇਕਰ ਮੈਨੇਜਮੈਂਟ ਦਾ ਇਹੀ ਰਵੱਈਆ ਰਿਹਾ ਤਾਂ ਇਹ ਹੜਤਾਲ ਲੰਬਾ ਸਮਾਂ ਚਲ ਸਕਦੀ ਹੈ ਅਤੇ ਇਸ ਦੀ ਜਿੰਮੇਵਾਰ ਮੈਨੇਜਮੈਂਟ ਹੋਵੇਗੀ।
ਬੁਲਾਰਿਆਂ ਨੇ ਦੱਸਿਆ ਕਿ 12 ਮੈਂਬਰੀ ਐਕਸ਼ਨ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ ਅਤੇ ਕਲਮ ਛੋੜ ਹੜਤਾਲ ਦੇ ਨਾਲ ਨਾਲ ਜੇਕਰ ਮੁਲਾਜਮਾਂ ਨੂੰ ਆਪਣੇ ਹੱਕਾਂ ਲਈ ਕੋਈ ਹੋਰ ਸੰਘਰਸ਼ ਵੀ ਵਿੱਢਣਾਂ ਪਿਆ ਤਾਂ ਉਹ ਇਸ ਲਈ ਵੀ ਤਿਆਰ ਬਰ ਤਿਆਰ ਹਨ। ਇਸ ਮੌਕੇ ਸ੍ਰੀ ਬਲਜਿੰਦਰ ਸਿੰਘ ਚੰਦੂਮਾਜਰਾ ਅਤੇ ਸ੍ਰੀ ਰਵਿੰਦਰਪਾਲ ਸਿੰਘ ਸੇਖੋਂ ਨੇ ਹੜਤਾਲ ਵਿੱਚ ਸਾਥ ਦੇਣ ਲਈ ਸਮੂਹ ਮੁਲਾਜਮ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਇਹ ਆਸ ਕੀਤੀ ਕਿ ਭਵਿੱਖ ਵਿੱਚ ਸਾਰੇ ਮੁਲਾਜਮ ਇਸੇ ਤਰਾਂ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਹੇਠ ਲਿਖੇ ਅਨੁਸਾਰ 12 ਮੈਂਬਰੀ ਐਕਸ਼ਨ ਕਮੇਟੀ ਦੇ ਮੈਂਬਰ ਸ੍ਰੀ ਗੁਰਵਿੰਦਰ ਸਿੰਘ,ਸ੍ਰੀ ਰਵਿੰਦਰਪਾਲ ਸਿੰਘ ਸੇਖੋਂ, ਅਮਨਦੀਪ ਸਿੰਘ,ਸ੍ਰੀ ਵਰੂਣਦੀਪ ਮਹਿਤਾ,ਸ਼੍ਰੀ ਧਰਮਿੰਦਰ ਸਿੰਘ , ਸ੍ਰੀ ਲਖਵਿੰਦਰ ਸਿੰਘ,ਸ੍ਰੀ ਪਵਨ ਸਿੰਘ ਦਿਉਨੀਆ,ਸ੍ਰੀ ਹਰਦੇਵ ਸਿੰਘ ਹਰਪਾਲਪੁਰ, ਸ਼ਮਸ਼ੇਰ ਸਿੰਘ,ਸ੍ਰੀ ਗਗਨਦੀਪ ਸਿੰਘ ਹਾਜਰ ਰਹੇ ਜਿਨਾਂ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਮੰਗ ਪੱਤਰ ਦੀ ਕਾਪੀ ਨਾਲ ਨੱਥੀ ਹੈ।