ਵਿਜੀਲੈਂਸ ਬਿਊਰੋ ਵੱਲੋਂ ਦਰਜ਼ ਕੇਸ ‘ਚ ਹਾਈਕੋਰਟ ਤੋਂ ਮਿਲੀ ਹੈ ਡਾ. ਅਮਿਤ ਬਾਂਸਲ ਨੂੰ ਜਮਾਨਤ…
ਹਰਿੰਦਰ ਨਿੱਕਾ, ਚੰਡੀਗੜ੍ਹ 10 ਅਪ੍ਰੈਲ 2025
ਸਿਹਤ ਵਿਭਾਗ ਦੇ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸੂਬੇ ਭਰ ‘ਚ ਨਸ਼ਾ ਛੁਡਾਊ ਕੇਂਦਰਾਂ ਦੀ ਆੜ ਹੇਠ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਡਾ. ਅਮਿਤ ਬਾਂਸਲ Dr Amit Bansal All News Archives ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ Punjab and Haryana High Court ਤੋਂ ਦੋ ਹਫਤੇ ਪਹਿਲਾਂ ਮਿਲੀ ਜਮਾਨਤ ਦੇ ਬਾਵਜੂਦ, ਹਾਲੇ ਵੀ ਡਾਕਟਰ ਅਮਿਤ ਦੇ ਸਿਰ ਤੇ ਖਤਰਾ ਟਲਿਆ ਨਹੀਂ ਹੈ। ਜਲੰਧਰ ਦੀ ਇੱਕ ਅਦਾਲਤ ਵਿੱਚ ਪੈਂਡਿੰਗ ਸਟੇਟ ਬਨਾਮ ਡਾਕਟਰ ਅਮਿਤ ਬਾਂਸਲ etc. ਡਰੱਗ ਕੇਸ ਵਿੱਚ ਪੁਲਿਸ ਵੱਲੋਂ ਭਰੀ ਗਈ ਕੈਂਸਲੇਸ਼ਨ ਰਿਪੋਰਟ ਦੇ ਸਬੰਧ ਵਿੱਚ ਹੁਣ 16 ਅਪ੍ਰੈਲ ਨੂੰ ਬਹਿਸ ਹੋਣੀ ਹੈ। ਜੇਕਰ ਇਹ ਕੈਂਸਲੇਸ਼ਨ ਰਿਪੋਰਟ ਨੂੰ ਅਦਾਲਤ ਨਾ ਮੰਜੂਰ ਕਰਕੇ,ਕੇਸ ਦੀ ਫਿਰ ਤੋਂ ਤਫਤੀਸ਼ ਕਰਨ ਦਾ ਹੁਕਮ ਸੁਣਾ ਦਿੰਦੀ ਹੈ ਤਾਂ ਡਾਕਟਰ ਬਾਂਸਲ ਅਤੇ ਕੇਸ ਵਿੱਚ ਨਾਮਜ਼ਦ ਹੋਰ ਦੋਸ਼ੀਆਂ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ। Today Letest News Dr Amit Bansal Chandighar.
ਵਰਨਣਯੋਗ ਹੈ ਕਿ ਐਫਆਈਆਰ ਨੰਬਰ 64/2024 ਥਾਣਾ ਸਿਟੀ ਨਕੋਦਰ (ਜਲੰਧਰ) ਦੇ ਸਬੰਧ ਵਿੱਚ ਭਰੀ ਕੈਂਸਲੇਸ਼ਨ ਰਿਪੋਰਟ ਦੇ ਮਾਮਲੇ ਵਿੱਚ 24 ਮਾਰਚ 2025 ਨੂੰ ਐਸਪੀ ਤੇਜ਼ਵੀਰ ਸਿੰਘ ADCP ( CITY ) ਜਲੰਧਰ ਕਮਿਸ਼ਨਰੇਟ ਨੇ ਅਦਾਲਤ ਵਿੱਚ ਪੇਸ਼ ਹੋ ਕੇ ਕੇ ਸੀ ਉਸ ਨੇ ਉਕਤ ਕੇਸ ਦੀ ਪੂਰੀ ਫਾਈਲ ਹਾਲੇ ਨਹੀਂ ਦੇਖੀ,ਉਹ ਇਸ ਫਾਈਲ ਨੂੰ ਘੋਖ ਕੇ, ਕੈਂਸਲੇਸ਼ਨ ਭਰਨ ਸਬੰਧੀ ਸਾਰੇ ਤੱਥਾਂ ਤੇ ਬਹਿਸ ਕਰਨਾ ਚਾਹੁੰਦੇ ਹਨ। ਇਸ ਲਈ,ਉਸ ਨੂੰ ਅਗਲੀ ਤਾਰੀਖ ਦਿੱਤੀ ਜਾਵੇ। ਜਲੰਧਰ ਅਦਾਲਤ ਦੇ ਮਾਨਯੋਗ ਐਡੀਸ਼ਨਲ ਸ਼ੈਸ਼ਨ ਜੱਜ ਜਸਵਿੰਦਰ ਸਿੰਘ ਨੇ ਐਸਪੀ ਤੇਜ਼ਵੀਰ ਸਿੰਘ ਦੀ ਬੇਨਤੀ ਪ੍ਰਵਾਨ ਕਰਦਿਆਂ, ਅਗਲੀ ਤਾਰੀਖ ਪੇਸ਼ੀ 16 ਅਪ੍ਰੈਲ ਮੁਕਰਰ ਕਰ ਦਿੱਤੀ। ਹੁਣ ਸਭ ਦੀਆਂ ਨਜ਼ਰਾਂ 16 ਅਪ੍ਰੈਲ ਤੇ ਟਿਕੀਆਂ ਹੋਈਆਂ ਹਨ।

ਡੀਸੀ ਦੀ ਸ਼ਕਾਇਤ ਤੇ ਦਰਜ ਹੋਈ ਸੀ ਇਹ FIR ..
ਜਿਕਰਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਦੇ ਇੱਕ ਸਕਿਓਰਿਟੀ ਗਾਰਡ ਵੱਲੋਂ ਹਸਪਤਾਲ ਵਿੱਚ ਨਸ਼ਾ ਵੇਚਣ ਬਾਰੇ ਵੀਡੀਓ ਜਨਤਕ ਹੋਈ ਸੀ। ਜਿਸ ਬਾਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਪੋਰਟਲ ਰਾਹੀਂ ਪ੍ਰਾਪਤ ਹੋਈ ਸ਼ਿਕਾਇਤ ਪਰ, ਮੌਕੇ ਦੇ ਡੀਸੀ ਜਲੰਧਰ ਸ੍ਰੀ ਜਸਪ੍ਰੀਤ ਸਿੰਘ, ਆਈ.ਏ.ਐਸ. ਵੱਲੋਂ ਇੱਕ ਟੀਮ ਰਾਹੀਂ ਸਹਿਜ ਹਸਪਤਾਲ ਨਕੋਦਰ ਦੀ ਇੰਸਪੈਕਸਨ ਕਰਵਾਈ ਗਈ ਸੀ। ਇੰਸਪੈਕਸ਼ਨ ਦੌਰਾਨ ਸਹਿਜ ਹਸਪਤਾਲ ਦੇ ਉਪਲੱਭਧ ਸਟਾਕ ਰਿਕਾਰਡ ਵਿੱਚ 1 ਲੱਖ 44 ਹਜ਼ਾਰ Addnok-N (0.4/01) ਗੋਲੀਆਂ ਘੱਟ ਨਿਕਲੀਆਂ। ਜਿਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਭੇਜੀ ਰਿਪੋਰਟ ਦੇ ਅਧਾਰ ਤੇ ਡਾਕਟਰ ਅਮਿਤ ਬਾਂਸਲ ਤੇ ਹੋਰਨਾਂ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਉਕਤ ਕੇਸ ਦਰਜ ਹੋਇਆ ਸੀ। ਕੇਸ ਦਰਜ ਤਾਂ ਹੋਇਆ ਪਰੰਤੂ, ਪੁਲਿਸ ਅਧਿਕਾਰੀ ਤਫਤੀਸ਼ ਨੂੰ ਅੱਗੇ ਤੋਰਨ ਦੀ ਬਜਾਏ,ਉਸ ਨੂੰ ਰੱਦ ਕਰਨ ਲਈ ਪੱਬਾਂ ਭਾਰ ਹੋ ਗਏ। ਤਫਤੀਸ਼ ਤੋਂ ਬਾਅਦ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਬਜਾਏ, ਕੇਸ ਦੀ ਕੈਂਸਲੇਸ਼ਨ ਰਿਪੋਰਟ, ਬਿਨ੍ਹਾਂ ਸਰਕਾਰੀ ਵਕੀਲ ਤੋਂ ਫਾਰਵਰਡ ਕਰਵਾਏ ਹੀ, ਅਦਾਲਤ ਵਿੱਚ ਪੇਸ਼ ਕਰ ਦਿੱਤੀ।
ਕੈਂਸਲੇਸ਼ਨ ਰਿਪੋਰਟ ਤੋਂ ਇੱਕ DSP ‘ਤੇ ਸਰਕਾਰੀ ਵਕੀਲ ਨੇ ਪੱਲਾ ਝਾੜਿਆ .

ਮਾਨਯੋਗ ਅਦਾਲਤ ਵੱਲੋਂ ਐਫ.ਆਈ.ਆਰ ਦੇ ਸ਼ਕਾਇਤਕਰਤਾ ਨੂੰ ਵੀ ਬੁਲਾਇਆ ਗਿਆ ਸੀ। ਉਸ ਸਮੇਂ ਦੇ ਡੀਸੀ ਜਲੰਧਰ ਨੇ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਵੇਲੇ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ, ਆਈ.ਏ.ਐਸ. ਨੇ ਪੁਲਿਸ ਦੀ ਕੈਂਸਲੇਸ਼ਨ ਰਿਪੋਰਟ ਤੇ ਅਸਹਿਮਤੀ ਜਾਹਿਰ ਕਰਦਿਆਂ, ਤਫਤੀਸ਼ ਨੂੰ ਡੂੰਘਾਈ ਨਾਲ ਜ਼ਾਰੀ ਰੱਖਣ ਲਈ ਕਿਹਾ ਹੈ। ਫਿਰ ਜੱਜ ਸਪੈਸ਼ਲ ਕੋਰਟ( JSC ) ਜਲੰਧਰ ਨੇ ਕੈਂਸਲੇਸ਼ਨ ਰਿਪੋਰਟ ਪੇਸ਼ ਕਰਨ ਵਾਲੇ ਅਧਿਕਾਰੀ ਨੂੰ ਪੇਸ਼ ਹੋਣ ਲਈ ਹੁਕਮ ਜ਼ਾਰੀ ਕੀਤਾ। ਮਾਨਯੋਗ ਅਦਾਲਤ ਵਿੱਚ 28 /11/ 2024 ਨੂੰ ਡੀਐਸਪੀ ਹਰਜਿੰਦਰ ਸਿੰਘ ਪੇਸ਼ ਹੋਇਆ,ਜਿੰਨ੍ਹਾਂ ਕੈਂਸਲੇਸ਼ਨ ਰਿਪੋਰਟ ਤੋਂ ਖੁਦ ਨੂੰ ਇਹ ਕਹਿੰਦਿਆਂ ਵੱਖ ਕਰ ਲਿਆ ਸੀ ਕਿ, ਉਸ ਦੀ ਤਾਂ ਸਿਰਫ ਇੱਕ ਜਿਮਨੀ ਹੀ ਹੈ। ਜਦੋਂਕਿ ਕੈਂਸਲੇਸ਼ਨ ਰਿਪੋਰਟ ਡੀਐਸਪੀ ਕੁਲਵਿੰਦਰ ਸਿੰਘ, ਸਬ ਡਿਵੀਜਨ ਨਕੋਦਰ ਵੱਲੋਂ ਭਰੀ ਗਈ ਹੈ। ਉੱਧਰ ਅਦਾਲਤ ਵਿੱਚ ਪੇਸ਼ ਹੋਏ ਸਰਕਾਰੀ ਵਕੀਲ ਐਡੀਸ਼ਨਲ PP ਸੈਲਿੰਦਰ ਸਿੰਘ ਗਿੱਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਹ ਕੈਂਸਲੇਸ਼ਨ ਰਿਪੋਰਟ, ਪ੍ਰੌਸੀਕਿਊਟਿੰਗ ਏਜੰਸੀ ਵੱਲੋਂ ਪੇਸ਼ ਹੀ ਨਹੀਂ ਕੀਤੀ ਗਈ ਹੈ। 

ਫਲੈਸ਼ਬੈਕ…
ਐਫ.ਆਈ.ਆਰ. ਨੰਬਰ 64, ਮਿਤੀ 8 ਜੂਨ 2024 ਵਿੱਚ ਦਰਜ ਹੈ ਕਿ ਹਸਪਤਾਲ ‘ਚੋਂ ਮਿਲੀਆਂ 102 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਇੱਕੋ ਵਿਅਕਤੀ ਵੱਲੋਂ ਕੀਤੇ ਗਏ ਜਾਪਦੇ ਹਨ। 154 ਫਾਈਲਾਂ ਵਿੱਚ ਮਰੀਜਾਂ ਦੇ ਦਸਤਖਤ ਐਡਵਾਂਸ ਵਿੱਚ ਹੀ ਕਰਵਾਏ ਹੋਏ ਹਨ। ਜਦੋਂ ਕਿ ਉਹਨਾਂ ਫਾਈਲਾਂ ਵਿਚ ਨਾ ਤਾਂ ਕੋਈ ਦਵਾਈ ਦਾ ਜਿਕਰ ਹੈ ਤੇ ਨਾ ਹੀ ਕਿਸੇ ਸਟਾਫ ਦੇ ਦਸਤਖਤ ਹੋਏ ਸਨ ਅਤੇ ਪੋਰਟਲ ਤੋਂ ਵੀ ਦਵਾਈ ਡਿਸਪੈਂਸ ਨਹੀਂ ਕੀਤੀ ਗਈ ਸੀ।
- ਡਾ. ਅਮਿਤ ਬਾਂਸਲ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਾਜਬਾਜ ਕਰਕੇ, ਉਕਤ ਘੱਟ ਮਿਲੀਆਂ ਗੋਲੀਆਂ, ਸਬੰਧੀ ਫਰਜੀ ਰਿਕਾਰਡ ਤਿਆਰ ਕਰਕੇ ਇਹ ਗੋਲੀਆਂ Rusan Pharma ਕੰਪਨੀ ਨੂੰ ਵਾਪਸ ਭੇਜੀਆਂ ਦਿਖਾ ਦਿੱਤੀਆਂ ਗਈਆਂ ਤੇ ਪੁਲਿਸ ਨੇ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ। ਤਾਂਕਿ ਇਹ ਚੈਪਟਰ ਹਮੇਸ਼ਾ ਲਈ ਕਲੋਜ਼ ਹੋ ਜਾਵੇ।
- ਡਾ. ਅਮਿਤ ਬਾਂਸਲ ਕੁੱਝ ਵਰ੍ਹੇ ਪਹਿਲਾਂ ਤੱਕ ਬਰਨਾਲਾ ਸ਼ਹਿਰ ‘ਚ ਅਮਿਤ ਸਕੈਨ ਸੈਂਟਰ ਚਲਾ ਰਿਹਾ ਸੀ।
- ਨਸ਼ੀਲੀਆਂ ਗੋਲੀਆਂ ਦੇ ਸੌਦਾਗਰ ਬਣੇ ਡਾਕਟਰ ਅਮਿਤ ਬਾਂਸਲ ਖਿਲਾਫ ਵਿਜੀਲੈਂਸ ਬਿਊਰੋ ਫਲਾਇੰਗ ਸੁਕੈਅਡ 1 ਮੋਹਾਲੀ ਦੀ ਟੀਮ ਨੇ 31 ਦਸੰਬਰ 2024 ਨੂੰ ਕੇਸ ਦਰਜ ਕਰਕੇ, ਉਸ ਨੂੰ ਗ੍ਰਿਰਫਤਾਰ ਕਰ ਲਿਆ ਸੀ ਤੇ ਉਹ ਕਰੀਬ ਤਿੰਨ ਮਹੀਨੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਿਹਾ ਅਤੇ ਉਸ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ MANJARI NEHRU KAUL ਨੇ 27 ਮਾਰਚ ਨੂੰ ਜਮਾਨਤ ਦੇ ਦਿੱਤੀ । ਯਾਦ ਰਹੇ ਕਿ ਡਾਇਰੈਕਟਰ ਸਿਹਤ ਵਿਭਾਗ ਦੇ ਹੁਕਮਾਂ ਤੇ ਡਾਕਟਰ ਅਮਿਤ ਬਾਂਸਲ ਦੇ ਪੰਜਾਬ ਅੰਦਰ ਵੱਖ ਵੱਖ ਸ਼ਹਿਰਾਂ ਵਿੱਚ ਚੱਲ ਰਹੇ 22 ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੰਸ ਸਸਪੈਂਡ ਕਰਕੇ,ਉਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।